ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਨੇ ਸ੍ਰੀ ਲੰਕਾ ਨੂੰ ਕਿਹਾ: ਭਾਰਤ ਕਦੇ ਦੋਸਤ ਦੇਸ਼ਾਂ ਨੂੰ ਨਹੀਂ ਭੁਲਾਉਂਦਾ

ਮੋਦੀ ਨੇ ਸ੍ਰੀ ਲੰਕਾ ਨੂੰ ਕਿਹਾ: ਭਾਰਤ ਕਦੇ ਦੋਸਤ ਦੇਸ਼ਾਂ ਨੂੰ ਨਹੀਂ ਭੁਲਾਉਂਦਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਹੈ ਕਿ ਭਾਰਤ ਦੇ ਦੋਸਤਾਂ ਨੂੰ ਜਦੋਂ ਉਸ ਦੀ ਜ਼ਰੂਰਤ ਹੁੰਦੀ ਹੈ, ਤਾਂ ਉਹ ਉਨ੍ਹਾਂ ਨੂੰ ਕਦੇ ਨਹੀਂ ਭੁੱਲਦਾ। ਸ੍ਰੀ ਮੋਦੀ ਨੇ ਸ੍ਰੀ ਲੰਕਾ ਪੁੱਜਣ ਤੋਂ ਬਾਅਦ ਟਵੀਟ ਕੀਤਾ ਕਿ – ‘ਸ੍ਰੀ ਲੰਕਾ ਪੁੱਜ ਕੇ ਮੈਂ ਬਹੁਤ ਖ਼ੁਸ਼ ਹਾਂ, ਚਾਰ ਸਾਲਾਂ ਵਿੱਚ ਇਸ ਸੁੰਦਰ ਟਾਪੂ ਵਿੱਚ ਇਹ ਮੇਰੀ ਤੀਜੀ ਯਾਤਰਾ ਹੈ।’

 

 

ਸ੍ਰੀ ਮੋਦੀ ਨੇ ਆਪਣੇ ਟਵੀਟ ਵਿੱਚ ਅੱਗੇ ਲਿਖਿਆ ਹੈ ਕਿ ਸ੍ਰੀ ਲੰਕਾ ਵੱਲੋਂ ਕੀਤੇ ਗਏ ਨਿੱਘੇ ਸੁਆਗਤ ਨੂੰ ਸਾਂਝਾ ਕਰ ਰਿਹਾ ਹਾਂ। ਭਾਰਤ ਲੋੜ ਪੈਣ ਉੱਤੇ ਆਪਣੇ ਦੋਸਤਾਂ ਨੂੰ ਕਦੇ ਨਹੀਂ ਭੁੱਲਦਾ। ਉਨ੍ਹਾਂ ਲਿਖਿਆ ਕਿ ਰਸਮੀ ਸੁਆਗਤ ਤੋਂ ਉਹ ਡਾਢੇ ਪ੍ਰਭਾਵਿਤ ਹੋਏ ਹਨ।

 

 

ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸ੍ਰੀ ਮੋਦੀ ਮਾਲਦੀਵਜ਼ ਦੀ ਪਹਿਲੀ ਯਾਤਰਾ ਪਿੱਛੋਂ ਆਪਣੀ ਯਾਤਰਾ ਦੇ ਦੂਜੇ ਗੇੜ ਵਿੱਚ ਸ੍ਰੀ ਲੰਕਾ ਪੁੱਜੇ ਤੇ ਉਨ੍ਹਾਂ ‘ਨੇਬਰਹੁੱਡ ਫ਼ਸਟ’ (ਗੁਆਂਢੀ ਪਹਿਲਾਂ) ਦੀ ਨੀਤੀ ਦੀ ਅਹਿਮੀਅਤ ਨੂੰ ਉਜਾਗਰ ਕਰਨ ਦਾ ਜਤਨ ਕੀਤਾ।

 

 

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ੍ਰੀ ਮੋਦੀ ਦਾ ਸ੍ਰੀ ਲੰਕਾ ਦੇ ਭੰਡਾਰਨਾਇਕੇ ਕੌਮਾਂਤਰੀ ਹਵਾਈ ਅੱਡੇ ਉੱਤੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨੇ ਸੁਆਗਤ ਕੀਤਾ।

 

 

ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਯਾਤਰਾ ਬਹੁਤ ਖ਼ਾਸ ਇਸ਼ਾਰਾ ਕਰਦੀ ਹੈ ਤੇ ਇਹ ਇੱਕਜੁਟਤਾ ਦਾ ਸੁਨੇਹਾ ਦਿੰਦੀ ਹੋਈ ਭਾਰਤ ਸਰਕਾਰ ਤੇ ਜਨਤਾ ਇਸ ਦੁਖਦਾਈ ਘੜੀ ਵਿੱਚ ਸ੍ਰੀ ਲੰਕਾ ਦੀ ਜਨਤਾ ਤੇ ਉਨ੍ਹਾਂ ਦੀ ਸਰਕਾਰ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ।

 

 

ਸ੍ਰੀ ਲੰਕਾ ’ਚ ਲੜੀਵਾਰ ਬੰਬ ਧਮਾਕਿਆਂ ਤੋਂ ਬਾਅਦ ਹਾਲੇ ਤੱਕ ਹੋਰ ਕਿਸੇ ਵੀ ਦੇਸ਼ ਦਾ ਮੁਖੀ ਕੋਲੰਬੋ ਨਹੀਂ ਪੁੱਜਾ। ਸ੍ਰੀ ਨਰਿੰਦਰ ਮੋਦੀ ਕਿਸੇ ਦੇਸ਼ ਦੇ ਪਹਿਲੇ ਅਜਿਹੇ ਮੁਖੀ ਹਨ, ਜੋ ਉਨ੍ਹਾਂ ਧਮਾਕਿਆਂ ਪਿੱਛੋਂ ਇਸ ਦੇਸ਼ ਪੁੱਜੇ ਹਨ। ਉਨ੍ਹਾਂ ਧਮਾਕਿਆਂ ਵਿੱਚ 11 ਭਾਰਤੀ ਨਾਗਰਿਕਾਂ ਸਮੇਤ 250 ਤੋਂ ਵਿਅਕਤੀ ਮਸੀਹੀ ਸ਼ਰਧਾਲੂ ਮਾਰੇ ਗਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Modi says to Sri Lanka India never forgets friendly countries