ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੜਕ ਹਾਦਸੇ 'ਚ ਸਾਬਕਾ ਮਿਸ ਪਾਕਿਸਤਾਨ ਵਰਲਡ ਦੀ ਮੌਤ

ਅਮਰੀਕਾ 'ਚ ਰਹਿਣ ਵਾਲੀ ਸਾਬਕਾ ਮਿਸ ਪਾਕਿਸਤਾਨ ਵਰਲਡ ਜਾਨਿਬ ਨਵੀਦ ਦੀ ਇੱਕ ਸੜਕ ਹਾਦਸੇ 'ਚ ਮੌਤ ਹੋ ਗਈ। ਮੀਡੀਆ ਰਿਪੋਰਟ ਮੁਤਾਬਿਕ ਜਾਨਿਬ ਖੁਦ ਆਪਣੀ ਕਾਰ ਚਲਾ ਰਹੀ ਸੀ। ਉਹ ਆਪਣੀ ਕਾਰ ਦਾ ਸੰਤੁਲਨ ਗੁਆ ਬੈਠੀ ਅਤੇ ਹਾਦਸੇ ਦਾ ਸ਼ਿਕਾਰ ਹੋ ਗਈ। ਜ਼ਿਕਰਯੋਗ ਹੈ ਕਿ 32 ਸਾਲਾ ਜਾਨਿਬ ਨਵੀਦ ਨੇ 24 ਅਗੱਸਤ 2012 ਨੂੰ ਮਿਸ ਪਾਕਿਸਤਾਨ ਵਰਲਡ ਦਾ ਖਿਤਾਬ ਜਿੱਤਿਆ ਸੀ।
 

ਮੀਡੀਆ ਰਿਪੋਰਟ ਮੁਤਾਬਿਕ ਜਾਨਿਬ ਅਮਰੀਕਾ ਦੇ ਕੈਲੇਫੋਰਨੀਆ ਦੇ ਪੋਮੋਨਾ 'ਚ ਰਹਿੰਦੀ ਸੀ। ਪ੍ਰਿੰਸ ਜੋਰਜ਼ ਕਾਊਂਟੀ 'ਚ ਉਸ ਦੀ ਕਾਰ ਹਾਦਸਾਗ੍ਰਸਤ ਹੋਈ।


 

ਮੈਰੀਲੈਂਡ ਸਟੇਟ ਪੁਲਿਸ ਦੀ ਰਿਪੋਰਟ ਮੁਤਾਬਿਕ ਨਵੀਦ ਆਪਣੀ 2018 ਮਾਡਰ ਮਰਸੀਡੀਜ਼ CL2 ਕਾਰ 'ਚ ਜਾ ਰਹੀ ਸੀ। ਉਦੋਂ ਕਾਰ ਓਵਰਟੇਕ ਕਰਨ ਸਮੇਂ ਟ੍ਰੈਫਿਕ 'ਚ ਜਾ ਫਸੀ ਅਤੇ ਇਹ ਹਾਦਸਾ ਹੋ ਗਿਆ। ਪੁਲਿਸ ਨੇ ਦੱਸਿਆ ਕਿ ਜਦੋਂ ਨਵੀਦ ਨੂੰ ਕਾਰ 'ਚੋਂ ਬਾਹਰ ਕੱਢਿਆ ਗਿਆ ਤਾਂ ਉਹ ਮਰੀ ਹੋਈ ਸੀ। ਸ਼ੁਰੂਆਤੀ ਜਾਂਚ 'ਚ ਪਤਾ ਲੱਗਿਆ ਹੈ ਕਿ ਨਵੀਦ ਨੇ ਸ਼ਰਾਬ ਆਦਿ ਨਹੀਂ ਪੀਤੀ ਸੀ। 
 

ਜ਼ਿਕਰਯੋਗ ਹੈ ਕਿ ਜਾਨਿਬ ਨਵੀਦ ਨੇ ਸਾਲ 2011 'ਚ ਪੇਸ ਯੂਨੀਵਰਸਿਟੀ ਤੋਂ ਆਪਣੀ ਗ੍ਰੈਜੁਏਸ਼ਨ ਦੀ ਪੜ੍ਹਾਈ ਪੂਰੀ ਕੀਤੀ ਸੀ। ਇਸ ਤੋਂ ਬਾਅਦ ਸਾਲ 2012 'ਚ ਉਸ ਨੇ ਕੈਨੇਡਾ ਦੇ ਟੋਰੰਟੋ 'ਚ ਆਯੋਜਿਤ ਮੁਕਾਬਲੇ 'ਚ ਹਿੱਸਾ ਲੈ ਕੇ 'ਮਿਸ ਪਾਕਿਸਤਾਨ ਵਰਲਡ' ਦਾ ਖਿਤਾਬ ਜਿੱਤਿਆ ਸੀ। ਜਾਨਿਬ ਇਹ ਖਿਤਾਬ ਜਿੱਤਣ ਵਾਲੀ 10ਵੀਂ ਮਹਿਲਾ ਸੀ। ਨਵੀਦ ਸਾਲ 2012 'ਚ ਹੀ ਫਿਲੀਪੀਂਸ ਦੀ 'ਮਿਸ ਅਰਥ' ਮੁਕਾਬਲੇ 'ਚ ਵੀ ਸ਼ਾਮਲ ਹੋਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Miss Pakistan Zanib Naveed killed in car accident