ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਾਈਜੀਰੀਆ : ਅੱਤਵਾਦੀਆਂ ਵੱਲੋਂ ਫੌਜੀ ਅੱਡੇ `ਤੇ ਹਮਲਾ, 70 ਸੈਨਿਕਾਂ ਦੀ ਮੌਤ

ਨਾਈਜੀਰੀਆ : ਅੱਤਵਾਦੀਆਂ ਵੱਲੋਂ ਫੌਜੀ ਅੱਡੇ `ਤੇ ਹਮਲਾ, 70 ਸੈਨਿਕਾਂ ਦੀ ਮੌਤ

ਨਾਈਜੀਰੀਆ ਦੇ ਉਤਰੀ ਪੂਰਵੀ ਅਸ਼ਾਂਤ ਪ੍ਰਾਂਤ ਬੋਰਨ ਸਟੇਟ `ਚ ਇਕ ਫੌਜ ਅੱਡੇ `ਤੇ ਅੱਤਵਾਦੀ ਸੰਗਠਨ ਬੋਕ’ ਹਰਾਮ ਦੇ ਹਮਲੇ `ਚ ਲਗਭਗ 70 ਸੈਨਿਕ ਮਾਰੇ ਗਏ।


ਇਕ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਬੋਕੋ ਹਰਾਮ ਦੇ ਅੱਤਵਾਦੀਆਂ ਨੇ ਬੋਰਨ ਦੇ ਮੇਲੇਟ ਇਲਾਕੇ  `ਚ ਫੌਜ਼ ਅੱਡੇ `ਤੇ ਲਾਈਜੀਰੀਆ ਸੈਨਾ ਦੀ 157 ਟਾਸਕ ਫੋਰਸ ਬਟਾਲੀਅਨ ਨੂੰ ਨਿਸ਼ਾਨਾ ਬਣਾਇਆ।
ਅੱਤਵਾਦੀ ਅੰਨ੍ਹੇਵਾਹ ਗੋਲੀਬਾਰੀ ਕਰਦੇ ਹੋਏ ਫੌਜ ਅੱਡੇ `ਚ ਵੜੇ, ਜਿਸਦੀ ਚਪੇਟ `ਚ ਆ ਕੇ ਇਕ ਲੈਫਟੀਨੈਟ ਕਰਨਲ ਸਮੇਤ ਕਈ ਸੈਨਿਕਾਂ ਦੀ ਮੌਤ ਹੋ ਗਈ। ਹਮਲੇ ਦੇ ਬਾਅਦ ਵੱਡੀ ਗਿਣਤੀ `ਚ ਅੱਤਵਾਦੀ ਲਾਪਤਾ ਵੀ ਹਨ।


ਘਟਨਾ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ `ਚ ਮਾਰੇ ਗਏ ਸੈਨਿਕਾਂ ਦੀ ਗਿਣਤੀ 90 ਤੱਕ ਦੱਸੀ ਗਈ ਹੈ। ਉਥੇ ਹੋਰ ਸੂਤਰਾਂ ਦਾ ਕਹਿਣਾ ਹੈ ਕਿ ਮ੍ਰਿਤਕਾਂ ਦੀ ਗਿਣਤੀ ਇੰਨੀ ਨਹੀਂ ਹੈ।
ਫੌਜ ਬੁਲਾਰੇ ਨੇ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ। ਅੱਤਵਾਦੀ ਹਮਲੇ ਦੇ ਬਾਅਦ ਫੌਜ ਅੱਡੇ ਤੋਂ ਵੱਡੀ ਗਿਣਤੀ `ਚ ਹਥਿਆਰ, ਗੋਲਾ ਬਾਰੂਦ ਅਤੇ ਫੌਜ ਉਪਕਰਨ ਚੁੱਕ ਕੇ ਲੈ ਗਏ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Militants killed 70 soldiers