ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ਦੇ ਇਸ ਸ਼ਹਿਰ 'ਚ ਕੁੱਤੇ ਨੂੰ ਬਣਾਇਆ ਸ਼ਹਿਰ ਦਾ ਮੇਅਰ

1 / 7ਅਮਰੀਕਾ ਦੇ ਇਸ ਸ਼ਹਿਰ 'ਚ ਕੁੱਤੇ ਨੂੰ ਬਣਾਇਆ ਸ਼ਹਿਰ ਦਾ ਮੇਅਰ

2 / 7ਅਮਰੀਕਾ ਦੇ ਇਸ ਸ਼ਹਿਰ 'ਚ ਕੁੱਤੇ ਨੂੰ ਬਣਾਇਆ ਸ਼ਹਿਰ ਦਾ ਮੇਅਰ

3 / 7ਅਮਰੀਕਾ ਦੇ ਇਸ ਸ਼ਹਿਰ 'ਚ ਕੁੱਤੇ ਨੂੰ ਬਣਾਇਆ ਸ਼ਹਿਰ ਦਾ ਮੇਅਰ

4 / 7ਅਮਰੀਕਾ ਦੇ ਇਸ ਸ਼ਹਿਰ 'ਚ ਕੁੱਤੇ ਨੂੰ ਬਣਾਇਆ ਸ਼ਹਿਰ ਦਾ ਮੇਅਰ

5 / 7ਅਮਰੀਕਾ ਦੇ ਇਸ ਸ਼ਹਿਰ 'ਚ ਕੁੱਤੇ ਨੂੰ ਬਣਾਇਆ ਸ਼ਹਿਰ ਦਾ ਮੇਅਰ

6 / 7ਅਮਰੀਕਾ ਦੇ ਇਸ ਸ਼ਹਿਰ 'ਚ ਕੁੱਤੇ ਨੂੰ ਬਣਾਇਆ ਸ਼ਹਿਰ ਦਾ ਮੇਅਰ

7 / 7ਅਮਰੀਕਾ ਦੇ ਇਸ ਸ਼ਹਿਰ 'ਚ ਕੁੱਤੇ ਨੂੰ ਬਣਾਇਆ ਸ਼ਹਿਰ ਦਾ ਮੇਅਰ

PreviousNext

ਗੱਲ ਤਾਂ ਸੁਣਨ ਚ ਇਹ ਅਜੀਬ ਲੱਗਦੀ ਹੈ ਕਿ ਇਕ ਕੁੱਤੇ ਨੂੰ ਸ਼ਹਿਰ ਦਾ ਮੇਅਰ ਬਣਾਇਆ ਗਿਆ ਹੈ ਪਰ ਇਹ ਸੱਚ ਹੈ। ਅਮਰੀਕਾ ਦੇ ਸ਼ਹਿਰ ਕੈਲੀਫੋਰਨੀਆ ਦੇ ਇਡਿਲ ਵਾਈਲਡ ਸ਼ਹਿਰ ਚ ਕੁਝ ਅਜਿਹਾ ਹੀ ਕੀਤਾ ਗਿਆ। ਇਸ ਕਸਬੇ ਦੇ ਲੋਕਾਂ ਨੇ ਇਕ ਕੁੱਤੇ ਨੂੰ ਆਪਣਾ ਮੇਅਰ ਚੁਣਿਆ ਹੈ। ਦਿਲਚਸਪ ਗੱਲ ਇਹ ਹੈ ਕਿ ਮੇਅਰ ਲਈ ਹੋਈਆਂ ਚੋਣਾਂ ਚ ਭੇੜੀਆ, ਖੋਤਾ ਅਤੇ ਬਿੱਲੀ ਵੀ ਸ਼ਾਮਲ ਸਨ।

 

ਭਾਵੇਂ ਕੁੱਤਾ ਅਧਿਕਾਰਕ ਨਹੀਂ ਹੈ ਉਸ ਨੂੰ ਸਿਰਫ ਇਕ ਪ੍ਰਤੀਕ ਵਜੋਂ ਚੁਣਿਆ ਗਿਆ ਹੈ। ਇਨਸਾਨਾਂ ਨੂੰ ਪਿੱਛੇ ਛੱਡਦੇ ਹੋਏ ਮੈਕਸ ਨਾਮ ਦੇ ਇਸ ਕੁੱਤੇ ਨੂੰ ਸ਼ਹਿਰ ਦੇ ਮੇਅਰ ਦੀ ਤਰ੍ਹਾਂ ਹਰ ਸਹੂਲਤ ਮੁਹੱਈਆ ਕਰਵਾਈ ਗਈ ਹੈ। ਉਸ ਦਾ ਪੂਰਾ ਨਾਮ ਮੈਕਸੀਮਸ ਮਿਊਲਰ ਹੈ। ਮੇਅਰ ਮੈਕਸ ਦੇ ਨਾਮ ਨਾਲ ਮੈਕਸ ਦੀ ਸਰਕਾਰੀ ਫੇਸਬੁੱਕ ਆਈ.ਡੀ. ਵੀ ਬਣਾਈ ਗਈ ਹੈ। ਇੰਨਾ ਹੀ ਨਹੀਂ ਮੈਕਸ ਦੇ ਭਰਾ ਅਤੇ ਭੈਣ ਮਾਇਕੀ ਅਤੇ ਮਿਤਜ਼ੀ ਨੂੰ ਡਿਪਟੀ ਮੇਅਰ ਬਣਾਇਆ ਗਿਆ ਹੈ।

 

ਨਵੇਂ ਮੇਅਰ ਦੀ ਮੁੱਖ ਜ਼ਿੰਮੇਵਾਰੀ ਇਹ ਹੈ ਕਿ ਉਹ ਸੈਲਾਨੀਆਂ, ਸਥਾਨਕ ਲੋਕਾਂ ਅਤੇ ਮੀਡੀਆ ਨਾਲ ਤਸਵੀਰਾਂ ਖਿੱਚਵਾਏ। ਨਾਲ ਹੀ ਉਸ ਨੂੰ ਸ਼ਹਿਰ ਵਿਚ ਹੋਣ ਵਾਲੇ ਪ੍ਰੋਗਰਾਮਾਂ ਵਿਚ ਸ਼ਿਰਕਤ ਕਰਨੀ ਹੋਵੇਗੀ। ਇਸ ਤਰ੍ਹਾਂ ਦੀ ਯੋਜਨਾ ਦਾ ਉਦੇਸ਼ ਜਾਨਵਰਾਂ ਪ੍ਰਤੀ ਲੋਕਾਂ ਦੀ ਹਮਦਰਦੀ ਵਧਾਉਣਾ ਹੈ।

 

ਪੈਸੇ ਦੀ ਕਮੀ ਨਾਲ ਜੂਝ ਰਹੇ ਜਾਨਵਰਾਂ ਦੇ ਸੁਰੱਖਿਆ ਘਰਾਂ ਨੂੰ ਬਚਾਉਣ ਲਈ ਇਹ ਤਰਕੀਬ ਵਰਤੀ ਗਈ ਹੈ। ਚੋਣ ਲਈ ਆਨਲਾਈਨ ਵੋਟਿੰਗ ਹੋਈ। ਇਸ ਵਿਚ ਪਾ ਕੇਟਲ ਨਾਮ ਦੀ ਖੋਜ ਅਤੇ ਬਚਾਅ ਟੀਮ ਦੇ ਕੁੱਤੇ ਨੇ ਬਾਜ਼ੀ ਮਾਰੀ। ਪਾ ਕੇਟਲ ਨੂੰ 2387 ਵੋਟ ਮਿਲੇ। ਕੇਟਲ ਨੇ ਕੇਯਨੀ ਨਾਮ ਦੇ ਭੇੜੀਏ ਨੂੰ 55 ਵੋਟਾਂ ਨਾਲ ਹਰਾਇਆ। ਇਸ ਵਿਚ 12091 ਲੋਕਾਂ ਨੇ ਵੋਟ ਪਾਏ। ਇਸ ਤਰ੍ਹਾਂ ਸੁਰੱਖਿਆ ਘਰ ਨੇ 7.30 ਲੱਖ ਰੁਪਏ ਚੈਰਿਟੀ ਵਿਚ ਜਮਾਂ ਕੀਤੇ।

 

ਦੱਸਣਯੋਗ ਹੈ ਕਿ ਸਾਲ 2012 ਵਿਚ ਵੀ ਮੈਕਸ ਨੁੰ ਸ਼ਹਿਰ ਦਾ ਮੇਅਰ ਬਣਾਇਆ ਗਿਆ ਸੀ।      

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mayor of the city built in a dog in this city of America