ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਤੋਂ ਰਵਾਨਗੀ ਵੇਲੇ ਜੇਤਲੀ ਨੂੰ ਮਿਲ ਕੇ ਬੈਂਕਾਂ ਦੇ ਪੈਸੇ ਦੇਣ ਲਈ ਕਿਹਾ ਸੀ: ਮਾਲਿਆ

ਭਾਰਤ ਤੋਂ ਰਵਾਨਗੀ ਵੇਲੇ ਜੇਤਲੀ ਨੂੰ ਮਿਲ ਕੇ ਬੈਂਕਾਂ ਦੇ ਪੈਸੇ ਦੇਣ ਲਈ ਕਿਹਾ ਸੀ: ਮਾਲਿਆ

--  ਵਿਜੇ ਮਾਲਿਆ ਨੂੰ ਭਾਰਤ ਹਵਾਲੇ ਕਰਨਾ ਹੈ ਜਾਂ ਨਹੀਂ, ਫ਼ੈਸਲਾ 10 ਦਸੰਬਰ ਨੂੰ

 

ਭਗੌੜਾ ਐਲਾਨੇ ਜਾ ਚੁੱਕੇ ਕਾਰੋਬਾਰੀ ਵਿਜੇ ਮਾਲਿਆ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਆਪਣੀਆਂ ਸਾਰੀਆਂ ਦੇਣਦਾਰੀਆਂ ਅਦਾ ਕਰਨ ਲਈ ਕਰਨਾਟਕ ਹਾਈ ਕੋਰਟ ਸਾਹਵੇਂ ਇੱਕ ਵਿਆਪਕ ਅਦਾਇਗੀ ਪ੍ਰਸਤਾਵ ਰੱਖਿਆ ਸੀ। ਅੱਜ ਉਸ ਨੇ ਇਹ ਵੀ ਦਾਅਵਾ ਕੀਤਾ ਕਿ ਉਹ ਭਾਰਤ ਤੋਂ ਰਵਾਨਾ ਹੋਣ ਤੋਂ ਪਹਿਲਾਂ ਉਹ ਦੇਸ਼ ਦੇ ਖ਼ਜ਼ਾਨਾ ਮੰਤਰੀ ਅਰੁਣ ਜੇਤਲੀ ਨੂੰ ਮਿਲਿਆ ਸੀ ਤੇ ਬੈਂਕਾਂ ਦਾ ਸਾਰਾ ਕਰਜ਼ਾ ਅਦਾ ਕਰਨ ਦੀ ਪੇਸ਼ਕਸ਼ ਕੀਤੀ ਸੀ। ਖ਼ਬਰ ਏਜੰਸੀ ਏਐੱਨਆਈ ਨੇ ਇਸ ਸਬੰਧੀ ਵਿਜੇ ਮਾਲਿਆ ਦੇ ਇੱਕ ਬਿਆਨ ਦੀ ਵਿਡੀਓ ਵੀ ਆਪਣੇ ਇੱਕ ਟਵੀਟ ਰਾਹੀਂ ਜਾਰੀ ਕੀਤੀ ਹੈ। ਉਂਝ ਸ੍ਰੀ ਜੇਤਲੀ ਨੇ ਨਵੀਂ ਦਿੱਲੀ `ਚ ਵਿਜੇ ਮਾਲਿਆ ਦੇ ਇਸ ਦਾਅਵੇ ਨੂੰ ਮੁੱਢੋਂ ਰੱਦ ਵੀ ਕਰ ਦਿੱਤਾ ਹੈ। ਇੱਥੇ ਵਰਨਣਯੋਗ ਹੈ ਕਿ ਮਾਲਿਆ `ਤੇ ਭਾਰਤ `ਚ ਕਰੋੜਾਂ ਦੀ ਧੋਖਾਧੜੀ ਦੇ ਦੋਸ਼ ਲੱਗੇ ਹੋਏ ਹਨ। ਇਸ ਦੌਰਾਨ ਵੈਸਟਮਿਨਸਟਰ ਮੈਜਿਸਟ੍ਰੇਟ ਐਮਾ ਅਰਬਥਨੌਟ ਨੇ ਕਿਹਾ ਹੈ ਕਿ ਵਿਜੇ ਮਾਲਿਆ ਨੂੰ ਭਾਰਤ ਸਰਕਾਰ ਹਵਾਲੇ ਕੀਤਾ ਜਾਣਾ ਹੈ ਜਾਂ ਨਹੀਂ, ਇਸ ਬਾਰੇ ਫ਼ੈਸਲਾ 10 ਦਸੰਬਰ, 2018 ਨੂੰ ਸੁਣਾਇਆ ਜਾਵੇਗਾ। 

 

 


ਵਿਜੇ ਮਾਲਿਆ ਦਾ ਅੱਜ ਵਾਲਾ ਬਿਆਨ ਅਜਿਹੇ ਵੇਲੇ ਆਇਆ ਹੈ,ਜਦੋਂ ਉਹ ਵੈਸਟਮਿਨਸਟਰ ਮੈਜਿਸਟ੍ਰੇਟ ਦੀ ਅਦਾਲਤ `ਚ ਪੇਸ਼ੀ ਲਈ ਪੁੱਜਾ। ਉਹ ਭਾਰਤ ਸਰਕਾਰ ਨੂੰ ਆਪਣੀ ਹਵਾਲਗੀ ਦੇ ਮਾਮਲੇ ਦੀ ਸੁਣਵਾਈ ਲਈ ਅਦਾਲਤ ਪੁੱਜਾ ਸੀ। ਆਸ ਹੈ ਕਿ ਸੁਣਵਾਈ ਦੌਰਾਨ ਭਾਰਤੀ ਅਧਿਕਾਰੀਆਂ ਵੱਲੋਂ ਪੇਸ਼ ਕੀਤੇ ਗਏ ਮੁੰਬਈ ਜੇਲ੍ਹ ਸੈੱਲ ਦੀ ਇੱਕ ਵਿਡੀਚ ਦੀ ਸਮੀਖਿਆ ਕਰਨਗੇ। ਇਹ ਸੈੱਲ ਹਵਾਲਗੀ ਤੋਂ ਬਾਅਦ ਮਾਲਿਆ ਨੂੰ ਰੱਖਣ ਲਈ ਤਿਆਰ ਕੀਤਾ ਗਿਆ ਹੈ।


ਕਿੰਗਫਿ਼ਸ਼ਰ ਏਅਰਲਾਈਨ ਦਾ 62 ਸਾਲਾ ਸਾਬਕਾ ਮੁਖੀ ਪਿਛਲੇ ਵਰ੍ਹੇ ਅਪ੍ਰੈਲ `ਚ ਜਾਰੀ ਹਵਾਲਗੀ ਵਾਰੰਟ ਤੋਂ ਬਾਅਦ ਜ਼ਮਾਨਤ `ਤੇ ਹੈ। ਅਦਾਲਤ ਦੇ ਬਾਹਰ ਮੌਜੂਦ ਪੱਤਰਕਾਰਾਂ ਦੇ ਸੁਆਲਾਂ ਦੇ ਜੁਆਬ ਦਿੰਦਿਆਂ ਵਿਜੇ ਮਾਲਿਆ ਨੇ ਕਿਹਾ ਕਿ ਜਿੱਥੇ ਤੱਕ ਉਸ ਦਾ ਸਬੰਧ ਹੈ, ਉਸ ਦੀ ਹਾਲਤ ਨੂੰ ਆਦਰਯੋਗ ਅਦਾਲਤ ਪੂਰੀ ਤਰ੍ਹਾਂ ਸਮਝੇਗੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:met Jaitley while departing India says Vijay Malya