ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਰਾਕ ’ਚ ਦੋ ਅਮਰੀਕੀ ਫ਼ੌਜੀ ਅੱਡਿਆਂ ’ਤੇ ਮਿਸਾਇਲ ਹਮਲੇ

ਇਰਾਕ ’ਚ ਦੋ ਅਮਰੀਕੀ ਫ਼ੌਜੀ ਅੱਡਿਆਂ ’ਤੇ ਮਿਸਾਇਲ ਹਮਲੇ

ਈਰਾਨ ਨੇ ਹੁਣ ਅਮਰੀਕਾ ਲਈ ਹਮਲਾਵਰ ਰੁਖ਼ ਅਖ਼ਤਿਆਰ ਕਰ ਲਿਆ ਹੈ। ਉਸ ਨੇ ਇਰਾਕ ’ਚ ਅਮਰੀਕਾ ਦੇ ਦੋ ਫ਼ੌਜੀ ਅੱਡਿਆਂ ਉੱਤੇ ਮਿਸਾਇਲਾਂ ਨਾਲ ਹਮਲੇ ਕੀਤੇ ਹਨ। ਖ਼ਬਰ ਏਜੰਸੀ ਏਐੱਫ਼ਪੀ ਨੇ ਈਰਾਨ ਦੇ ਸਰਕਾਰੀ ਮੀਡੀਆ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਅਮਰੀਕੀ ਰੱਖਿਆ ਵਿਭਾਗ ਨੇ ਵੀ ਈਰਾਨ ਦੇ ਇਨ੍ਹਾਂ ਹਮਲਿਆਂ ਦੀ ਪੁਸ਼ਟੀ ਕੀਤੀ ਹੈ।

 

 

ਪੈਂਟਾਗਨ ਭਾਵ ਰੱਖਿਆ ਵਿਭਾਗ ਨੇ ਈਰਾਨੀ ਹਮਲੇ ਦੀ ਖ਼ਬਰ ਦੀ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਇਰਾਕ ’ਚ ਸਾਡੇ ਦੋ ਟਿਕਾਣਿਆਂ ਉੱਤੇ ਈਰਾਨ ਨੇ ਮਿਸਾਇਲਾਂ ਨਾਲ ਹਮਲੇ ਕੀਤੇ ਹਨ।

 

 

ਅਮਰੀਕੀ ਰੱਖਿਆ ਮੰਤਰਾਲੇ ਦੇ ਅਧਿਕਾਰੀ ਜੋਨਾਥ ਹੌਫ਼ਮੈਨ ਨੇ ਇੱਕ ਬਿਆਨ ’ਚ ਕਿਹਾ ਹੈ ਕਿ 7 ਜਨਵਰੀ ਨੂੰ ਲਗਭਗ 5:30 ਵਜੇ ਈਰਾਨ ਨੇ ਇਰਾਕ ’ਚ ਇੱਕ ਦਰਜਨ ਤੋਂ ਵੱਧ ਬੈਲਿਸਟਿਕ ਮਿਸਾਇਲਾਂ ਨਾਲ ਅਮਰੀਕੀ ਤੇ ਗੱਠਜੋੜ ਫ਼ੌਜੀਆਂ ਉੱਤੇ ਹਮਲਾ ਕੀਤਾ।

 

 

ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਹੈ ਕਿ ਇਹ ਮਿਸਾਇਲਾਂ ਈਰਾਨ ਵੱਲੋਂ ਦਾਗੀਆਂ ਗਈਆਂ ਸਨ; ਜਿਨ੍ਹਾਂ ਦਾ ਨਿਸ਼ਾਨਾ ਇਰਾਕ ’ਚ ਅਮਰੀਕੀ ਤੇ ਗੱਠਜੋੜ ਫ਼ੌਜੀਆਂ ਦੇ ਦੋ ਟਿਕਾਣੇ ਅਲ–ਅਸਦ ਤੇ ਅਬਰਿਲ ਸਨ। ਇਸ ਤੋਂ ਪਹਿਲਾਂ ਵੀ ਬਗ਼ਦਾਦ ’ਚ ਅਮਰੀਕੀ ਦੂਤਾਵਾਸ ਨੇੜੇ ਐਤਵਾਰ ਭਾਵ 5 ਜਨਵਰੀ ਨੂੰ ਦੋ ਰਾਕੇਟ ਦਾਗੇ ਗਏ ਸਨ।

ਇਰਾਕ ’ਚ ਦੋ ਅਮਰੀਕੀ ਫ਼ੌਜੀ ਅੱਡਿਆਂ ’ਤੇ ਮਿਸਾਇਲ ਹਮਲੇ

 

ਇੱਥੇ ਵਰਨਣਯੋਗ ਹੈ ਕਿ ਸ਼ੁੱਕਰਵਾਰ 3 ਜਨਵਰੀ ਨੂੰ ਬਗ਼ਦਾਦ ਹਵਾਈ ਅੱਡੇ ਕੋਲ ਅਮਰੀਕੀ ਡ੍ਰੋਨ ਹਮਲੇ ’ਚ ਸੀਨੀਅਰ ਈਰਾਨੀ ਕਮਾਂਡਰ ਕਾਸਿਮ ਸੁਲੇਮਾਨੀ (62) ਦੀ ਮੌਤ ਹੋ ਗਈ ਸੀ। ਇਸ ਫ਼ੌਜੀ ਕਮਾਂਡਰ ਦੀ ਮੌਤ ਨਾਲ ਈਰਾਨ ਨੂੰ ਬਹੁਤ ਵੱਡਾ ਝਟਕਾ ਲੱਗਾ ਹੈ। ਇਹ ਹਮਲਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਹਦਾਇਤ ’ਤੇ ਕੀਤੀ ਗਈ ਸੀ।

 

 

ਅਮਰੀਕਾ ਦਾ ਦੋਸ਼ ਹੈ ਕਿ ਫ਼ੌਜੀ ਕਮਾਂਡਰ ਕਾਸਿਮ ਸੁਲੇਮਾਨੀ ਅਮਰੀਕੀ ਕੂਟਨੀਤਕਾਂ ਦੇ ਕਤਲ ਤੇ ਇਰਾਕ ’ਚ ਅਮਰੀਕੀ ਫ਼ੌਜੀ ਬਲਾਂ ਉੱਤੇ ਹਮਲਿਆਂ ਦੀ ਸਾਜ਼ਿਸ਼ ਘੜ ਰਿਹਾ ਸੀ।

 

 

ਸੁਲੇਮਾਨੀ ਦੀ ਮੌਤ ਤੋਂ ਬਾਅਦ ਈਰਾਨ ਤੇ ਅਮਰੀਕਾ ਵਿਚਾਲੇ ਤਣਾਅ ਵਧਣਾ ਸੁਭਾਵਕ ਸੀ। ਹੁਣ ਪੱਛਮੀ ਏਸ਼ੀਆ ਵਿੱਚ ਇੱਕ ਨਵੀਂ ਜੰਗ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Missile Attacks on Two US Military Bases in Iraq