ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰੋੜਾਂ ਦਾ ਘਰ ਆਨ-ਲਾਈਨ 6 ਲੱਖ ’ਚ ਖਰੀਦਿਆ, ਦੇਖ ਕੇ ਉੱਡੇ ਹੋਸ਼

ਅਮਰੀਕਾ ਦੇ ਫ਼ਲੋਰਿਡਾ ਚ ਇਕ ਵਿਲਾ ਦੀ ਆਨ-ਲਾਈਨ ਨੀਲਾਮੀ ਚੱਲ ਰਹੀ ਸੀ ਜਿਸ ਕਾਰਨ ਇਕ ਬੰਦੇ ਨੇ ਵਿਲਾ ਖਰੀਦਣ ਦੀ ਸੋਚੀ। ਤਸਵੀਰਾਂ ਚ ਉਹ ਘਰ ਬੇਹਦ ਸੋਹਣਾ ਤੇ ਖੂਬਸੂਰਤ ਦਿਖਾਇਆ ਗਿਆ ਸੀ। ਜਿਸ ਕਾਰਨ ਉਕਤ ਬੰਦੇ ਨੇ ਉਹ ਘਰ ਖਰੀਦ ਵੀ ਲਿਆ। ਆਨ-ਲਾਈਨ ਘਰ ਖਰੀਦਣ ਵਾਲਾ ਇਹ ਬੰਦਾ ਜਦੋਂ ਮੈਕੇ ਤੇ ਪੁੱਜਿਆ ਤਾਂ ਥਾਂ ਦੇਖ ਕੇ ਉਸ ਦੇ ਹੋਸ਼ ਉੱਡ ਗਏ।

 

ਜਾਣਕਾਰੀ ਮੁਤਾਬਕ ਇਹ ਵਿਲਾ ਨੂੰ ਦੇਖ ਕੇ ਉਸਦੀ ਅੰਦਾਜਨ ਕੀਮਤ 1 ਕਰੋੜ 23 ਲੱਖ ਲਗਾਈ ਗਈ ਪਰ ਨੀਲਾਮੀ ਚ ਇਹ ਘਰ ਸਿਰਫ 6.3 ਲੱਖ ਰੁਪਏ ਚ ਦੇ ਦਿੱਤਾ ਗਿਆ। ਖਰੀਦਾਰ ਨੇ ਬੋਲੀ ਵੀ ਲਗਾ ਦਿੱਤੀ। ਪਰ ਆਨ-ਲਾਈਨ ਘਰ ਖਰੀਦਣ ਵਾਲਾ ਇਹ ਬੰਦਾ ਜਦੋਂ ਮੈਕੇ ਤੇ ਪੁੱਜਿਆ ਤਾਂ ਉਸ ਨੂੰ ਪਤਾ ਲਗਿਆ ਕਿ ਉਹ ਵਿਲਾ ਨਹੀਂ ਬਲਕਿ ਵਿਲਾ ਦੇ ਬਾਹਰ ਦੀ ਘਾਹ ਵਾਲੀ ਥਾਂ ਮਿਲੀ ਹੈ।

 

1 ਫੁੱਟ ਚੌੜੀ ਅਤੇ 100 ਫੁੱਟ ਲੰਬੀ ਇਕ ਘਾਹ ਦੀ ਪੱਟੀ ਦੀ ਹੀ ਨੀਲਾਮੀ ਕੀਤੀ ਗਈ ਹੈ। ਦਰਅਸਲ ਘਾਹ ਦੀ ਪੱਟੀ ਦੇ ਨਾਲ ਹੀ ਇਸ ਘਰ ਨੂੰ ਵੀ ਕੰਪਨੀ ਨੇ ਬੋਲੀ ਚ ਰੱਖਿਆ ਸੀ। ਜਿਸ ਕਾਰਨ ਖਰੀਦਾਰ ਨੂੰ ਧੋਖਾ ਪੈ ਗਿਆ ਕਿ ਉਸ ਨੂੰ ਇਸ ਸਾਰਾ ਘਰ ਹੀ 6.3 ਲੱਖ ਚ ਮਿਲ ਰਿਹਾ ਹੈ। ਹੁਣ ਕੰਪਨੀ ਨੇ ਪੈਸੇ ਵੀ ਵਾਪਸ ਦੇਣ ਤੋਂ ਨਾਂਹ ਕਰ ਦਿੱਤੀ ਹੈ। ਖਰੀਦਾਰ ਕੋਰਟ ਜਾਣ ਦੀ ਤਿਆਰੀ ਚ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Millions of homes purchased on-line at 6 million Flying senses