ਅਗਲੀ ਕਹਾਣੀ

​​​​​​​ਮੋਦੀ ਨੂੰ ਮਿਲਿਆ ਰੂਸ ਦਾ ਸਰਬਉੱਚ ਸਨਮਾਨ

​​​​​​​ਮੋਦੀ ਨੂੰ ਮਿਲਿਆ ਰੂਸ ਦਾ ਸਰਬਉੱਚ ਸਨਮਾਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰੂਸ ਨੇ ਸਰਬਉੱਚ ਰਾਸ਼ਟਰੀ ਸਨਮਾਨ ‘ਆਰਡਰ ਆਫ਼ ਸੇਂਟ ਐਂਡਰਿਯੂ ਦਿ ਐਪੌਸਲ’ ਨਾਲ ਨਾਮਜ਼ਦ ਕੀਤਾ ਹੈ। ਪ੍ਰਧਾਨ ਮੰਤਰੀ ਸ੍ਰੀ ਮੋਦੀ ਨੂੰ ਇਹ ਪੁਰਸਕਾਰ ਭਾਰਤ ਤੇ ਰੂਸ ਵਿਚਾਲੇ ਦੁਵੱਲੇ ਸਬੰਧਾਂ ਨੂੰ ਉਤਸ਼ਾਹਿਤ ਕਰਨ ਵਿੱਚ ਵਧੀਆ ਯੋਗਦਾਨ ਲਈ ਦਿੱਤਾ ਗਿਆ ਹੈ। ਰੂਸੀ ਦੂਤਾਵਾਸ ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਰੂਸ ਵੱਲੋਂ ਦਿੱਤੇ ਗਏ ਇਸ ਐਵਾਰਡ ਉੱਤੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਹਸਤਾਖਰ ਸਨ।

 

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੌਮਾਂਤਰੀ ਪੱਧਰ ਉੱਤੇ ਦਿੱਤਾ ਜਾਣ ਵਾਲਾ ਇਹ ਸੱਤਵਾਂ ਸਨਮਾਨ ਹੈ। ਸੰਯੁਕਤ ਅਰਬ ਅਮੀਰਾਤ ਵੱਲੋਂ ਸਰਬਉੱਚ ਨਾਗਰਿਕ ਸਨਮਾਨ ਦਿੱਤੇ ਜਾਣ ਦੇ ਕੁਝ ਹਫ਼਼ਤਿਆਂ ਬਾਅਦ ਹੀ ਪ੍ਰਧਾਨ ਮੰਤਰੀ ਮੋਦੀ ਨੂੰ ਇਸ ਸਨਮਾਨ ਨਾਲ ਨਿਵਾਜ਼ਿਆ ਗਿਆ ਹੈ। ਗ਼ੌਰਤਲਬ ਹੈ ਕਿ ਮੋਦੀ ਨੂੰ ਰੂਸ ਦੇ ਇਸ ਸਨਮਾਨ ਲਈ ਅਜਿਹੇ ਵੇਲੇ ਨਾਮਜ਼ਦ ਕੀਤਾ ਗਿਆ ਹੈ, ਜਦੋਂ ਕੁਝ ਹੀ ਸਮਾਂ ਪਹਿਲਾਂ ਉਨ੍ਹਾਂ ਨੂੰ ਯੂਏਈ ਵੱਲੋਂ ‘ਦਿ ਆਰਡਰ ਆਫ਼ ਜ਼ਾਏਦ’ ਦੇਣ ਦਾ ਐਲਾਨ ਕੀਤਾ ਗਿਆ ਸੀ।

 

 

ਰੂਸ ਦੇ ਇੱਕ ਅਧਿਕਾਰੀ ਮੁਤਾਬਕ ਇਹ ਪੁਰਸਕਾਰ ਵਿਗਿਆਨ, ਸਭਿਆਚਾਰ ਤੇ ਕਲਾ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਲੋਕਾਂ, ਸ਼ਖ਼ਸੀਅਤਾਂ ਨੂੰ ਰੂਸ ਦੀ ਖ਼ੁਸ਼ਹਾਲੀ ਤੇ ਗੌਰਵ ਨੂੰ ਉਤਸ਼ਾਹਿਤ ਕਰਨਲਈ ਉਨ੍ਹਾਂ ਦੇ ਵਧੀਆ ਕਾਰਜਾਂ ਬਦਲੇ ਦਿੱਤਾ ਜਾਂਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Modi got Russia Highest Award