ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੂਡਾਨ ਫ਼ੈਕਟਰੀ ਧਮਾਕੇ 'ਚ 18 ਭਾਰਤੀ ਦੀ ਮੌਤ, ਐਸ ਜੈਸ਼ੰਕਰ ਨੇ ਦੁੱਖ ਪ੍ਰਗਟਾਇਆ

1 / 2ਸੂਡਾਨ: ਫ਼ੈਕਟਰੀ 'ਚ ਧਮਾਕੇ 'ਚ 18 ਭਾਰਤੀ ਦੀ ਮੌਤ,ਐਸ ਜੈਸ਼ੰਕਰ ਨੇ ਦੁੱਖ ਪ੍ਰਗਟਾਇਆ

2 / 2ਸੂਡਾਨ: ਫ਼ੈਕਟਰੀ 'ਚ ਧਮਾਕੇ 'ਚ 18 ਭਾਰਤੀ ਦੀ ਮੌਤ,ਐਸ ਜੈਸ਼ੰਕਰ ਨੇ ਦੁੱਖ ਪ੍ਰਗਟਾਇਆ

PreviousNext

ਸੂਡਾਨ ਵਿੱਚ ਚੀਨੀ ਮਿੱਟੀ ਦੀ ਫ਼ੈਕਟਰੀ ਵਿੱਚ ਐਲਪਜੀ ਟੈਂਕਰ ਵਿੱਚ ਹੋਏ ਧਮਾਕੇ ਤੋਂ ਬਾਅਦ 23 ਲੋਕਾਂ ਦੀ ਮੌਤ ਹੋ ਗਈ ਜਿਸ ਵਿੱਚ ਕਈ ਭਾਰਤੀ ਵੀ ਸ਼ਾਮਲ ਹਨ। ਭਾਰਤੀ ਸਫ਼ਾਰਤਖਾਨੇ ਅਨੁਸਾਰ ਇਸ ਧਮਾਕੇ ਵਿੱਚ ਤਕਰੀਬਨ 18 ਭਾਰਤੀਆਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਇਸ ਹਾਦਸੇ ਵਿੱਚ 130 ਤੋਂ ਵੱਧ ਲੋਕ ਜ਼ਖ਼ਮੀ ਵੀ ਹੋਏ ਹਨ। ਸੂਡਾਨ ਵਿੱਚ ਭਾਰਤੀ ਦੂਤਾਵਾਸ ਨੇ ਮੰਗਲਵਾਰ ਨੂੰ ਇਸ ਘਟਨਾ ਵਿੱਚ ਭਾਰਤੀਆਂ ਦੇ ਮਾਰੇ ਜਾਣ ਦੀ ਖ਼ਬਰ ਦਿੱਤੀ ਹੈ।
 

 

 

 

ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਸੂਡਾਨ ਵਿੱਚ ਹੋਏ ਇਸ ਦਰਦਨਾਕ ਹਾਦਸੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੂਡਾਨ ਵਿੱਚ ਚੀਨੀ ਮਿੱਟੀ ਦੀ ਫ਼ੈਕਟਰੀ ਵਿੱਚ ਇੱਕ ਐਲੀਪੀ ਟੈਂਕਰ ਵਿੱਚ ਧਮਾਕੇ ਦੀ ਖ਼ਬਰ ਮਿਲੀ ਹੈ। ਇਹ ਜਾਣਕੇ ਦੁੱਖ ਹੋਇਆ ਕਿ ਕੁਝ ਭਾਰਤੀ ਕਾਮੇ ਆਪਣੀਆਂ ਜਾਨਾਂ ਗੁਆ ਚੁੱਕੇ ਹਨ ਜਦਕਿ ਕੁਝ ਹੋਰ ਗੰਭੀਰ ਜ਼ਖ਼ਮੀ ਹੋ ਗਏ ਹਨ।
 

ਐਂਬੰਸੀ ਨੇ ਮੰਗਲਵਾਰ ਨੂੰ ਆਪਣੀ ਵੈਬਸਾਈਟ 'ਤੇ ਇੱਕ ਬਿਆਨ ਵਿਚ ਕਿਹਾ, "ਹੁਣ ਤੱਕ ਦੀਆਂ ਰਿਪੋਰਟਾਂ ਦੇ ਅਨੁਸਾਰ, ਭਾਰਤੀ ਕਾਮਿਆਂ ਸਮੇਤ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਹੋਰ ਜ਼ਖ਼ਮੀ ਹੋਏ ਹਨ।" ਉਸ ਨੇ ਦੱਸਿਆ ਕਿ ਫ਼ੈਕਟਰੀ ਵਿੱਚ 50 ਤੋਂ ਵੱਧ ਭਾਰਤੀ ਕਾਮੇ ਕੰਮ ਕਰਦੇ ਹਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Minister of External Affairs S Jaishankar reaction on major blast in a ceramic factory Saloomi in Bahri in Sudan