ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਕੈਨੇਡਾ ’ਚ ਸਿੱਖਾਂ ਦੇ ਯੋਗਦਾਨ ਬਾਰੇ ਫ਼ੌਜੀ ਪ੍ਰਦਰਸ਼ਨੀ

​​​​​​​ਕੈਨੇਡਾ ’ਚ ਸਿੱਖਾਂ ਦੇ ਯੋਗਦਾਨ ਲਈ ਫ਼ੌਜੀ ਪ੍ਰਦਰਸ਼ਨੀ

ਕੈਨੇਡਾ ਦੇ ‘ਦਿ ਮਿਲਟਰੀ ਮਿਊਜ਼ੀਅਮਜ਼’ (TMM – ਫ਼ੌਜੀ ਅਜਾਇਬਘਰ) ਵੱਲੋਂ ਇੱਕ ਵਿਲੱਖਣ ਪ੍ਰਦਰਸ਼ਨੀ ਰਾਹੀਂ ਦੇਸ਼ ਭਰ ਦੇ ਸਿੱਖਾਂ ਨੂੰ ਖ਼ਾਸ ਮਾਣ–ਸਨਮਾਨ ਦਿੱਤਾ ਜਾ ਰਿਹਾ ਹੈ। ਇਸ ਪ੍ਰਦਰਸ਼ਨੀ ਵਿੱਚ ਸਿੱਖ ਕੌਮ ਵੱਲੋਂ ਕੈਨੇਡਾ ਦੇ ਹਥਿਆਰਬੰਦ ਬਲਾਂ ਵਿੱਚ ਪਾਏ ਗਏ ਯੋਗਦਾਨ ਨੂੰ ਉਜਾਗਰ ਕੀਤਾ ਗਿਆ ਹੈ।

 

 

ਇਸ ਖ਼ਾਸ ਪ੍ਰਦਰਸ਼ਨੀ ਦੀ ਸ਼ੁਰੂਆਤ ਐਤਵਾਰ ਰਾਤੀਂ ਹੋਈ। ਇਹ ਅਲਬਰਟਾ ਸੂਬੇ ਦੇ ਸ਼ਹਿਰ ਕੈਲਗਰੀ ਵਿੱਚ ਅਪ੍ਰੈਲ ਮਹੀਨੇ ਦੌਰਾਨ ਚੱਲਦੀ ਰਹੇਗੀ। ਅਪ੍ਰੈਲ ਮਹੀਨਾ ਉਂਝ ਵੀ ‘ਸਿੱਖ ਵਿਰਾਸਤੀ ਮਹੀਨੇ’ ਵਜੋਂ ਪਹਿਲਾਂ ਹੀ ਮਨਾਇਆ ਜਾ ਰਿਹਾ ਹੈ।

 

 

ਪਿਛਲੇ ਵਰ੍ਹੇ ਵੀ ਅਜਿਹੀ ਫ਼ੌਜੀ ਅਜਾਇਬਘਰ ਪ੍ਰਦਰਸ਼ਨੀ ਤਿੰਨ ਦਿਨ ਲੱਗੀ ਸੀ ਤੇ ਉਸ ਵਿੱਚ ਪਹਿਲੇ ਤੇ ਦੂਜੇ ਵਿਸ਼ਵ–ਯੁੱਧਾਂ ਦੌਰਾਨ ਸਿੱਖ ਫ਼ੌਜੀ ਜਵਾਨਾਂ ਵੱਲੋਂ ਪਾਏ ਗਏ ਵਡਮੁੱਲੇ ਯੋਗਦਾਨ ਨੂੰ ਚੇਤੇ ਕੀਤਾ ਗਿਆ ਸੀ। ਇਨ੍ਹਾਂ ਪ੍ਰਦਰਸ਼ਨੀਆਂ ਦੇ ਪ੍ਰਮੁੱਖ ਆਯੋਜਕਾਂ ਵਿੱਚੋਂ ਇੱਕ ਚਰਨ ਕਮਲ ਸਿੰਘ ਡੁਲਟ ਨੇ ਦੱਸਿਆ ਕਿ ਇਸ ਵਰ੍ਹੇ ਪ੍ਰਦਰਸ਼ਨੀ ਲਈ ਵਿਆਪਕ ਪਰਿਪੇਖ ਰੱਖਿਆ ਗਿਆ ਹੈ।

 

 

ਉਨ੍ਹਾਂ ਦੱਸਿਆ ਕਿ ਇਸ ਪ੍ਰਦਰਸ਼ਨੀ ਵਿੱਚ 1897 ’ਚ ਹੋਈ ਸਾਰਾਗੜ੍ਹੀ ਦੀ ਜੰਗ ਬਾਰੇ ਵੀ ਖ਼ਾਸ ਤਸਵੀਰਾਂ ਪ੍ਰਦਰਸ਼ਿਤ ਹੋਣਗੀਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Military Exhibition for Sikh contribution in Canada