ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ: ਅੱਤਵਾਦੀਆਂ ਨੇ ਇੱਕੋ ਰਾਤ `ਚ ਕੁੜੀਆਂ ਦੇ 12 ਸਕੂਲ ਸਾੜੇ

ਪਾਕਿਸਤਾਨ: ਅੱਤਵਾਦੀਆਂ ਨੇ ਇੱਕੋ ਰਾਤ `ਚ ਕੁੜੀਆਂ ਦੇ 12 ਸਕੂਲ ਸਾੜੇ

ਪਾਕਿਸਤਾਨ ਦੇ ਗੜਬੜਗ੍ਰਸਤ ਗਿਲਗਿਤ-ਬਾਲਟਿਸਤਾਨ ਇਲਾਕੇ `ਚ ਅਣਪਛਾਤੇ ਅੱਤਵਾਦੀਆਂ ਨੇ ਇੱਕੋ ਰਾਤ `ਚ ਕੁੜੀਆਂ ਦੇ 12 ਸਕੂਲਾਂ ਨੂੰ ਅੱਗ ਲਾ ਕੇ ਨਸ਼ਟ ਕਰ ਦਿੱਤਾ। ਇਸ ਤੋਂ ਬਾਅਦ ਸਥਾਨਕ ਨਿਵਾਸੀਆਂ `ਚ ਕਾਫ਼ੀ ਰੋਹ ਪਾਇਆ ਜਾ ਰਿਹਾ ਹੈ। ਦਰਅਸਲ, ਇਸਲਾਮਿਕ ਮੂਲਵਾਦੀ ਸਦਾ ਹੀ ਕੁੜੀਆਂ ਨੂੰ ਪੜ੍ਹਾਉਣ ਦੇ ਖਿ਼ਲਾਫ਼ ਰਹੇ ਹਨ। ਇਸੇ ਲਈ ਉਹ ਉਨ੍ਹਾਂ ਦੇ ਸਕੂਲਾਂ `ਤੇ ਹਮਲੇ ਕਰਦੇ ਰਹਿੰਦੇ ਹਨ।  9 ਅਕਤੂਬਰ, 2012 ਨੂੰ ਮਲਾਲਾ ਯੂਸਫ਼ਜ਼ਈ `ਤੇ ਵੀ ਅਜਿਹੇ ਹੀ ਸਨਕੀ ਅੱਤਵਾਦੀਆਂ ਨੇ ਹਿੰਸਕ ਹਮਲਾ ਕਰ ਦਿੱਤਾ ਸੀ ਪਰ ਉਹ ਬਚ ਗਈ ਸੀ। ਇਸ ਵੇਲੇ ਉਹ ਨੋਬਲ ਪੁਰਸਕਾਰ ਜੇਤੂ ਲੜਕੀ ਬਣ ਚੁੱਕੀ ਹੈ।


ਮਿਲੀ ਜਾਣਕਾਰੀ ਅਨੁਸਾਰ ਗਿਲਗਿਤ ਤੋਂ 130 ਕਿਲੋਮੀਟਰ ਦੂਰ ਚਿਲਾਸ ਨਗਰ ਵਿੱਚ ਬੀਤੀ ਦੇਰ ਰਾਤ ਅੱਤਵਾਦੀਆਂ ਨੇ ਕੁੜੀਆਂ ਦੇ 12 ਸਕੂਲਾਂ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਨੂੰ ਅੱਗ ਲਾ ਕੇ ਫੂਕ ਦਿੱਤਾ।


ਸਥਾਨਕ ਨਿਵਾਸੀਆਂ ਨੇ ਅਜਿਹੇ ਅੱਤਵਾਦੀ ਹਮਲਿਆਂ ਦੇ ਵਿਰੋਧ `ਚ ਸਿੱਦੀਕ ਅਕਬਰ ਚੌਕ `ਚ ਰੋਸ ਮੁਜ਼ਾਹਰਾ ਵੀ ਕੀਤਾ ਤੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਵੀ ਕੀਤੀ।


ਪੁਲਿਸ ਨੇ ਦੋਸ਼ੀਆਂ ਦੀ ਭਾਲ਼ `ਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।    

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Militants of Pakistan burnt down 12 Girls Schools