ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ-ਜਿਨਪਿੰਗ ਮੁਲਾਕਾਤ: ਚੀਨੀ ਮੀਡੀਆ ਨੇ ਕਿਹਾ, ਭਾਰਤ ਬਿਨਾਂ ਏਸ਼ੀਆ ਦੀ 21ਵੀਂ ਸਦੀ ਅਸੰਭਵ

ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਸ਼ੁੱਕਰਵਾਰ ਨੂੰ ਦੂਜੀ ਗੈਰ ਰਸਮੀ ਬੈਠਕ ਲਈ ਚੇਨਈ ਪਹੁੰਚੇ। ਆਪਣੀ ਭਾਰਤ ਯਾਤਰਾ ਤੋਂ ਪਹਿਲਾਂ ਚੀਨੀ ਮੀਡੀਆ ਨੇ ਭਾਰਤ ਨਾਲ ਦੋਸਤੀ ਨੂੰ ਮਹੱਤਵਪੂਰਨ ਕਰਾਰ ਦਿੱਤਾ ਹੈ। ਚੀਨੀ ਮੀਡੀਆ ਨੇ ਕਿਹਾ ਕਿ ਏਸ਼ੀਆ ਦੀ 21ਵੀਂ ਸਦੀ ਭਾਰਤ ਤੋਂ ਬਿਨਾਂ ਅਸੰਭਵ ਹੈ।

 

ਚੀਨ ਦਾ ਸਰਕਾਰੀ ਅਖਬਾਰ ਕਹਿੰਦਾ ਹੈ ਕਿ ਲੰਘੇ ਕੁਝ ਸਮੇਂ ਤੋਂ ਏਸ਼ੀਆ ਦੀ ਸਦੀ ਬਾਰੇ ਗੱਲ ਕੀਤੀ ਜਾ ਰਹੀ ਹੈ। 19ਵੀਂ ਸਦੀ ਯੂਰਪ ਅਤੇ 20ਵੀਂ ਸਦੀ ਅਮਰੀਕਾ ਦੀ ਰਹੀ, ਹੁਣ 21ਵੀਂ ਸਦੀ ਏਸ਼ੀਆ ਦੀ ਹੋਵੇਗੀ। ਚੀਨੀ ਅਖਬਾਰ ਨੇ ਭਾਰਤੀ ਥਿੰਕ ਟੈਂਕ ਅਬਜ਼ਰਵਰ ਰਿਸਰਚ ਫਾਉਂਡੇਸ਼ਨ ਦੀ ਇੱਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਇਹ ਸਿਰਫ ਚੀਨ ਅਤੇ ਭਾਰਤ ਦੀ ਆਰਥਿਕ ਤਰੱਕੀ ਨਾਲ ਹੀ ਸੰਭਵ ਹੋ ਸਕੇਗਾ।

 

ਚੀਨੀ ਮੀਡੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼ੀ ਜਿਨਪਿੰਗ ਦੀ ਦੂਜੀ ਗੈਰ ਰਸਮੀ ਮੁਲਾਕਾਤ ਨੂੰ ਮਹੱਤਵਪੂਰਨ ਦੱਸਿਆ ਤੇ ਕਿਹਾ ਹੈ ਕਿ ਇਸ ਨਾਲ ਸਬੰਧਾਂ ਨੂੰ ਇਕ ਨਵੇਂ ਪਹਿਲੂ ਤੇ ਪਹੁੰਚਾਇਆ ਜਾਵੇਗਾ।

 

ਅਖਬਾਰ ਨੇ ਭਾਰਤ ਨਾਲ ਆਰਥਿਕ ਸਹਿਯੋਗ ਦਾ ਜ਼ਿਕਰ ਕਰਦਿਆਂ ਕਿਹਾ ਕਿ ਚੀਨੀ ਕੰਪਨੀਆਂ ਨੇ ਪਿਛਲੇ ਕੁਝ ਸਾਲਾਂ ਵਿੱਚ ਭਾਰਤ ਦੇ ‘ਮੇਕ ਇਨ ਇੰਡੀਆ’ ਅਤੇ ‘ਡਿਜੀਟਲ ਇੰਡੀਆ’ ਵਰਗੇ ਪ੍ਰੋਗਰਾਮਾਂ ਚ ਹਿੱਸਾ ਲੈ ਕੇ ਨਿਵੇਸ਼ ਵਿੱਚ ਵਾਧਾ ਕੀਤਾ ਹੈ। ਭਾਰਤੀ ਕੰਪਨੀਆਂ ਨੇ ਵੀ ਚੀਨ ਚ ਨਿਵੇਸ਼ ਚ ਵਾਧਾ ਕੀਤਾ ਹੈ।

 

ਅਖਬਾਰ ਕਹਿੰਦਾ ਹੈ ਕਿ ਜੇਕਰ ਦੋਵਾਂ ਦੇਸ਼ਾਂ ਵਿਚਾਲੇ ਸਰਹੱਦੀ ਵਿਵਾਦ ਨੂੰ ਸ਼ਾਂਤੀ ਨਾਲ ਨਿਪਟਾ ਲਿਆ ਜਾਵੇ ਤਾਂ ਇਹ ਵਿਸ਼ਵ ਲਈ ਇਕ ਮਿਸਾਲ ਬਣ ਜਾਵੇਗਾ। ਇਹ ਦੁਨੀਆ ਨੂੰ ਇਕ ਸੰਦੇਸ਼ ਦੇਵੇਗਾ ਕਿ ਕਿਵੇਂ ਦੋ ਤਾਕਤਾਂ ਇਕਜੁੱਟ ਹੋ ਸਕਦੀਆਂ ਹਨ। ਅਖਬਾਰ ਕਹਿੰਦਾ ਹੈ ਕਿ ਜੇਕਰ ਚੀਨ ਅਤੇ ਭਾਰਤ ਵਿਚਾਲੇ ਸਬੰਧ ਚੰਗੇ ਨਹੀਂ ਰਹਿੰਦੇ ਤਾਂ ਏਸ਼ੀਆ ਦੀ ਤਰੱਕੀ ਅਸੰਭਵ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Modi-Jinping meeting: Chinese media says Asia would be 21st century impossible without India