ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਾਂਦਰ ਨੇ ਮੋਬਾਇਲ ’ਤੇ ਕਰ ਲਈ ਆੱਨਲਾਈਨ ਸ਼ਾਪਿੰਗ

ਬਾਂਦਰ ਨੇ ਮੋਬਾਇਲ ’ਤੇ ਕਰ ਲਈ ਆੱਨਲਾਈਨ ਸ਼ਾਪਿੰਗ

ਚੀਨ ਦੇ ਜਿੰਗਸ ਸੂਬੇ ਦੇ ਯੇਂਗਚੇਂਗ ਚਿੜੀਆਘਰ ਦੇ ਇੱਕ ਬਾਂਦਰ ਨੇ ਚਿੜੀਆਘਰ ਦੀ ਹੀ ਇੱਕ ਮਹਿਲਾ ਮੁਲਾਜ਼ਮ ਦੇ ਮੋਬਾਇਲ ਤੋਂ ਆਨਲਾਈਨ ਸ਼ਾਪਿੰਗ ਕਰ ਲਈ। ਇਹ ਹੈਰਾਨੀਜਨਕ ਘਟਨਾ ਬੀਤੀ 6 ਨਵੰਬਰ ਦੀ ਹੈ; ਜਦੋਂ ਲੇਵ ਮੇਂਗਮੇਂਗ ਨਾਂਅ ਦੀ ਉਹ ਮੁਲਾਜ਼ਮ ਬਾਂਦਰ ਨੂੰ ਖਾਣਾ ਦੇਣ ਲਈ ਗਈ ਸੀ ਪਰ ਆਪਣਾ ਮੋਬਾਇਲ ਫ਼ੋਨ ਉੱਥੇ ਹੀ ਭੁੱਲ ਗਈ।

 

 

ਬਾਂਦਰ ਨੇ ਮੋਬਾਇਲ ਚੁੱਕਿਆ ਤੇ ਅੰਨ੍ਹੇਵਾਹ ਉਸ ਦੇ ਬਟਨ ਦਬਾ ਦਿੱਤੇ। ਫਿਰ ਮੋਬਾਇਲ ਉੱਥੇ ਹੀ ਛੱਡ ਕੇ ਉਹ ਰੁੱਖ ਉੱਤੇ ਚੜ੍ਹ ਗਿਆ। ਜਦੋਂ ਉਹ ਮਹਿਲਾ ਮੁਲਾਜ਼ਮ ਬਾਂਦਰਾਂ ਨੂੰ ਖਾਣਾ ਦੇ ਕੇ ਪਰਤੀ, ਤਾਂ ਉਸ ਨੇ ਕਈ ਨੋਟੀਫ਼ਿਕੇਸ਼ਨ ਵੇਖੇ।

 

 

ਮੇਂਗਮੇਂਗ ਨੂੰ ਲੱਗਾ ਕਿ ਸ਼ਾਇਦ ਉਸ ਦਾ ਫ਼ੋਨ ਹੈਕ ਹੋ ਗਿਆ ਹੈ। ਫਿਰ ਉਸ ਸਨੇ ਚਿੜੀਆ ਘਰ ਦੇ ਸੀਸੀਟੀਵੀ ਕੈਮਰਿਆਂ ਦੀ ਫ਼ੁਟੇਜ ਚੈੱਕ ਕੀਤੀ। ਉੱਥੇ ਪਤਾ ਲੱਗਾ ਹੈ ਕਿ ਇਹ ਕਾਰਸਤਾਨੀ ਤਾਂ ਬਾਂਦਰ ਦੀ ਹੈ। ਸੀਸੀਟੀਵੀ ਫ਼ੁਟੇਜ ’ਚ ਬਾਂਦਰ ਕਾਫ਼ੀ ਚਿਰ ਉਸ ਮੋਬਾਇਲ ਬੋਰਡ ਦੇ ਕੀਅ–ਬੋਰਡ ਨਾਲ ਖੇਡਦਾ ਦਿਸਦਾ ਹੈ।

 

 

ਉਹ ਬਟਨ ਕੁਝ ਇਸ ਤਰ੍ਹਾਂ ਦੱਬੇ ਗਏ ਕਿ ਕੋਈ ਸ਼ਾਪਿੰਗ ਵਾਲੀ ਸਾਈਟ ਖੁੱਲ੍ਹ ਗਈ ਤੇ ਅੱਗੇ ਦੀ ਅੱਗੇ ‘ਯੈੱਸ’ ਜਾਂ ਓਕੇ ਦੱਬਦਾ ਚਲਾ ਗਿਆ ਤੇ ਆਨਲਾਈਨ ਸ਼ਾਪਿੰਗ ਹੋ ਗਈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Monkey did online shopping on Mobile