ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗ੍ਰੀਨ ਕਾਰਡ ਮਿਲਣਾ ਮੁਸ਼ਕਲ ਹੋਇਆ, ਕਤਾਰ 'ਚ ਲਗਭਗ 2.27 ਲੱਖ ਭਾਰਤੀ

ਅਮਰੀਕਾ ਦੀ ਨਾਗਰਿਕਤਾ ਲਈ ਟਰੰਪ ਪ੍ਰਸ਼ਾਸਨ ਦੇ ਸਖ਼ਤ ਨਿਯਮਾਂ ਦੇ ਬਾਵਜੂਦ ਮੈਕਸੀਕੋ, ਭਾਰਤ ਅਤੇ ਚੀਨ ਦੇ ਲੋਕਾਂ 'ਚ ਗ੍ਰੀਨ ਕਾਰਡ ਪ੍ਰਾਪਤ ਕਰਨ ਲਈ ਦੌੜ ਲੱਗੀ ਹੋਈ ਹੈ। ਤਾਜ਼ਾ ਅੰਕੜਿਆਂ ਮੁਤਾਬਕ ਪਰਿਵਾਰ ਆਧਾਰਤ ਗ੍ਰੀਨ ਕਾਰਡ ਦੀ ਵੇਟਿੰਗ ਸੂਚੀ 40 ਲੱਖ ਤੋਂ ਪਾਰ ਹੋ ਗਈ ਹੈ। ਗ੍ਰੀਨ ਕਾਰਡ ਦੀ ਵੇਟਿੰਗ 'ਚ ਸੱਭ ਤੋਂ ਵੱਧ ਮੈਕਸੀਕੋ ਦੇ 15 ਲੱਖ ਨਾਗਰਿਕ ਹਨ। ਦੂਜਾ ਨੰਬਰ ਭਾਰਤ ਦਾ ਹੈ। ਦੇਸ਼ ਦੇ 2.27 ਲੱਖ ਲੋਕ ਗ੍ਰੀਨ ਕਾਰਡ ਦਾ ਇੰਤਜਾਰ ਕਰ ਰਹੇ ਹਨ। ਤੀਜਾ ਨੰਬਰ ਚੀਨ ਦਾ ਹੈ, ਜਿਥੋਂ ਦੇ 1.80 ਹਜ਼ਾਰ ਲੋਕ ਗ੍ਰੀਨ ਕਾਰਡ ਲਈ ਕਤਾਰ 'ਚ ਹਨ।
 

ਗ੍ਰੀਨ ਕਾਰਡ ਪਾਉਣ ਦੇ ਇੱਛੁਕ ਲੋਕਾਂ 'ਚ ਜ਼ਿਆਦਾਤਰ ਅਮਰੀਕੀ ਨਾਗਰਿਕਾਂ ਦੇ ਭੈਣ-ਭਰਾ ਹਨ। ਮੌਜੂਦਾ ਕਾਨੂੰਨ ਤਹਿਤ ਵਿਦੇਸ਼ੀ ਮੂਲ ਦੇ ਅਮਰੀਕੀ ਨਾਗਰਿਕ ਗ੍ਰੀਨ ਕਾਰਡ ਜਾਂ ਸਥਾਈ ਜਾਇਜ਼ ਨਿਵਾਸ ਲਈ ਆਪਣੇ ਪਰਿਵਾਰਕ ਮੈਂਬਰਾਂ ਅਤੇ ਖ਼ੂਨ ਦੇ ਰਿਸ਼ਤੇਦਾਰਾਂ ਨੂੰ ਸਪਾਂਸਰਡ ਕਰ ਸਕਦੇ ਹਨ। ਮੈਰਿਟ ਆਧਾਰਤ ਇਮੀਗ੍ਰੇਸ਼ਨ ਨੂੰ ਉਤਸ਼ਾਹ ਦੇਣ ਵਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪਰਿਵਾਰ ਆਧਾਰਤ ਗ੍ਰੀਨ ਕਾਰਡ ਦੇ ਖ਼ਿਲਾਫ਼ ਹਨ। ਉਹ ਇਸ ਨੂੰ ਖ਼ਤਮ ਕਰਨਾ ਚਾਹੁੰਦੇ ਹਨ ਜਦਕਿ ਵਿਰੋਧੀ ਡੈਮੋਕ੍ਰੇਟਿਕ ਪਾਰਟੀ ਪਰਿਵਾਰ ਆਧਾਰਤ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਖ਼ਤਮ ਕੀਤੇ ਜਾਣ ਦਾ ਜ਼ੋਰ-ਸ਼ੋਰ ਨਾਲ ਵਿਰੋਧ ਕਰਦੀ ਹੈ।
 

ਬੈਂਡ, ਵਾਜਾ ਤੇ ਬਰਾਤ ਨਾਲ ਛੇਤੀ ਮਿਲਦਾ ਅਮਰੀਕੀ ਗ੍ਰੀਨ ਕਾਰਡ...


ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ (ਡੀਐਚਐਸ) ਅਨੁਸਾਰ ਪਰਿਵਾਰ ਆਧਾਰਤ ਗ੍ਰੀਨ ਕਾਰਡ ਦਾ ਇੰਤਜ਼ਾਰ ਕਰ ਰਹੇ ਜ਼ਿਆਦਾਤਰ ਭਾਰਤੀਆਂ ਵਿਚ ਅਮਰੀਕੀ ਨਾਗਰਿਕਾਂ ਦੇ ਭੈਣ-ਭਰਾ ਹਨ। ਅਜਿਹੇ ਭਾਰਤੀਆਂ ਦੀ ਗਿਣਤੀ 1 ਲੱਖ 81 ਹਜ਼ਾਰ ਤੋਂ ਜ਼ਿਆਦਾ ਹੈ। ਹਜ਼ਾਰਾਂ ਦੀ ਗਿਣਤੀ ਵਿਚ ਅਜਿਹੇ ਹੀ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਹਨ ਜੋ ਆਪਣੇ ਵਿਆਹੇ ਬੱਚਿਆਂ ਲਈ ਗ੍ਰੀਨ ਕਾਰਡ ਮੰਗ ਰਹੇ ਹਨ। ਅਮਰੀਕਾ ਹਰ ਸਾਲ 2 ਲੱਖ 26 ਹਜ਼ਾਰ ਪਰਿਵਾਰ ਆਧਾਰਤ ਗ੍ਰੀਨ ਕਾਰਡ ਜਾਰੀ ਕਰਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:More than 227K Indians waiting for family-sponsored Green Card