ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਸ਼ੋਅ 'ਚ ਮੰਤਰੀ ਨੇ ਵਿਰੋਧੀ ਨੇਤਾਵਾਂ ਨੂੰ ਦਿਖਾਇਆ ਸੈਨਾ ਦਾ ਬੂਟ, ਐਂਕਰ ‘ਤੇ 60 ਦਿਨਾਂ ਦੀ ਪਾਬੰਦੀ

ਇਕ ਪਾਕਿਸਤਾਨੀ ਟੀਵੀ ਐਂਕਰ ਅਤੇ ਇਸ ਦੇ ਪ੍ਰੋਗਰਾਮ 'ਤੇ 60 ਦਿਨਾਂ ਲਈ ਪਾਬੰਦੀ ਲਗਾਈ ਗਈ ਹੈ ਕਿਉਂਕਿ ਇਕ ਕੈਬਿਨੇਟ ਮੰਤਰੀ ਨੂੰ ਟੀਵੀ 'ਤੇ ਵਿਚਾਰ ਵਟਾਂਦਰੇ ਦੌਰਾਨ ਵਿਰੋਧੀ ਧਿਰ ਦਾ ਮਜ਼ਾਕ ਉਡਾਉਣ ਲਈ ਇਕ ਸੈਨਾ ਦਾ ਬੂਟ ਦਿਖਾਉਣ ਦੀ ਆਗਿਆ ਦਿੱਤੀ ਗਈ ਸੀ। ਦੇਸ਼ ਦੇ ਮੀਡੀਆ ਰੈਗੂਲੇਟਰ ਨੇ ਟੀਵੀ ਪ੍ਰੋਗਰਾਮ ਅਤੇ ਇਸ ਦੇ ਐਂਕਰ 'ਤੇ ਪਾਬੰਦੀ ਲਗਾ ਦਿੱਤੀ ਹੈ। 

 

ਮੰਗਲਵਾਰ ਰਾਤ, ਕਾਸ਼ੀਫ ਅੱਬਾਸੀ ਦੇ ਸ਼ੋਅ 'ਆਫ ਦਿ ਰਿਕਾਰਡ' 'ਏ ਆਰ ਵਾਈ ਨਿਊਜ਼ 'ਤੇ, ਫੈਡਰਲ ਜਲ ਸਰੋਤ ਮੰਤਰੀ ਫੈਸਲ ਵਾਵਡਾ ਨੇ ਪੀਪੀਪੀ ਦੇ ਸੀਨੀਅਰ ਨੇਤਾ ਕਮਰ ਜਮਾਂ ਕੈਰਾ ਅਤੇ ਪੀਐਮਐਲ-ਐਨ ਨੇਤਾ ਜਾਵੇਦ ਅੱਬਾਸੀ ਨੂੰ ਸੰਸਦ ਵਿੱਚ ਹਾਲ ਹੀ ਵਿੱਚ ਪਾਸ ਕੀਤੇ ਗਏ ਫੌਜੀ ਕਾਨੂੰਨ ਦੇ ਹੱਕ ਵਿੱਚ ਵੋਟਿੰਗ ਲਈ ਫੌਜੀ ਬੂਟੇ ਦਿਖਾਏ।

 

ਜਦੋਂ ਸ਼ੋਅ ਦੇ ਐਂਕਰ ਵਾਵਡਾ ਨੂੰ ਅਜਿਹਾ ਕੰਮ ਕਰਨ ਤੋਂ ਰੋਕ ਨਹੀਂ ਸਕੇ ਤਾਂ ਪੀਪੀਪੀ ਨੇਤਾ ਕਮਰ ਜਮਾਂ ਕੈਰਾ ਅਤੇ ਪੀਐਮਐਲ-ਐਨ ਦੇ ਨੇਤਾ ਜਾਵੇਦ ਅੱਬਾਸੀ ਇਸ ਦਾ ਬਾਈਕਾਟ ਕਰਦੇ ਹੋਏ ਪ੍ਰੋਗਰਾਮ ਤੋਂ ਬਾਹਰ ਚਲੇ ਗਏ। ਐਂਕਰ ਮੰਤਰੀ ਵਾਵਡਾ ਨੂੰ ਅਜਿਹੀ ਹਰਕਤ ਕਰਨ ਤੋਂ ਰੋਕਣ ਦੀ ਬਜਾਏ ਮੁਸਕਰਾ ਕਰ ਰਹਿ ਗਿਆ।

 

ਹਾਲਾਂਕਿ, ਮੰਤਰੀ ਇਸ ਗੱਲ ਨਾਲ ਸਹਿਮਤ ਹੋਏ ਕਿ ਉਨ੍ਹਾਂ ਨੇ ਦੁਰਵਿਵਹਾਰ ਕੀਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੈਨੂੰ ਪੀਈਐਮਆਰਏ ਦੇ ਨਿਯਮਾਂ ਦੀ ਜਾਣਕਾਰੀ ਨਹੀਂ ਸੀ। ਵਾਵਡਾ ਨੇ ਇਹ ਵੀ ਕਿਹਾ ਕਿ ਸ਼ੋਅ ਵਿੱਚ ਮੇਰਾ ਬੂ਼ਟ ਦਿਖਾਉਣਾ ਪ੍ਰਧਾਨ ਮੰਤਰੀ ਇਰਮਾਨ ਖ਼ਾਨ ਨੂੰ ਵੀ ਪਸੰਦ ਨਹੀਂ ਆਇਆ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Minister shows army boots to opposition leaders 60 days ban on anchor in Pakistani show