ਅਗਲੀ ਕਹਾਣੀ

8 ਦਸੰਬਰ ਨੂੰ ਮਿਲੇਗੀ ਦੁਨੀਆ ਨੂੰ ਨਵੀਂ ਵਿਸ਼ਵ ਸੁੰਦਰੀ

8 ਦਸੰਬਰ ਨੂੰ ਮਿਲੇਗੀ ਦੁਨੀਆ ਨੂੰ ਨਵੀਂ ਵਿਸ਼ਵ ਸੁੰਦਰੀ

ਬੀਤੇ ਸਾਲ ਬਣੀ ਵਿਸ਼ਵ ਸੁੰਦਰੀ ਮਾਨੁਸ਼ੀ ਛਿੱਲਰ 9 ਦਸੰਬਰ ਨੂੰ ਆਪਣਾ ਤਾਜ ਕਿਸੇ ਹੋਰ ਦੇ ਹਵਾਲੇ ਕਰ ਦੇਵੇਗੀ। ਮਿਸ ਵਰਲਡ 2018 ਦਾ ਆਯੋਜਨ ਇਸ ਵਾਰ ਚੀਨ `ਚ ਕੀਤਾ ਜਾ ਰਿਹਾ ਹੈ। 8 ਦਸੰਬਰ ਨੂੰ ਇਹ ਮੁਕਾਬਲਾ ਭਾਰਤੀ ਸਮੇਂ ਅਨੁਸਾਰ 4.30 ਵਜੇ ਸ਼ੁਰੂ ਹੋਵੇਗਾ।


ਪਿਛਲੇ ਸਾਲ ਵਿਸ਼ਵ ਸੁੰਦਰੀ ਦਾ ਖਿਤਾਬ ਜਿੱਤਣ ਵਾਲੀ ਮਾਨੁਸ਼ੀ ਛਿੱਲਰ ਮਿਸ ਵਰਲਡ 2018 ਨੂੰ ਆਪਣਾ ਤਾਜ ਪਹਿਨਾਏਗੀ। ਮਿਸ ਵਰਲਡ ਪੇਜੇਂਟ ਦਾ ਇਹ 68ਵਾਂ ਸੀਜਨ ਹੈ ਅਤੇ ਇਸ `ਚ 32 ਦੇਸ਼ਾਂ ਦੇ ਭਾਗੀਦਾਰ ਭਾਗ ਲੈਣ ਆਈਆਂ ਹੋਈਆਂ ਹਨ। 


ਇਸ ਮੁਕਾਬਲੇ `ਚ ਅਨੂਕ੍ਰਿਤੀ ਵਾਸ ਨੇ ਵੀ ਹਿੱਸਾ ਲਿਆ ਹੈ ਜੋ ਮਿਸ ਇੰਡੀਆ 2018 ਦੀ ਜੇਤੂ ਹੈ। ਅਨੁਕ੍ਰਿਤੀ ਤਾਮਿਲਨਾਡੂ ਦੀ ਰਹਿਣ ਵਾਲੀ ਹੈ। ਮਾਨੁਸ਼ੀ ਛਿੱਲਰ ਨੇ ਇਸ ਮੁਕਾਬਲੇ ਸਬੰਧੀ ਕਿਹਾ ਕਿ ਮੈਂ ਸਨਯਾ ਵਾਪ ਆ ਕੇ ਬਹੁਤ ਖੁਸ਼ ਹਾਂ, ਇਹ ਮੇਰੇ ਲਈ ਇਕ ਜਾਦੁਈ ਥਾਂ ਹੈ, ਮੈਨੂੰ  ਸਾਨਯਾ `ਚ ਹੀ ਤਾਜ ਦਿੱਤਾ ਗਿਆ ਸੀ ਅਤੇ ਮੈਂ 8 ਦਸੰਬਰ ਨੂੰ ਇਸ ਤਾਜ ਨੂੰ ਕਿਸੇ ਹੋਰ ਨੂੰ ਪਹਿਨਾਉਗੀ।


ਅਨੁਕ੍ਰਿਤੀ ਤੋਂ ਇਲਾਵਾ ਜਿਨ੍ਹਾਂ ਦੇਸ਼ਾਂ ਦੀਆਂ ਮਹਿਲਾਵਾਂ ਨੇ ਓਪਰਲੇ 30 `ਚ ਥਾਂ ਬਣਾਈ ਹੈ, ਉਨ੍ਹਾਂ `ਚ ਚਿਲੀ, ਫਰਾਂਸ, ਬੰਗਲਾਦੇਸ਼, ਜਾਪਾਨ, ਮਲੇਸ਼ੀਆ, ਮਾਰੀਸਿ਼ਸ, ਮੈਕਿਸਕੋ, ਨੇਪਾਲ, ਨਿਊਜੀਲੈਂਡ, ਸਿੰਗਾਪੁਰ, ਥਾਈਲੈਂਡ, ਯੁਗਾਂਡਾ, ਅਮਰੀਕਾ, ਵੇਨੇਜੁਏਲਾ ਅਤੇ ਵੀਅਤਨਾਮ ਸ਼ਾਮਲ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Miss world 2018 know where to watch live streaming