ਅਗਲੀ ਕਹਾਣੀ

ਪਾਕਿਸਤਾਨ ’ਚ ਦੁੱਧ ਦੀਆਂ ਕੀਮਤਾਂ ਨੇ ਤੋੜੇ ਰਿਕਾਰਡ

ਕਰਾਚੀ ਦੇ ਦੁੱਧ ਉਤਪਾਦਾਂ ਨੇ ਬੁੱਧਵਾਰ ਤੋਂ ਦੁੱਧ ਦੀਆਂ ਕੀਮਤਾਂ ਚ 23 ਰੁਪਏ ਪ੍ਰਤੀ ਲੀਟਰ ਦਾ ਭਾਰੀ ਵਾਧਾ ਕੀਤੇ ਜਾਣ ਦਾ ਐਲਾਨ ਕੀਤਾ ਹੈ। ਦੁੱਧ ਉਤਪਾਦ ਕਿਸਾਨ ਪੂਰੇ ਕਰਾਚੀ ਸ਼ਹਿਰ ਚ ਹੁਣ ਵਿਚੋਲਿਆਂ ਨੂੰ 108 ਰੁਪਏ ਪ੍ਰਤੀ ਲੀਟਰ ਦੇ ਮੁੱਲ ਤੇ ਵੇਚਣਗੇ, ਜਿਸ ਦਾ ਸਿੱਧਾ ਪ੍ਰਭਾਵ ਆਮ ਖਪਤਕਾਰ ’ਤੇ ਪਵੇਗਾ।

 

ਡੇਅਰੀ ਕਿਸਾਨ ਸੰਗਠਨ ਦੇ ਮੁਖੀ ਸ਼ਕੀਰ ਉਮਰ ਨੇ ਕਿਹਾ ਕਿ ਦੁੱਧ ਦੀਆਂ ਕੀਮਤਾਂ ਨੂੰ ਲੈ ਕੇ ਦੁੱਧ ਉਤਪਾਦਕ ਕਿਸਾਨਾਂ ਅਤੇ ਕਰਾਚੀ ਦੇ ਕਮਿਸ਼ਨਰ ਨਾਲ ਗੱਲਬਾਤ ਚ ਕੋਈ ਸਿੱਟਾ ਨਾ ਨਿਕਲਣ ’ਤੇ ਮੁੱਲ ਵਧਾਉਣਾ ਪਿਆ ਹੈ। ਦੁੱਧ ਦਾ ਮੁੱਲ ਵਧਾਉਣ ਪਿੱਛੇ ਕਾਰਨ ਗਿਣਾਉਂਦੇ ਹੋਏ ਉਮਰ ਨੇ ਕਿਹਾ ਕਿ ਬਾਲਣ ਮਹਿੰਗਾ ਹੋਣ ਕਾਰਨ ਦੁੱਧ ਦੀ ਸਪਲਾਈ ਦੀ ਲਾਗਤ ਵੱਧ ਗਈ ਹੈ।

 

ਉਨ੍ਹਾਂ ਕਿਹਾ ਕਿ ਪਸ਼ੂਆਂ ਦੇ ਚਾਰੇ ਦੀਆਂ ਕੀਮਤਾਂ ਚ ਹੋਏ ਵਾਧੇ ਕਾਰਨ ਹੋਰਨਾਂ ਖਰਚੇ ਵੀ ਵੱਧ ਗਏ ਹਨ। ਉਮਰ ਨੇ ਕਿਹਾ ਕਿ ਇਸ ਸਭ ਵਿਚੋਲਿਆਂ ਅਤੇ ਦੁਕਾਨਦਾਰਾਂ ਤੇ ਨਿਰਭਰ ਕਰਦਾ ਹੈ ਕਿ ਉਹ ਕੀਮਤਾਂ ਚ ਵਾਧੇ ਦਾ ਬੋਝ ਖਪਤਕਾਰਾਂ ’ਤੇ ਕੱਦ ਪਾਉਣਗੇ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Milk Prices Break Record In Pakistan