ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀ ਇਰਾਕ ’ਤੇ ਅਮਰੀਕੀ ਹਮਲੇ ਪਿੱਛੋਂ ਮੁੜ ਸ਼ੁਰੂ ਹੋ ਸਕਦੀ ਹੈ ਖਾੜੀ ਜੰਗ?

ਕੀ ਇਰਾਕ ’ਤੇ ਅਮਰੀਕੀ ਹਮਲੇ ਪਿੱਛੋਂ ਮੁੜ ਸ਼ੁਰੂ ਹੋ ਸਕਦੀ ਹੈ ਖਾੜੀ ਜੰਗ?

ਫ਼ਾਰਸ ਦੀ ਖਾੜੀ ਬੰਦ ਹੋਣ ਨਾਲ ਤੇਲ ਲਈ ਦੁਨੀਆ ਵਿੱਚ ਮੱਚ ਸਕਦੀ ਹੈ ਹਾਹਾਕਾਰ

 

 

ਅਮਰੀਕਾ ਤੇ ਈਰਾਨ ਵਿਚਾਲੇ ਤਣਾਅ ਕਈ ਦਹਾਕੇ ਪੁਰਾਣਾ ਹੈ। ਅੱਜ 3 ਜਨਵਰੀ, 2020 ਨੂੰ ਅਮਰੀਕੀ ਹਮਲਿਆਂ ਤੋਂ ਬਾਅਦ ਇਰਾਕੀ ਮਿਲੀਸ਼ੀਆ ਨੇ ਕਿਹਾ ਹੈ ਕਿ ਇਸ ਹਵਾਈ ਹਮਲੇ ’ਚ ਇਲੀਟ ਕਵੈਡਜ਼ ਫ਼ੋਰਸ ਦੇ ਮੁਖੀ ਈਰਾਨੀ ਮੇਜਰ ਜਨਰਲ ਕਾਸਿਮ ਸੁਲੇਮਾਨੀ, ਇਰਾਕੀ ਮਿਲੀਸ਼ੀਆ ਕਮਾਂਡਰ ਅਬੂ ਮਹਿਦੀ ਅਲ–ਮੁਹਾਂਡਿਸ ਸਮੇਤ 7 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਅਮਰੀਕਾ ਤੇ ਈਰਾਨ ਵਿਚਾਲੇ ਤਣਾਅ ਬਹੁਤ ਜ਼ਿਆਦਾ ਵਧ ਸਕਦਾ ਹੈ।

 

 

ਇਸ ਤੋਂ ਪਹਿਲਾਂ ਜਦੋਂ ਵੀ ਅਮਰੀਕਾ ਤੇ ਈਰਾਨ ਵਿਚਾਲੇ ਤਣਾਅ ਵਧਿਆ ਹੈ, ਤਦ ਫ਼ਾਰਸ ਦੀ ਖਾੜੀ ਵਿੱਚ ਗੰਭੀਰ ਨਤੀਜੇ ਸਾਹਮਣੇ ਆਏ ਹਨ। ਇਸ ਦਾ ਅਸਰ ਪੂਰੀ ਦੁਨੀਆ ਉੱਤੇ ਪੈਂਦਾ ਹੈ। ਈਰਾਨ ਤੁਰੰਤ ਇਹ ਚੇਤਾਵਨੀ ਦੇ ਸਕਦਾ ਹੈ ਕਿ ਅਮਰੀਕਾ ਨਾਲ ਜੇ ਫ਼ੌਜੀ ਤਣਾਅ ਵਧਦਾ ਹੈ, ਤਾਂ ਉਹ ਦੁਨੀਆ ਦੀ ਸਭ ਤੋਂ ਅਹਿਮ ਤੇਲ–ਨਸ ਆਖੇ ਜਾਣ ਵਾਲੇ ਜਲ–ਡਮਰੂ ਮੱਧ ਦਾ ਰਾਹ ਬੰਦ ਕਰ ਦੇਵੇਗਾ।

 

 

ਹਾਰਮੂਜ ਜਲ–ਡਮਰੂ ਮੱਧ ਉੱਤੇ ਈਰਾਨ ਇਸ ਲਈ ਮਾਣ ਕਰਦਾ ਹੈ ਕਿਉਂਕਿ ਇਹ ਅਜਿਹੀ ਜਗ੍ਹਾ ਹੈ, ਜੋ ਪੂਰੀ ਦੁਨੀਆ ਦੇ ਤੇਲ ਵਪਾਰ ਉੱਤੇ ਆਪਣਾ ਅਸਰ ਪਾਉਂਦੀ ਹੈ। ਜੇ ਈਰਾਨ ਹਾਰਮੂਜ ਜਲ–ਡਮਰੂ ਮੱਧ ਬੰਦ ਕਰਦਾ ਹੈ, ਤਾਂ ਤੇਲ ਲਈ ਦੁਨੀਆ ਭਰ ਵਿੱਚ ਹਾਹਾਕਾਰ ਮਚ ਜਾਵੇਗੀ।

 

 

ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਸਊਦੀ ਅਰਬ, ਇਰਾਕ, ਸੰਯੁਕਤ ਅਰਬ ਅਮੀਰਾਤ, ਕੁਵੈਤ, ਕਤਰ ਅਤੇ ਈਰਾਨ ਦੇ ਜ਼ਿਆਦਾਤਰ ਤੇਲ ਦੀ ਬਰਾਮਦ ਹਾਰਮੂਜ ਜਲ–ਡਮਰੂ ਮੱਧ ਰਾਹੀਂ ਹੁੰਦੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:May Gulf War be initiated after US Air Strikes on Iraq