ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਨਾਲ ਇਕ ਕਦਮ ਹੋਰ ਪੁੱਟਣ ਲਈ ਤਿਆਰ ਅਮਰੀਕਾ

ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਭਾਰਤ ਦੇ ਆਪਣੇ ਦੌਰੇ ਤੋਂ ਪਹਿਲਾਂ ਦੋਨਾਂ ਦੇਸ਼ਾਂ ਵਿਚਾਲੇ ਦੋਪੱਖੀ ਰਣਨੀਤਿਕ ਸਬੰਧਾਂ ਨੂੰ ਅੱਗੇ ਵਧਾਉਣ ਲਈ ਟਰੰਪ ਪ੍ਰਸ਼ਾਸਨ ਦੇ ਭਾਰਤ ਨਾਲ ਮਿਲ ਕੇ ਕੰਮ ਕਰਨ ਦੀ ਵਚਨਬੱਧਤਾ ਤੇ ਜ਼ੋਰ ਦਿੱਤਾ ਹੈ। ਪੋਂਪਓ ਨੇ ਭਾਰਤ-ਅਮਰੀਕਾ ਵਿਚਾਲੇ ਸੁਰੱਖਿਆ ਅਤੇ ਆਰਥਿਕ ਸਾਂਝ ਮਾਮਲਿਆਂ ’ਤੇ ਚਰਚਾ ਕਰਨ ਲਈ ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਫ਼ੋਨ ਕੀਤਾ।

 

ਵਿਦੇਸ਼ ਮੰਤਰਾਲਾ ਦੇ ਬੁਲਾਰੇ ਮਾਰਗਨ ਓਰਟਗਸ ਨੇ ਵੀਰਵਾਰ ਨੂੰ ਕਿਹਾ ਕਿ ਪੋਂਪੀਓ ਨੇ ਵਿਦੇਸ਼ ਮੰਤਰੀ ਦੇ ਤੌਰ ਤੇ ਨਿਯੁਕਤ ਕੀਤੇ ਜਾਣ ਤੇ ਵਧਾਈ ਦਿੰਦਿਆਂ ਜੈਸ਼ੰਕਰ ਨਾਲ ਫ਼ੋਨ ਤੇ ਗੱਲਬਾਤ ਕੀਤੀ। ਪੋਂਪੀਓ 25 ਜੂਨ ਤੋਂ 27 ਜੂਨ ਤਕ ਭਾਰਤ ਦੇ ਦੌਰੇ ਤੇ ਰਹਿਣਗੇ। ਪੋਂਪੀਓ ਵਲੋਂ ਵਧਾਈ ਦੇਣ ਲਈ ਕੀਤਾ ਗਿਆ ਇਹ ਫ਼ੋਨ ਜੈਸ਼ੰਕਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਵਿਦੇਸ਼ ਮੰਤਰੀ ਬਣਾਏ ਜਾਦ ਦੇ ਤਿੰਨ ਹਫਤੇ ਬਾਅਦ ਕੀਤਾ ਗਿਆ ਹੈ।

 

ਮਾਰਗਨ ਓਰਟਗਸ ਨੇ ਫ਼ੋਨ ਤੇ ਹੋਈ ਪੋਂਪੀਓ ਦੀ ਗੱਲਬਾਤ ਬਾਰੇ ਕਿਹਾ, ਪੋਂਪੀਓ ਨੇ ਭਾਰਤ ਨਾਲ ਰਣਨੀਤੀ ਸਾਂਝੇਦਾਰੀ ਵਧਾਉਣ ਦੀ ਦਿਸ਼ਾ ਚ ਭਾਰਤ ਦੀ ਨਵੀਂ ਸਰਕਾਰ ਨਾਲ ਨੇੜੇ ਤੋਂ ਕੰਮ ਕਰਨ ਦੀ ਅਮਰੀਕਾ ਦੇ ਪੱਕੇ ਵਿਸ਼ਵਾਸ ਤੇ ਜ਼ੋਰ ਦਿੱਤਾ ਹੈ।

 

ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰੀ ਪੋਂਪੀਓ ਅਤੇ ਜੈਸ਼ੰਕਰ ਨੇ ਆਜ਼ਾਦ ਅਤੇ ਖੁੱਲ੍ਹੇ ਹਿੰਦ-ਪ੍ਰਸ਼ਾਂਤ ਖੇਤਰ ਨੂੰ ਸੁਰੱਖਿਅਤ ਕਰਨ, ਅਮਰੀਕਾ-ਭਾਰਤ ਸੁਰੱਖਿਅਤ ਸਹਿਯੋਗ ਅਤੇ ਅਮਰੀਕਾ-ਭਾਰਤ ਆਰਥਿਕ ਸਾਂਝ ਦੇ ਅਮਰੀਕਾ ਤੇ ਭਾਰਤ ਦੇ ਸਾਂਝੇ ਟੀਚੇ ਤੇ ਵੀ ਚਰਚਾ ਕੀਤੀ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:MIke Pompeo dials S Jaishankar underscores Donald Trump admin commitment to work closely with India