ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਈਸਟਰ ਹਮਲਾ : ਸ੍ਰੀਲੰਕਾ ਵਿਚ ਮੁਸਲਮਾਨਾਂ ਉਤੇ ਹਮਲਾਵਰ ਹੋਈ ਭੀੜ

ਈਸਟਰ ਹਮਲਾ : ਸ੍ਰੀਲੰਕਾ ਵਿਚ ਮੁਸਲਮਾਨਾਂ ਉਤੇ ਹਮਲਾਵਰ ਹੋਈ ਭੀੜ

ਸ੍ਰੀਲੰਕਾ ਦੇ ਗਿਰਜਾਘਰਾਂ ਵਿਚ ਤਿੰਨ ਹਫਤੇ ਬਾਅਦ ਐਤਵਾਰ ਨੂੰ ਭਾਈਚਾਰੇ ਪ੍ਰਾਰਥਨਾਂ ਸ਼ੁਰੂ ਹੋਈ। ਪ੍ਰੰਤੂ ਇਸ ਦਿਨ ਸਵੇਰੇ ਚਿਲਾ ਸ਼ਹਿਰ ਵਿਚ ਕੈਥੋਲਿਕ ਇਸਾਈ ਭਾਈਚਾਰੇ ਦੇ ਕੁਝ ਗੁੱਟਾ ਨੇ ਸਥਾਨਕ ਮੁਸਲਮਾਨ ਦੁਕਾਨਦਾਰਾਂ ਉਤੇ ਹਮਲਾ ਕਰ ਦਿੱਤਾ। ਇਸ ਭੀੜ ਨੇ ਮਸਜਿਦ ਨੂੰ ਵੀ ਨਿਸ਼ਾਨਾ ਬਣਾਇਆ। ਹਾਲਾਤ ਕਾਬੂ ਵਿਚ ਕਰਨ ਲਈ ਇੱਥੇ ਸੋਮਵਾਰ ਸਵੇਰੇ ਛੇ ਵਜੇ ਤੱਕ ਕਰਫਿਊ ਲਗਾ ਦਿੱਤਾ ਗਿਆ ਹੈ। ਇਸਾਈ ਬਹੁਲ ਆਬਾਦੀ ਵਾਲਾ ਇਹ ਸ਼ਹਿਰ ਸ੍ਰੀਲਕਾ ਦੇ ਪੱਛਮੀ ਤੱਟ ਉਤੇ ਸਥਿਤ ਹੈ।

 

ਪੁਲਿਸ ਅਧਿਕਾਰੀਆਂ ਮੁਤਾਬਕ, ਸ਼ਹਿਰ ਵਿਚ ਕੈਥੋਲਿਕ ਅਤੇ ਮੁਸਲਮਾਨਾਂ ਵਿਚ ਸ਼ਨੀਵਾਰ ਤੋਂ ਤਣਾਅ ਵਧ ਰਿਹਾ ਹੈ। ਦੋਵੇਂ ਭਾਈਚਾਰਿਆਂ ਵਿਚ ਕਈ ਵਾਰ ਟਕਰਾਅ ਹੋਇਆ। ਇਕ ਇਸਾਈ ਮਹਿਲਾ ਨੇ ਦਾਅਵਾ ਕੀਤਾ ਕਿ ਕਿ ਉਸਨੂੰ ਇਕ ਮੁਸਲਿਮ ਦੀ ਦੁਕਾਨ ਵਿਚ ਧਮਕਾਇਆ ਗਿਆ। ਐਤਵਾਰ ਸਵੇਰੇ ਗਿਰਜਾਘਰ ਖੁੱਲ੍ਹਣ ਦੇ ਬਾਅਦ ਇਸ ਇਲਾਕੇ ਵਿਚ ਹਿੰਸਾ ਭੜਕ ਉਠੀ। ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਵਿਚ ਵਾਧੂ ਪੁਲਿਸ ਬਲ ਤੈਨਾਤ ਕਰ ਦਿੱਤੇ ਗਏ ਹਨ। ਸਥਿਤੀ ਪੂਰੀ ਤਰ੍ਹਾਂ ਨਾਲ ਕੰਟਰੋਲ ਵਿਚ ਹੈ।

 

ਨੇਗੋਂਬੋ ਸ਼ਹਿਰ ਵਿਚ ਵੀ ਹੋਈਆਂ ਝੜਪਾ

 

ਨੇਗੋਂਬੋ ਨਾਮ ਇਸਾਈ ਬਹੁਲ ਸ਼ਹਿਰ ਵਿਚ ਵੀ ਇਸ ਮਹੀਨੇ ਦੇ ਪਹਿਲੇ ਹਫਤੇ ਵਿਚ ਇਸਾਈ ਅਤੇ ਮੁਸਲਿਮ ਵਿਚ ਝੜਪਾਂ ਹੋਈਆਂ। ਕਈ ਲੋਕ ਜ਼ਖਮੀ ਵੀ ਹੋਏ। ਇਸ ਸ਼ਹਿਰ ਦੇ ਪ੍ਰਾਚੀਨ ਸੰਤ ਸੇਬੇਸੀਟਅਨ ਚਰਚਾ ਵਿਚ ਅੱਤਵਾਦੀ ਹਮਲਾ ਹੋਇਆ ਸੀ। ਇਸਾਈ ਅਤੇ ਮੁਸਲਿਮ ਭਾਈਚਾਰੇ ਵਿਚ ਲਗਾਤਾਰ ਹੋ ਰਹੀਆਂ ਝੜਪਾਂ ਨੂੰ ਦੇਖਦੇ ਹੋਏ ਆਰਕਬਿਸ਼ਪ ਨੇ ਭਾਈਚਾਰੇ ਨੂੰ ਸੰਜਮ ਵਰਤਣ ਲਈ ਕਿਹਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:mob become violent over muslims after the terror attacks in sri lanka