ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਲਦੀਵਜ਼ ਦੀ ਸੰਸਦ ’ਚ ਅੱਤਵਾਦ ਦੇ ਮੁੱਦੇ ’ਤੇ ਮੋਦੀ ਨੇ ਕੀਤਾ ਪਾਕਿ ’ਤੇ ਲੁਕਵਾਂ ਹਮਲਾ

ਮਾਲਦੀਵਜ਼ ਦੀ ਸੰਸਦ ’ਚ ਅੱਤਵਾਦ ਦੇ ਮੁੱਦੇ ’ਤੇ ਮੋਦੀ ਨੇ ਕੀਤਾ ਪਾਕਿ ’ਤੇ ਲੁਕਵਾਂ ਹਮਲਾ

ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਮਾਲਦੀਵਜ਼ ਦੇਸ਼ ਦੀ ਸੰਸਦ ਨੂੰ ਸੰਬੋਧਨ ਕੀਤਾ। ਉਨ੍ਹਾਂ ਆਪਣੇ ਸੰਬੋਧਨ ਦੌਰਾਨ ਪਾਕਿਸਤਾਨ ਦਾ ਨਾਂਅ ਲਏ ਬਗ਼ੈਰ ਕਿਹਾ ਕਿ ਅੱਤਵਾਦ ਸਾਡੇ ਸਮੇਂ ਦੀ ਵੱਡੀ ਚੁਣੌਤੀ ਹੈ। ਅੱਤਵਾਦੀਆਂ ਦੇ ਨਾ ਤਾਂ ਆਪਣੇ ਬੈਂਕ ਹੁੰਦੇ ਹਨ ਤੇ ਨਾ ਹੀ ਹਥਿਆਰਾਂ ਦੀ ਫ਼ੈਕਟਰੀ ਪਰ ਫਿਰ ਵੀ ਉਨ੍ਹਾਂ ਨੂੰ ਕਦੇ ਧਨ ਤੇ ਹਥਿਆਰਾਂ ਦੀ ਕਮੀ ਨਹੀਂ ਹੁੰਦੀ।

 

 

ਕਿਸੇ ਦੇਸ਼ ਵੱਲੋਂ ਪ੍ਰਾਯੋਜਿਤ ਅੱਤਵਾਦ ਅੱਜ ਵਿਸ਼ਵ ਸਾਹਵੇਂ ਸਭ ਤੋਂ ਵੱਡਾ ਖ਼ਤਰਾ ਬਣਿਆ ਹੋਇਆ ਹੈ। ਇਸ ਮੌਕੇ ਸ੍ਰੀ ਮੋਦੀ ਨੇ ਭਾਰਤ ਤੇ ਮਾਲਦੀਵਜ਼ ਦੇ ਰਿਸ਼ਤਿਆਂ ਨੂੰ ਇਤਿਹਾਸ ਤੋਂ ਵੀ ਪੁਰਾਣਾ ਦੱਸਿਆ। ਉਨ੍ਹਾਂ ਕਿਹਾ ਕਿ ਮਹਾਂਸਾਗਰ ਦੀਆਂ ਲਹਿਰਾਂ ਸਾਡੇ ਦੋਵੇਂ ਦੇਸ਼ਾਂ ਨੂੰ ਆਪਸ ਵਿੱਚ ਜੋੜ ਰਹੀਆਂ ਹਨ। ਇਹ ਲਹਿਰਾਂ ਸਾਡੇ ਲੋਕਾਂ ਵਿਚਾਲੇ ਦੋਸਤੀ ਦੀਆਂ ਸੰਦੇਸ਼–ਵਾਹਕ ਰਹੀਆਂ ਹਨ। ਸਾਡਾ ਸਭਿਆਚਾਰ ਇਨ੍ਹਾਂ ਹੀ ਲਹਿਰਾਂ ਦੀ ਤਾਕਤ ਲੈ ਕੇ ਪ੍ਰਫ਼ੁੱਲਤ ਹੋਈਆਂ ਹਨ।

 

 

ਸ੍ਰੀ ਮੋਦੀ ਨੇ ਕਿਹਾ ਕਿ ਮਾਲਦੀਵਜ਼ ਭਾਵ ਹਜ਼ਾਰ ਤੋਂ ਵੱਧ ਟਾਪੂਆਂ ਦੀ ਲੜੀ, ਮਾਲਦੀਵਜ਼ ਹਿੰਦ ਮਹਾਸਾਗਰ ਦਾ ਹੀ ਨਹੀਂ, ਸਗੋਂ ਪੂਰੀ ਦੁਨੀਆ ਦਾ ਇੱਕ ਨਾਯਾਬ ਨਗੀਨਾ ਹੈ। ਇਸ ਦੀ ਖ਼ੂਬਸੂਰਤੀ ਤੇ ਕੁਦਰਤੀ ਸੰਪਤੀ ਹਜ਼ਾਰਾਂ ਸਾਲਾਂ ਤੋਂ ਖਿੱਚ ਦਾ ਕੇਂਦਰ ਰਹੀ ਹੈ।

 

 

ਅੱਜ ਮਾਲਦੀਵਜ਼ ਦੀ ਇਸ ਮਜਲਿਸ (ਮਾਲਦੀਵਜ਼ ਦੀ ਸੰਸਦ ਲਈ ਇਹ ਸ਼ਬਦ ਵਰਤਿਆ ਜਾਂਦਾ ਹੈ) ਵਿੱਚ ਤੁਹਾਡੇ ਸਭ ਦੇ ਵਿਚਕਾਰ ਮੌਜੂਦ ਹੋ ਕੇ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ। ਮਜਲਿਸ ਨੇ ਮੈਨੂੰ ਸੱਦਾ ਦੇਣ ਦਾ ਫ਼ੈਸਲਾ ਸਤਿਕਾਰ ਨਸ਼ੀਦ ਜੀ ਦੇ ਸਪੀਕਰ ਬਣਨ ਤੋਂ ਬਾਅਦ ਆਪਣੀ ਪਹਿਲੀ ਮੀਟਿੰਗ ਦੌਰਾਨ ਲਿਆ ਸੀ। ਤੁਹਾਡੇ ਇਸ ਹਾਵ–ਭਾਵ ਨੇ ਹਰੇਕ ਭਾਰਤੀ ਦੇ ਦਿਲ ਨੂੰ ਛੋਹ ਲਿਆ ਹੈ ਤੇ ਉਨ੍ਹਾਂ ਦਾ ਆਦਰ–ਮਾਣ ਤੇ ਗੌਰਵ ਵਧਾਇਆ ਹੈ।

 

 

ਇੱਥੇ ਵੱਖੋ–ਵੱਖਰੀ ਵਿਚਾਰਧਾਰਾ ਤੇ ਪਾਰਟੀਆਂ ਦੇ ਮੈਂਬਰ ਦੇਸ਼ ਵਿੱਚ ਲੋਕਤੰਤਰ, ਵਿਕਾਸ ਤੇ ਸ਼ਾਂਤੀ ਲਈ ਸਮੂਹਕ ਸੰਕਲਪ ਨੂੰ ਸਿੱਧੀ ਵਿੱਚ ਬਦਲਦੇ ਹਨ। ਠੀਕ ਉਵੇਂ ਹੀ ਜਿਵੇਂ ਕੁਝ ਮਹੀਨੇ ਪਹਿਲਾਂ ਮਾਲਦੀਵਜ਼ ਦੇ ਲੋਕਾਂ ਨੇ ਇੱਕਜੁਟ ਹੋ ਕੇ ਦੁਨੀਆ ਸਾਹਵੇਂ ਲੋਕਤੰਤਰ ਦੀ ਇੱਕ ਮਿਸਾਲ ਕਾਇਮ ਕੀਤੀ।

 

 

ਇੰਝ ਸ੍ਰੀ ਮੋਦੀ ਦਾ ਅੱਜ ਵਾਲਾ ਭਾਸ਼ਣ ਇੱਕ ਤਰ੍ਹਾਂ ਪਾਕਿਸਤਾਨ ’ਤੇ ਇੱਕ ਲੁਕਵਾਂ ਕੌਮਾਂਤਰੀ ਹਮਲਾ ਹੋ ਨਿੱਬੜਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Modi indirectly attacked Pakistan in Maldives Parliament on the issue of Terrorism