ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਸੂਦ ਅਜ਼ਹਰ ਦਾ ਭਤੀਜਾ ਨਵਾਂ ਜੈਸ਼ ਕਮਾਂਡਰ ਬਣ ਕੇ ਆ ਰਿਹੈ ਕਸ਼ਮੀਰ

ਮਸੂਦ ਅਜ਼ਹਰ ਦਾ ਭਤੀਜਾ ਨਵਾਂ ਜੈਸ਼ ਕਮਾਂਡਰ ਬਣ ਕੇ ਆ ਰਿਹੈ ਕਸ਼ਮੀਰ

ਦਹਿਸ਼ਤਗਰਦਾਂ ਦੀ ਬਦਨਾਮ ਜੱਥੇਬੰਦੀ ਜੈਸ਼–ਏ–ਮੁਹੰਮਦ ਦੇ ਸਰਗਨੇ ਮਸੂਦ ਅਜ਼ਹਰ ਦੇ ਭਤੀਜੇ ਓਸਾਮਾ ਯੂਸਫ਼ ਨੂੰ ਹੁਣ ਜੈਸ਼ ਦਾ ਨਵਾਂ ਕਮਾਂਡਰ ਬਣਾਇਆ ਗਿਆ ਹੈ ਤੇ ਉਸ ਨੂੰ ਹੁਣ ਕਸ਼ਮੀਰ ਭੇਜਿਆ ਜਾ ਰਿਹਾ ਹੈ। ਓਸਾਮਾ ਯੂਸਫ਼ ਇਸ ਵੇਲੇ ਬਹਾਵਲਪੁਰ ’ਚ ਜੈਸ਼ ਦੇ ਮੁੱਖ ਕੇਂਦਰ ਦਾ ਮੁਖੀ ਹੈ।

 

 

ਇੱਥੇ ਵਰਨਣਯੋਗ ਹੈ ਕਿ ਬੀਤੇ ਸਤੰਬਰ ਮਹੀਨੇ ਭਾਰਤ ਨੇ ਲਸ਼ਕਰ–ਏ–ਤੋਇਬਾ ਮੁਖੀ ਹਾਫ਼ਿਜ਼ ਸਈਦ ਤੋਂ ਇਲਾਵਾ ਜੈਸ਼–ਏ–ਮੁਹੰਮਦ ਮੁਖੀ ਮਸੂਦ ਅਜ਼ਹਰ, ਕਸ਼ਮੀਰ ’ਚ ਲਸ਼ਕਰ–ਏ–ਤੋਇਬਾ ਦੇ ਸਰਬਉੱਚ ਕਮਾਂਡਰ ਜ਼ਕੀ–ਉਰ–ਰਹਿਮਾਨ ਲਖਵੀ ਤੇ ਅਪਰਾਧ ਜਗਤ ਦੇ ਭਗੌੜੇ ਸਰਗਨੇ ਦਾਊਦ ਇਬਰਾਹਿਮ ਨੂੰ ਗ਼ੈਰ–ਕਾਨੂੰਨੀ ਗਤੀਵਿਧੀ (ਰੋਕਥਾਮ) ਕਾਨੂੰਨ ਅਧੀਨ ਅੱਤਵਾਦੀ ਐਲਾਨਿਆ ਸੀ।

 

 

ਇਹ ਐਲਾਨ ਇੱਕ ਗ਼ਜ਼ਟ ਨੋਟੀਫ਼ਿਕੇਸ਼ਨ ਰਾਹੀਂ ਕੀਤਾ ਗਿਆ ਸੀ। ਇਸ ਤੋਂ ਲਗਭਗ ਇੱਕ ਮਹੀਨਾ ਪਹਿਲਾਂ ਹੀ ਸੰਸਦ ਵੱਲੋਂ ਗ਼ੈਰ–ਕਾਨੂੰਨੀ ਗਤੀਵਿਧੀ ਰੋਕਥਾਮ ਕਾਨੂੰਨ ਵਿੱਚ ਸੋਧ ਨੂੰ ਮਨਜ਼ੂਰੀ ਦਿੱਤੀ ਗਈ ਸੀ।

 

 

ਮਸੂਦ ਅਜ਼ਹਾਰ ਉਰਫ਼ ਮੌਲਾਨਾ ਮੁਹੰਮਦ ਮਸੂਦ ਅਜ਼ਹਾਰ ਅਲਵੀ ਉਰਫ਼ ਵਲੀ ਆਦਮ ਇੱਸਾ ਦਾ ਜਨਮ 10 ਜੁਲਾਈ, 1968 ’ਚ ਹੋਇਆ ਸੀ। ਉਸ ਦੇ ਪਿਤਾ ਦਾ ਨਾਂਅ ਅੱਲ੍ਹਾ ਬਖ਼ਸ਼ ਸਾਬਿਰ ਹੈ ਤੇ ਅੱਤਵਾਦੀ ਜੱਥੇਬੰਦੀ ਜੈਸ਼–ਏ–ਮੁਹੰਮਦ ਦਾ ਬਾਨੀ ਤੇ ਮੁੱਖ ਆਗੂ ਹੈ।

 

 

ਭਾਰਤੀ ਨੋਟੀਫ਼ਿਕੇਸ਼ਨ ਵਿੱਚ ਕਿਹਾ ਗਿਆ ਸੀ ਕਿ ਅਜ਼ਹਰ ਨੂੰ ਇਸ ਵਰ੍ਹੇ ਮਈ ਵਿੱਚ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੇ ਪ੍ਰਸਤਾਵ–1267 ਅਧੀਨ ਇੱਕ ਵਿਸ਼ਵ ਅੱਤਵਾਦੀ ਐਲਾਨਿਆ ਗਿਆ ਹੈ। ਇਸ ਦੇ ਨਾਲ ਅੱਤਵਾਦੀ ਗਤੀਵਿਧੀ ਰੋਕਥਾਮ ਕਾਨੂੰਨ (ਪੋਟਾ) ਦੇ ਵਿਸ਼ੇਸ਼ ਜੱਜ ਵੱਲੋਂ ਵੀ ਉਸ ਨੂੰ ਭਗੌੜਾ ਅਪਰਾਧੀ ਐਲਾਨਿਆ ਗਿਆ ਹੈ।

 

 

ਇਸੇ ਵਰ੍ਹੇ ਫ਼ਰਵਰੀ ਮਹੀਨੇ ਪੁਲਵਾਮਾ ’ਚ ਜਿਸ ਅੱਤਵਾਦੀ ਹਮਲੇ ਦੌਰਾਨ ਸੀਆਰਪੀਐੱਫ਼ ਦੇ 40 ਤੋਂ ਵੱਧ ਜਵਾਨ ਸ਼ਹੀਦ ਹੋ ਗਏ ਸਨ; ਉਸ ਪਿੱਛੇ ਵੀ ਮਸੂਦ ਅਜ਼ਹਰ ਦਾ ਹੱਥ ਦੱਸਿਆ ਜਾ ਰਿਹਾ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Masood Azhar s Nephew is coming Kashmir after becoming New Jaish Commander