ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਈਕ੍ਰੋਸਾਫ਼ਟ ਦੇ ਸਹਿ ਸੰਸਥਾਪਕ ਬਿਲ ਗੇਟਸ ਨੇ ਡਾਇਰੈਕਟਰ ਬੋਰਡ 'ਚੋਂ ਅਸਤੀਫਾ ਦਿੱਤਾ

ਮਾਈਕ੍ਰੋਸਾਫ਼ਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੇ ਸ਼ੁੱਕਰਵਾਰ ਨੂੰ ਕੰਪਨੀ ਦੇ ਡਾਇਰੈਕਟਰ ਬੋਰਡ 'ਚੋਂ ਅਸਤੀਫਾ ਦੇ ਦਿੱਤਾ। ਇਸ ਦਾ ਕਾਰਨ ਬਿਲ ਗੇਟਸ ਦੇ ਸਮਾਜਿਕ ਕਾਰਜਾਂ ਨੂੰ ਵੱਧ ਸਮਾਂ ਦੇਣਾ ਦੱਸਿਆ ਹੈ। 64 ਸਾਲਾ ਬਿਲ ਗੇਟਸ ਨੇ ਇੱਕ ਦਹਾਕੇ ਪਹਿਲਾਂ ਕੰਪਨੀ ਦੇ ਰੋਜ਼ਾਨਾ ਕੰਮਾਂ 'ਚ ਸ਼ਾਮਲ ਹੋਣਾ ਬੰਦ ਕਰ ਦਿੱਤਾ ਸੀ।
 

ਮਾਈਕ੍ਰੋਸਾਫ਼ਟ ਦੇ ਸੀਈਓ ਸੱਤਿਆ ਨਡੇਲਾ ਨੇ ਕਿਹਾ, "ਬਿਲ ਨਾਲ ਕੰਮ ਕਰਨਾ ਅਤੇ ਸਿੱਖਣਾ ਸਾਡੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਸਾਫ਼ਟਵੇਅਰ ਅਤੇ ਚੁਣੌਤੀਆਂ ਦੇ ਹੱਲ ਲਈ ਜਨੂੰਨ ਨਾਲ ਕੰਪਨੀ ਦੀ ਸਥਾਪਨਾ ਕੀਤੀ ਸੀ।
 

 

ਨਡੇਲਾ ਨੇ ਕਿਹਾ ਕਿ ਮਾਈਕ੍ਰੋਸਾਫ਼ਟ ਸਲਾਹਕਾਰ ਵਜੋਂ ਬਿਲ ਗੇਟਸ ਤੋਂ ਲਾਭ ਲੈਂਦਾ ਰਹੇਗਾ। ਉਨ੍ਹਾਂ ਕਿਹਾ, "ਮੈਂ ਬਿਲ ਦੀ ਦੋਸਤੀ ਲਈ ਧੰਨਵਾਦੀ ਹਾਂ ਅਤੇ ਉਨ੍ਹਾਂ ਨਾਲ ਕੰਮ ਕਰਨਾ ਜਾਰੀ ਰੱਖਣਾ ਚਾਹੁੰਦਾ ਹਾਂ।" ਬਿਲ ਗੇਟਸ ਮਾਈਕ੍ਰੋਸਾਫ਼ਟ ਦੇ ਸੀਈਓ ਸੱਤਿਆ ਨਡੇਲਾ ਦੇ ਨਾਲ ਤਕਨੀਕੀ ਸਲਾਹਕਾਰ ਵਜੋਂ ਕੰਮ ਕਰਨਾ ਜਾਰੀ ਰੱਖਣਗੇ।
 

ਦੱਸ ਦੇਈਏ ਕਿ ਬਿਲ ਗੇਟਸ, ਜੋ ਲਗਾਤਾਰ ਵਿਸ਼ਵ ਦੇ ਸਭ ਤੋਂ ਅਮੀਰ ਲੋਕਾਂ ਵਿੱਚੋਂ ਇੱਕ ਹਨ, ਨੇ ਸਾਲ 1975 ਵਿੱਚ ਪੋਲ ਐਲਨ ਨਾਲ ਮਾਈਕ੍ਰੋਸਾਫ਼ਟ ਦੀ ਸਥਾਪਨਾ ਕੀਤੀ ਸੀ। ਬਿਲ ਗੇਟਸ ਨੇ ਸਾਲ 2000 ਵਿੱਚ ਮਾਈਕ੍ਰੋਸਾਫ਼ਟ ਦੇ ਸੀਈਓ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਸੇ ਸਮੇਂ ਕੰਪਨੀ ਦੇ ਮੌਜੂਦਾ ਸੀਈਓ ਸੱਤਿਆ ਨਡੇਲਾ ਸਾਲ 2014 'ਚ ਮਾਈਕ੍ਰੋਸਾਫ਼ਟ ਦੇ ਤੀਜੇ ਸੀਈਓ ਬਣੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Microsoft co founder Bill Gates leaves board