ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੱਖਣ ਅਫਰੀਕਾ ਦੀ Zozibini Tunzi ਨੇ ਜਿੱਤਿਆ Miss Universe 2019 ਦਾ ਖਿਤਾਬ

ਮਿਸ ਯੂਨੀਵਰਸ 2019 ਦਾ ਤਾਜ਼ ਦੱਖਣ ਅਫ਼ਰੀਕਾ ਦੀ ਜੋਜ਼ੀਬਿਨੀ ਟੁਨਜ਼ੀ ਨੇ ਜਿੱਤਿਆ ਹੈ। ਇਹ ਖਿਤਾਬ ਸਿਰਫ ਖੂਬਸੂਰਤੀ ਹੀ ਨਹੀਂ, ਸਗੋਂ ਸਮਝਦਾਰੀ ਦਾ ਵੀ ਪਰਖ ਹੈ ਅਤੇ 26 ਸਾਲਾ ਮਿਸ ਦੱਖਣ ਅਫ਼ਰੀਕਾ ਜੋਜ਼ੀਬਿਨੀ ਟੁਨਜ਼ੀ ਇਸ ਦੇ ਲਈ ਬਿਲਕੁਲ ਸਹੀ ਉਮੀਦਵਾਰ ਵਜੋਂ ਚੁਣੀ ਗਈ। ਜ਼ਿਕਰਯੋਗ ਹੈ ਕਿ 90 ਪ੍ਰਤੀਭਾਗੀਆਂ ਨੂੰ ਹਰਾ ਕੇ ਜੋਜ਼ੀਬਿਨੀ ਟੁਨਜ਼ੀ ਨੇ ਇਹ ਖਿਤਾਬ ਜਿੱਤਿਆ। ਫਾਈਨਲ-3 'ਚ ਉਸ ਤੋਂ ਇਲਾਵਾ ਮਿਸ ਮੈਕਸੀਕੋ ਅਤੇ ਮਿਸ ਪਿਓਟੋ ਰਿਕੋ ਵੀ ਪੁੱਜੀਆਂ ਸਨ।
 

ਅੰਤਮ ਰਾਊਂਡ 'ਚ ਇੱਕ ਸਵਾਲ ਦਾ ਜੋਜ਼ੀਬਿਨੀ ਟੁਨਜ਼ੀ ਨੇ ਸ਼ਾਨਦਾਰ ਜਵਾਬ ਦਿੱਤਾ ਅਤੇ ਆਪਣਾ ਨਾਂ ਇਤਿਹਾਸ 'ਚ ਦਰਜ ਕਰਵਾ ਲਿਆ। ਤਿੰਨੇ ਪ੍ਰਤੀਭਾਗੀਆਂ ਨੂੰ ਇੱਕ ਹੀ ਸਵਾਲ ਦਿੱਤਾ ਗਿਆ ਸੀ - ਅੱਜ ਦੀਆਂ ਲੜਕੀਆਂ ਨੂੰ ਸਿਖਾਈ ਜਾਣ ਵਾਲੀ ਸੱਭ ਤੋਂ ਜਰੂਰੀ ਗੱਲ ਕੀ ਹੋਣੀ ਚਾਹੀਦੀ ਹੈ? ਇਹ ਜਵਾਬ ਉਨ੍ਹਾਂ ਨੂੰ 45 ਸਕਿੰਟ 'ਚ ਦੇਣਾ ਸੀ।
 

ਇਸ 'ਤੇ ਜੋਜ਼ੀਬਿਨੀ ਟੁਨਜ਼ੀ ਨੇ ਲੀਡਰਸ਼ਿਪ ਦੀ ਥੀਮ 'ਤੇ ਜਵਾਬ ਦਿੱਤਾ ਅਤੇ ਸਾਰਿਆਂ ਦੇ ਦਿਲ ਦੇ ਨਾਲ ਖਿਤਾਬ ਵੀ ਜਿੱਤ ਲਿਆ। ਉਨ੍ਹਾਂ ਕਿਹਾ ਸੀ, "ਮੈਨੂੰ ਲੱਗਦਾ ਹੈ ਕਿ ਅੱਜ ਦੀਆਂ ਲੜਕੀਆਂ ਨੂੰ ਲੀਡਰਸ਼ਿਪ ਸਿਖਾਈ ਜਾਣੀ ਚਾਹੀਦੀ ਹੈ। ਇਸ ਗੱਲ ਦੀ ਕਮੀ ਕਈ ਸਾਲ ਤੋਂ ਲੜਕੀਆਂ ਅਤੇ ਔਰਤਾਂ 'ਚ ਮਹਿਸੂਸ ਕੀਤੀ ਜਾ ਰਹੀ ਹੈ। ਅਜਿਹਾ ਨਹੀਂ ਹੈ ਕਿ ਅਸੀ ਅੱਗੇ ਨਹੀਂ ਵਧਣਾ ਚਾਹੁੰਦੀਆਂ ਪਰ ਸਮਾਜ ਨੇ ਸਾਨੂੰ ਇੱਕ ਖਾਸ ਪਛਾਣ ਦਾ ਦਰਜਾ ਦੇ ਦਿੱਤਾ ਹੈ। ਮੈਨੂੰ ਲੱਗਦਾ ਹੈ ਕਿ ਔਰਤਾਂ ਇਸ ਦੁਨੀਆ 'ਚ ਸੱਭ ਤੋਂ ਸ਼ਕਤੀਸਾਲੀ ਹਨ।"
 

ਅਮਰੀਕਾ ਦੇ ਅਟਲਾਂਟਾ 'ਚ ਐਤਵਾਰ ਨੂੰ ਆਯੋਜਿਤ 68ਵੇਂ ਮਿਸ ਯੂਨੀਵਰਸ ਐਵਾਰਡ 'ਚ ਜੋਜ਼ੀਬਿਨੀ ਟੁਨਜ਼ੀ ਨਾਲ 20 ਸੁੰਦਰੀਆਂ ਸਨ, ਜੋ ਸੈਮੀਫਾਈਨਲ ਤੱਕ ਪਹੁੰਚੀਆਂ ਸਨ। ਇਨ੍ਹਾਂ 'ਚ ਭਾਰਤ ਦੀ ਵਰਤਿਕਾ ਸਿੰਘ ਵੀ ਸ਼ਾਮਲ ਸੀ। ਹਾਲਾਂਕਿ ਵਰਤਿਕਾ ਟਾਪ-10 'ਚ ਆਪਣੀ ਥਾਂ ਨਹੀਂ ਬਣਾ ਸਕੀ। ਕੋਲੰਬੀਆ, ਫਰਾਂਸ, ਆਈਸਲੈਂਡ, ਇੰਡੋਨੇਸ਼ੀਆ, ਮੈਕਸੀਕੋ, ਪੇਰੂ, ਪਿਓਟੋ ਰਿਕੋ, ਦੱਖਣ ਅਫ਼ਰੀਕਾ, ਥਾਈਲੈਂਡ ਅਤੇ ਅਮਰੀਕਾ ਦੀ ਸੁੰਦਰੀਆਂ ਨੇ ਟਾਪ-10 'ਚ ਥਾਂ ਬਣਾਈ ਸੀ।
 

ਸਾਲ 2018 ਦੀ ਮਿਸ ਯੂਨੀਵਰਸ ਕੈਟੋਰੀਨਾ ਗ੍ਰੇ ਨੇ ਜੇਤੂ ਅਤੇ ਉਪ ਜੇਤੂਆਂ ਦੇ ਨਾਵਾਂ ਦਾ ਐਲਾਨ ਕੀਤਾ। ਮੈਕਸੀਕੋ ਦੀ ਸੋਫੀਆ ਅਰਾਗੋਨ ਤੀਜੇ ਨੰਬਰ 'ਤੇ ਰਹੀ। ਦੂਜੇ ਨੰਬਰ 'ਤੇ ਪਿਓਟੋ ਰਿਕੋ ਦੀ ਮੈਡੀਸਨ ਐਂਡਰਸਨ ਰਹੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Miss South Africa Zozibini Tunzi crowned Miss Universe 2019