ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਦੇਸ਼ 'ਚ 276 ਭਾਰਤੀ ਕੋਰੋਨਾ ਨਾਲ ਪੀੜਤ,ਈਰਾਨ 'ਚ 255 ਭਾਰਤੀ ਕੋਰੋਨਾ ਪਾਜ਼ੀਟਿਵ 

ਕੋਰੋਨਾ ਵਾਇਰਸ ਦੀ ਲਾਗ ਦੇ ਮਾਮਲੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਹੁਣ ਤੱਕ ਭਾਰਤ ਵਿੱਚ 147 ਅਤੇ ਵਿਸ਼ਵ ਭਰ ਵਿੱਚ 1,98,518 ਮਾਮਲੇ ਸਾਹਮਣੇ ਆ ਚੁੱਕੇ ਹਨ। ਹੁਣ ਤੱਕ 276 ਭਾਰਤੀਆਂ ਨੂੰ ਵਿਦੇਸ਼ ਵਿੱਚ ਰਹਿ ਕੇ ਜਾਂ ਕਿਸੇ ਕੰਮ ਲਈ ਦੂਜੇ ਦੇਸ਼ਾਂ ਦੀ ਯਾਤਰਾ ਕਰਕੇ ਕੋਰੋਨਾ ਨਾਲ ਪੀੜਤ ਪਾਇਆ ਗਿਆ ਹੈ। ਇਹ ਜਾਣਕਾਰੀ ਅੱਜ ਲੋਕ ਸਭਾ ਵਿੱਚ ਵਿਦੇਸ਼ ਮੰਤਰਾਲੇ ਨੇ ਦਿੱਤੀ।

 

ਇਕ ਲਿਖਤੀ ਜਵਾਬ ਵਿੱਚ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਈਰਾਨ ਵਿੱਚ 255, ਯੂਏਈ ਵਿੱਚ 12, ਇਟਲੀ ਵਿੱਚ ਪੰਜ ਦੇ ਨਾਲ ਨਾਲ ਹਾਂਗਕਾਂਗ, ਕੁਵੈਤ, ਰਵਾਂਡਾ ਅਤੇ ਸ੍ਰੀਲੰਕਾ ਵਿੱਚ ਇਕ-ਇਕ ਕੋਰੋਨਾ ਨਾਲ ਪੀੜਤ ਪਾਇਆ ਗਿਆ ਹੈ।

 

 

 

ਭਾਰਤ ਦੀ ਗੱਲ ਕਰੀਏ ਤਾਂ ਹੁਣ ਤੱਕ ਦਿੱਲੀ ਵਿੱਚ ਇੱਕ ਵਿਦੇਸ਼ੀ ਸਮੇਤ ਸੰਕਰਮਣ ਦੇ 10 ਮਾਮਲੇ ਸਾਹਮਣੇ ਆਏ ਹਨ, ਜਦੋਂਕਿ ਇੱਕ ਵਿਦੇਸ਼ੀ ਸਮੇਤ ਉੱਤਰ ਪ੍ਰਦੇਸ਼ ਵਿੱਚ 16 ਮਾਮਲੇ ਦਰਜ ਕੀਤੇ ਗਏ ਹਨ। ਮਹਾਰਾਸ਼ਟਰ ਵਿੱਚ ਤਿੰਨ ਵਿਦੇਸ਼ੀ ਸਣੇ 41 ਕੇਸ ਦਰਜ ਕੀਤੇ ਗਏ ਹਨ, ਜਦੋਂਕਿ ਕੇਰਲ ਵਿੱਚ ਦੋ ਵਿਦੇਸ਼ੀ ਨਾਗਰਿਕਾਂ ਸਮੇਤ 27 ਕੇਸ ਦਰਜ ਕੀਤੇ ਗਏ ਹਨ।

 

ਕਰਨਾਟਕ ਵਿੱਚ ਕੋਰੋਨਾ ਵਾਇਰਸ ਦੇ 11 ਮਰੀਜ਼ ਹਨ। ਲੱਦਾਖ ਵਿੱਚ ਪੀੜਤਾਂ ਦੀ ਗਿਣਤੀ ਅੱਠ ਹੋ ਗਈ ਹੈ ਅਤੇ ਜੰਮੂ-ਕਸ਼ਮੀਰ ਵਿੱਚ ਇਸ ਦੀ ਗਿਣਤੀ ਤਿੰਨ ਹੋ ਗਈ ਹੈ। ਤੇਲੰਗਾਨਾ ਵਿੱਚ ਦੋ ਵਿਦੇਸ਼ੀ ਸਣੇ ਪੰਜ ਮਾਮਲੇ ਸਾਹਮਣੇ ਆਏ ਹਨ।


ਰਾਜਸਥਾਨ ਵਿੱਚ ਦੋ ਵਿਦੇਸ਼ੀ ਸਣੇ ਚਾਰ ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹਨ। ਤਾਮਿਲਨਾਡੂ, ਆਂਧਰਾ ਪ੍ਰਦੇਸ਼, ਉੜੀਸਾ, ਉਤਰਾਖੰਡ ਅਤੇ ਪੰਜਾਬ ਵਿਚ ਇਕ-ਇਕ ਕੇਸ ਸਾਹਮਣੇ ਆਇਆ ਹੈ। 14 ਵਿਦੇਸ਼ੀ ਸਣੇ 16 ਲੋਕ ਹਰਿਆਣਾ ਵਿੱਚ ਪੀੜਤ ਹਨ।
....

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:MEA in written reply in Lok Sabha 276 Indians are infected with coronavirus abroad