ਅਗਲੀ ਕਹਾਣੀ

ਜੀ–7 ’ਚ PM ਮੋਦੀ ਕਸ਼ਮੀਰ ਮੁੱਦਾ ਜ਼ਰੂਰ ਰੱਖਣਗੇ: ਅਮਰੀਕਾ

ਜੀ–7 ’ਚ PM ਮੋਦੀ ਕਸ਼ਮੀਰ ਮੁੱਦਾ ਜ਼ਰੂਰ ਰੱਖਣਗੇ: ਅਮਰੀਕਾ

ਅਮਰੀਕਾ ਨੇ ਕਿਹਾ ਹੈ ਕਿ ਜੰਮੂ–ਕਸ਼ਮੀਰ ਸੂਬੇ ਲਈ ਧਾਰਾ–370 ਖ਼ਤਮ ਕਰਨਾ ਭਾਵੇਂ ਭਾਰਤ ਦਾ ਅੰਦਰੂਨੀ ਮਾਮਲਾ ਹੈ ਪਰ ਫਿਰ ਵੀ ਇਸ ਵਿੱਚ ਪੂਰੇ ਖੇਤਰ ਦੇ ਹਿਤ ਸ਼ਾਮਲ ਹਨ। ਇਸੇ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਆਸ ਹੈ ਕਿ ਜੀ–7 ਦੀ ਅਗਲੀ ਮੀਟਿੰਗ ਵਿੱਚ ਜਦੋਂ ਉਹ ਭਾਰਤ ਦੇ ਪ੍ਰਧਾਨ ਮੰਤਰੀ (PM) ਨਰਿੰਦਰ ਮੋਦੀ ਨੂੰ ਮਿਲਣਗੇ, ਤਦ ਇਸ ਮੁੱਦੇ ’ਤੇ ਗੱਲਬਾਤ ਹੋਵੇਗੀ; ਤਾਂ ਜੋ ਤਣਾਅ ਘਟਾਇਆ ਜਾ ਸਕੇ ਤੇ ਸੂਬੇ ਵਿੱਚ ਮਨੁੱਖੀ ਅਧਿਕਾਰਾਂ ਨੂੰ ਕਾਇਮ ਰੱਖਿਆ ਜਾ ਸਕੇ।

 

 

ਸਿਖ਼ਰ ਸੰਮੇਲਨ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਦੇ ਏਜੰਡੇ ਦੀ ਪੱਤਰਕਾਰਾਂ ਨੂੰ ਜਾਣਕਾਰੀ ਦੇਣ ਵਾਲੇ ਇੱਕ ਸੀਨੀਅਰ ਅਧਿਕਾਰੀ ਨੇ ਇਹ ਵੀ ਆਖਿਆ ਕਿ ਰਾਸ਼ਟਰਪਤੀ ਪਾਕਿਸਤਾਨ ਨੂੰ ਕੰਟਰੋਲ ਰੇਖਾ ਉੱਤੇ ਸਰਹੱਦ ਪਾਰ ਹੋਣ ਵਾਲੀ ਘੁਸਪੈਠ ਰੋਕਣ ਤੇ ਉਸ ਦੀ ਧਰਤੀ ਉੱਤੇ ਮੌਜੂਦ ਭਾਰਤ–ਵਿਰੋਧੀ ਜੱਥੇਬੰਦੀਆਂ ਉੱਤੇ ਰੋਕ ਲਾਉਣ ਦੀ ਮੰਗ ਕਰਨਗੇ।

 

 

ਅਧਿਕਾਰੀ ਨੇ ਕਿਹਾ ਕਿ ਭਾਰਤ–ਪਾਕਿਸਤਾਨ ਸਬੰਧਾਂ ਦੇ ਮੁੱਦੇ ਦੇ ਇਸ ਸੰਮੇਲਨ ਵਿੱਚ ਸਾਹਮਣੇ ਆਉਣ ਦੀ ਆਸ ਹੈ ਤੇ ਰਾਸ਼ਟਰਪਤੀ ਟਰੰਪ ਸੰਭਾਵੀ ਤੌਰ ਉੱਤੇ ਪ੍ਰਧਾਨ ਮੰਤਰੀ ਮੋਦੀ ਤੋਂ ਜਾਣਨਾ ਚਾਹੁਣਗੇ ਕਿ ਖੇਤਰੀ ਤਣਾਅ ਘਟਾਉਣ ਅਤੇ ਕਸ਼ਮੀਰ ਵਿੱਚ ਮਨੁੱਖੀ ਅਧਿਕਾਰਾਂ ਲਈ ਸਤਿਕਾਰ ਕਾਇਮ ਰੱਖਣ ਲਈ ਉਨ੍ਹਾਂ ਦੀ ਕੀ ਯੋਜਨਾ ਹੈ।

 

 

ਅਧਿਕਾਰੀ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਤੋਂ ਇਹ ਆਸ ਵੀ ਕੀਤੀ ਜਾਂਦੀ ਹੈ ਕਿ ਉਹ ਸਾਰੀਆਂ ਸੰਘਰਸ਼ਸ਼ੀਲ ਧਿਰਾਂ ਵਿਚਾਲੇ ਗੱਲਬਾਤ ’ਤੇ ਜ਼ੋਰ ਦੇਣਗੇ, ਜਿਸ ਨਾਲ ਛੇਤੀ ਹੀ ਕਸ਼ਮੀਰ ਵਿੱਚ ਲੱਗੀਆਂ ਮੌਜੂਦਾ ਪਾਬੰਦੀਆਂ ਹਟ ਸਕਣ।

 

 

ਅਮਰੀਕੀ ਅਧਿਕਾਰੀ ਨੇ ਕਿਹਾ ਕਿ ਜੇ ਭਾਰਤ ਤੇ ਪਾਕਿਸਤਾਨ ਚਾਹੁੰਦੇ ਹਨ ਕਿ ਰਾਸ਼ਟਰਪਤੀ ਟਰੰਪ ਵਿਚੋਲਗੀ ਕਰਵਾਉਣ, ਤਾਂ ਉਹ ਇਸ ਲਈ ਤਿਆਰ ਹਨ। ਨਾਲ ਹੀ ਅਧਿਕਾਰੀ ਨੇ ਇਹ ਵੀ ਪ੍ਰਵਾਨ ਕੀਤਾ ਕਿ ਭਾਰਤ ਨੇ ਕਿਸੇ ਵੀ ਰਸਮੀ ਵਿਚੋਲਗੀ ਦੀ ਕੋਈ ਬੇਨਤੀ ਨਹੀਂ ਕੀਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Modi shall discuss Kashmir in G-7 US