ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਪੁੱਜੇ ਫਰਾਂਸ, ਰਾਸ਼ਟਰਪਤੀ ਮੈਕਰੌਨ ਨੇ ਕੀਤਾ ਨਿੱਘਾ ਸਵਾਗਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦੇਸ਼ਾਂ ਦੀ ਯਾਤਰਾ ਦੇ ਪਹਿਲੇ ਪੜਾਅ ਚ ਵੀਰਵਾਰ ਨੂੰ ਫਰਾਂਸ ਪੁੱਜ ਗਏ। ਇਸ ਦੌਰਾਨ ਉਹ ਦੋ-ਪੱਖੀ ਕੂਟਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਸਿਖਰ ਵਾਰਤਾ ਸੰਮੇਲਨ ਕਰਨਗੇ।

 

ਇਥੇ ਹਵਾਈ ਅੱਡੇ ’ਤੇ ਪਹੁੰਚਣ ’ਤੇ ਪ੍ਰਧਾਨ ਮੰਤਰੀ ਮੋਦੀ ਦਾ ਯੂਰਪ ਅਤੇ ਵਿਦੇਸ਼ ਮਾਮਲਿਆਂ ਦੇ ਮੰਤਰੀ ਜੀਨ ਯੇਵੇਜ਼ ਲੇ ਡ੍ਰਾਇਅਨ ਨੇ ਸਵਾਗਤ ਕੀਤਾ। ਫਰਾਂਸ ਪਹੁੰਚਦੇ ਹੀ ਪ੍ਰਧਾਨ ਮੰਤਰੀ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਵਿਚਕਾਰ ਮੁਲਾਕਾਤ ਹੋਈ।


ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ, “ਨਮਸ਼ਕਾਰ ਪੈਰਿਸ! ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਫਰਾਂਸ ਦੇ ਵਿਦੇਸ਼ ਮੰਤਰੀ ਜੀਨ ਯਵੇਸ ਲੇ ਡ੍ਰਾਇਅਨ ਨੇ ਉਨ੍ਹਾਂ ਦੀ ਯਾਤਰਾ ਦੇ ਪਹਿਲੇ ਪੜਾਅ ’ਤੇ ਪੈਰਿਸ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਮਜ਼ਬੂਤ ਅਤੇ ਵਿਆਪਕ ਕੂਟਨੀਤਕ ਭਾਈਵਾਲੀ ਬਣਾਉਣ ਲਈ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਅਤੇ ਪ੍ਰਧਾਨ ਮੰਤਰੀ ਐਡਵਰਡ ਫਿਲਿਪ ਨੂੰ ਮਿਲਣਗੇ।

 

ਪੀਐਮ ਮੋਦੀ ਇਸ ਦੋ ਦਿਨਾਂ ਦੌਰੇ ਦੌਰਾਨ ਆਪਣੇ ਫਰਾਂਸ ਦੇ ਹਮਰੁਤਬਾ ਐਡਵਰਡ ਫਿਲਿਪ ਨੂੰ ਵੀ ਮਿਲਣਗੇ ਅਤੇ ਇਥੇ ਭਾਰਤੀ ਭਾਈਚਾਰੇ ਨਾਲ ਗੱਲਬਾਤ ਵੀ ਕਰਨਗੇ। ਉਹ 1950 ਅਤੇ 1960 ਦੇ ਦਹਾਕੇ ਵਿਚ ਏਅਰ ਇੰਡੀਆ ਦੇ ਦੋ ਜਹਾਜ਼ ਹਾਦਸੇ ਦੇ ਪੀੜਤਾਂ ਦੀ ਯਾਦ ਵਿਚ ਫਰਾਂਸ ਵਿਚ ਬਣੀ ਯਾਦਗਾਰ ਜਗ੍ਹਾ ਦਾ ਉਦਘਾਟਨ ਕਰਨਗੇ।

 

ਪੀ.ਐੱਮ ਮੋਦੀ ਨੇ ਜਾਣ ਤੋਂ ਪਹਿਲਾਂ ਆਪਣੇ ਬਿਆਨ ਚ ਕਿਹਾ ਕਿ ਫਰਾਂਸ ਭਾਰਤ ਦਾ ਮਜ਼ਬੂਤ ਰਣਨੀਤਕ ਭਾਈਵਾਲ ਹੈ ਅਤੇ ਦੋਵੇਂ ਦੇਸ਼ ਇਸ ਦੀ ਮਹੱਤਤਾ ਨੂੰ ਡੂੰਘਾਈ ਨਾਲ ਸਮਝਦੇ ਹਨ ਤੇ ਸਾਂਝਾ ਕਰਦੇ ਹਨ। ਉਨ੍ਹਾਂ ਭਰੋਸਾ ਜ਼ਾਹਰ ਕੀਤਾ ਕਿ ਉਨ੍ਹਾਂ ਦੀ ਇਸ ਯਾਤਰਾ ਨਾਲ ਦੋਵਾਂ ਦੇਸ਼ਾਂ ਦਰਮਿਆਨ ਦੋਸਤੀ, ਆਪਸੀ ਖੁਸ਼ਹਾਲੀ, ਸ਼ਾਂਤੀ ਅਤੇ ਤਰੱਕੀ ਨੂੰ ਮਜ਼ਬੂਤੀ ਮਿਲਗੇੀ।

 

ਫਰਾਂਸ ਤੋਂ ਮੋਦੀ ਸ਼ੁੱਕਰਵਾਰ ਨੂੰ ਸੰਯੁਕਤ ਅਰਬ ਅਮੀਰਾਤ ਦੀ ਯਾਤਰਾ ਕਰਨਗੇ, ਜਿੱਥੇ ਉਨ੍ਹਾਂ ਨੂੰ ਸੰਯੁਕਤ ਅਰਬ ਸਰਕਾਰ ਦਾ ਸਰਵਉੱਚ ਨਾਗਰਿਕ ਸਨਮਾਨ 'ਆਰਡਰ ਆਫ ਜ਼ਾਇਦ' ਨਾਲ ਨਵਾਜ਼ਿਆ ਜਾਵੇਗਾ। ਉਹ ਅਬੂ ਧਾਬੀ ਦੇ ਸ਼ਹਿਜ਼ਾਦੇ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨਾਲ ਗੱਲਬਾਤ ਕਰਨਗੇ ਤੇ ਵਿਦੇਸ਼ਾਂ ਚ ਨਕਦੀ ਰਹਿਤ ਲੈਣ-ਦੇਣ ਨੂੰ ਵਧਾਉਣ ਲਈ ਰਸਮੀ ਤੌਰ ਤੇ ਰੂਪੇ-ਕਾਰਡ ਦੀ ਸ਼ੁਰੂਆਤ ਕਰਨਗੇ।

 

ਮੋਦੀ ਫਿਰ ਬਹਿਰੀਨ ਜਾਣਗੇ, ਜਿਥੇ ਉਹ ਬਹਿਰੀਨ ਦੇ ਸ਼ਾਹ ਸ਼ੇਖ ਹਮਾਦ ਬਿਨ ਈਸਾ ਅਲ ਖਲੀਫਾ ਨਾਲ ਗੱਲਬਾਤ ਕਰਨਗੇ ਤੇ ਜੀ -7 ਦੇ ਸੰਮੇਲਨ ਚ ਸ਼ਾਮਲ ਹੋਣ ਲਈ ਐਤਵਾਰ ਨੂੰ ਫਰਾਂਸ ਵਾਪਸ ਆਉਣ ਤੋਂ ਪਹਿਲਾਂ ਖਾੜੀ ਖੇਤਰ ਦੇ ਸਭ ਤੋਂ ਪੁਰਾਣੇ ਮੰਦਰ ਸ਼੍ਰੀਨਾਥਜੀ ਦੇ ਪੁਨਰ-ਉਥਾਨ ਦੀ ਰਸਮੀ ਸ਼ੁਰੂਆਤ ਦੇ ਗਵਾਹ ਬਣਨਗੇ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Modi in France PM Narendra Modi arrives in Paris Emmanuel Macron