ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਾਪਾਨ ’ਚ ਕਿਰਾਏ ’ਤੇ ਕਾਰ ਲੈ ਕੇ ਲੋਕ ਕਰ ਰਹੇ ਨੇ ਆਹ ਕੰਮ

ਜਾਪਾਨ ਚ ਕਾਰ ਸ਼ੇਅਰਿੰਗ ਸਰਵਿਸ ਤੇਜ਼ੀ ਨਾਲ ਮਸ਼ਹੂਰ ਹੋ ਰਹੀ ਹੈ। ਮਤਲਬ ਕਾਰ ਕਿਰਾਏ ਤੇ ਲਓ ’ਤੇ ਮਨਮਰਜ਼ੀ ਵਜੋਂ ਵਰਤੋਂ। ਕਿਰਾਇਆ ਵੀ ਘੱਟ ਹੈ। ਇੱਕ ਘੰਟੇ ਦਾ ਲਗਭਗ 8 ਡਾਲਰ ਮਤਲਬ 560 ਰੁਪਏ। ਹਾਲਾਂਕਿ ਹੈਰਾਨੀ ਦੀ ਗੱਲ ਇਹ ਹੈ ਕਿ ਵਧੇਰੇ ਜਾਪਾਨੀ ਲੋਕ ਕਿਰਾਏ ਦੀ ਕਾਰ ਦੀ ਵਰਤੋਂ ਯਾਤਰਾ ਕਰਨ ਦੀ ਥਾਂ ਕਾਰ ਨੂੰ ਮੌਜ ਮਸਤੀ ਵਜੋਂ ਵਰਤੇ ਰਹੇ ਹਨ।

 

ਦਰਅਸਲ ਲੋਕ ਕਿਰਾਏ ਦੀ ਕਾਰ ਲੈਂਦੇ ਹਨ ਤੇ ਕਾਰ ਨੂੰ ਇਕ ਕਿਨਾਰੇ ਖੜ੍ਹੀ ਕਰ ਦਿੰਦੇ ਹਨ। ਇਸ ਦੌਰਾਨ ਕਾਰ ਦਾ ਏਸੀ ਅਤੇ ਮਿਊਜ਼ੀਕ ਸਿਸਟਮ ਰੱਜ ਕੇ ਵਰਤਦੇ ਹਨ। ਫ਼ੋਨ ਵੀ ਚਾਰਜ ਕਰਦੇ ਹਨ। ਕਾਰ ਚ ਦੋਸਤਾਂ ਦੇ ਨਾਲ ਮੀਟਿੰਗ ਅਤੇ ਗੱਪਾਂ ਵੀ ਮਾਰਦੇ ਹਨ। ਇਸ ਤੋਂ ਇਲਾਵਾ ਮਨਪਸੰਦ ਫ਼ਿਲਮਾਂ ਦੇਖ ਰਹੇ ਹਨ ਤੇ ਕੋਈ ਲੋਕ 3-4 ਘੰਟੇ ਸੌਂ ਕੇ ਆਪਣੀ ਨੀਂਦ ਕਾਰ ਚ ਹੀ ਪੂਰੀ ਕਰ ਲੈਂਦੇ ਹਨ।

 

ਜਾਪਾਨੀ ਲੋਕਾਂ ਨੂੰ ਕਿਰਾਏ ’ਤੇ ਕਾਰ ਦੇਣ ਵਾਲੀ ਕੰਪਨੀ ਡੋਕੋਮੀ ਨੇ ਵੀ ਇਸ ਦੀ ਪੜਤਾਲ ਕੀਤੀ ਤਾਂ ਪਤਾ ਲਗਿਆ ਕਿ ਕੁਝ ਲੋਕ ਕਾਰ ਦੀ ਵਰਤੋਂ ਟੀਵੀ ਦੇਖਣ, ਹੈਲੋਵੀਨ ਲਈ ਤਿਆਰ ਹੋਣ, ਗੀਤ ਸਿੱਖਣ, ਅੰਗ੍ਰੇਜ਼ੀ ਚ ਗੱਲਬਾਤ ਕਰਨ ਲਈ ਕਰਦੇ ਹਨ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:More people are shifting to rental cars in Japan but not to travel