ਮੱਧ ਮੈਕਸੀਕੋ ਵਿਚ ਇਕ ਹਾਈਵੇ 'ਤੇ ਤਿੰਨ ਬੱਸਾਂ ਦੀ ਟੱਕਰ ਚ ਮਰਨ ਵਾਲਿਆਂ ਦੀ ਗਿਣਤੀ 13 ਹੋ ਗਈ ਹੈ। ਮੈਕਸੀਕੋ ਦੇ ਸਰਕਾਰੀ ਵਕੀਲ ਦੇ ਦਫਤਰ ਨੇ ਕਿਹਾ ਕਿ ਮੰਗਲਵਾਰ ਨੂੰ ਦੋ ਹੋਰ ਜ਼ਖਮੀਆਂ ਦੀ ਮੌਤ ਹੋ ਗਈ।
ਨਿਊਜ਼ ਏਜੰਸੀ ਸਿਨਹੂਆ ਦੇ ਅਨੁਸਾਰ ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਸ਼ਾਮ ਸਾਢੇ 7 ਵਜੇ ਮੈਕਸੀਕਨ ਸ਼ਹਿਰ ਅਕਟੇਪੇਕ ਦੇ ਕੋਲ ਸਥਿਤ ਇੱਕ ਹਾਈਵੇਅ ਤੇ ਵਾਪਰਿਆ। ਅਧਿਕਾਰੀਆਂ ਦੇ ਅਨੁਸਾਰ ਤਿੰਨ ਸਾਲ ਦੇ ਇਕ ਬੱਚੇ ਸਮੇਤ 11 ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ।
ਕਥਿਤ ਤੌਰ 'ਤੇ ਬੱਸਾਂ ਚੋਂ ਇਕ ਨੇ ਹਾਈਵੇ 'ਤੇ ਇਕ ਸਟਾਪ 'ਤੇ ਖੜੀਆਂ ਦੋ ਹੋਰ ਬੱਸਾਂ ਨੂੰ ਟੱਕਰ ਮਾਰ ਦਿੱਤੀ। ਮੈਕਸੀਕੋ ਦੇ ਅਟਾਰਨੀ ਜਨਰਲ ਅਲੇਜੈਂਡਰੋ ਗੋਮੇਜ਼ ਦੇ ਅਨੁਸਾਰ, ਕੁੱਲ 29 ਲੋਕ ਜ਼ਖਮੀ ਹੋਏ, ਜਿਨ੍ਹਾਂ ਵਿੱਚ 19 ਆਦਮੀ ਅਤੇ 10 ਔਰਤਾਂ ਸ਼ਾਮਲ ਹਨ।
ਗੋਮੇਜ਼ ਨੇ ਕਿਹਾ ਕਿ ਤਿੰਨੋਂ ਬੱਸ ਚਾਲਕ ਮੌਕੇ ਤੋਂ ਭੱਜ ਗਏ, ਪਰ ਅਧਿਕਾਰੀਆਂ ਨੇ ਉਨ੍ਹਾਂ ਚੋਂ ਇਕ ਨੂੰ ਫੜ ਲਿਆ। ਜ਼ਖਮੀਆਂ ਚੋਂ 16 ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।