ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਨੇ ਫੋਨ ਕਰਕੇ ਇਮਰਾਨ ਖਾਨ ਨੂੰ ਦਿੱਤੀ ਚੋਣਾਂ ਜਿੱਤਣ ਦੀ ਵਧਾਈ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਦੀਆਂ ਚੋਣਾਂ `ਚ ਸਭ ਤੋਂ ਵੱਧ ਸੀਟਾਂ ਹਾਸਲ ਕਰਦਿਆਂ ਸੱਤਾ ਦੇ ਦਾਅਵੇਦਾਰ ਬਣ ਕੇ ਉਭਰਨ ਵਾਲੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਨੇਤਾ ਇਮਰਾਨ ਖਾਨ ਨੂੰ ਫ਼ੋਨ ਕਰਕੇ ਜਿੱਤ ਦੀ ਵਧਾਈ ਦਿੱਤੀ ਤੇ ਉਮੀਦ ਪ੍ਰਗਟਾਈ ਕਿ ਉਨ੍ਹਾਂ ਦੇ ਮੁਲਕ `ਚ ਲੋਕਤੰਤਰ ਦੀਆਂ ਜੜਾਂ ਹੋਰ ਮਜ਼ਬੂਤ ਹੋਣਗੀਆਂ।

 

ਜਾਣਕਾਰੀ ਮੁਤਾਬਕ ਮੋਦੀ ਨੇ ਖਾਨ ਨੂੰ ਦੇਰ ਸ਼ਾਮ ਫੋਨ ਕੀਤਾ ਤੇ ਉਨ੍ਹਾਂ ਦੀ ਪਾਰਟੀ ਦੇ ਆਮ ਚੋਣਾਂ `ਚ ਕੌਮੀ ਅਸੈਂਬਲੀ `ਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰਨ ਲਈ ਵਧਾਈ ਦਿੱਤੀ। ਅਧਿਕਾਰੀਆਂ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੇ ਸਾਰੇ ਗੁਆਂਢੀ ਦੇਸ਼ਾਂ `ਚ ਸ਼ਾਂਤੀ ਤੇ ਵਿਕਾਸ ਦੀ ਆਪਣੀ ਗੱਲ ਨੂੰ ਦੁਹਰਾਇਆ।

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Modi greeted Imran Khan to win the elections