ਮਾਲੀ ਦੇ ਅਸ਼ਾਂਤ ਉਤਰ-ਪੂਰਵ `ਚ ਇਸ ਹਫਤੇ ਦੇ ਸ਼ੁਰੂਆਤ `ਚ ਤੁਆਰੇਗ ਕਬੀਲੇ ਦੇ ਮੈਂਬਰਾਂ `ਚ ਹੋਏ ਸੰਘਰਸ਼ `ਚ 27 ਲੋਕ ਮਾਰੇ ਗਏ। ਪੱਛਮੀ ਅਫਰੀਕੀ ਦੇਸ਼ ਦੇ ਸੁਰੱਖਿਆ ਮੰਤਰਾਲੇ ਨੇ ਇਹ ਖਬਰ ਦਿੱਤੀ ਹੈ।
ਪਹਿਲਾ ਆਈਆਂ ਖਬਰਾਂ `ਚ ਕਿਹਾ ਜਾ ਰਿਹਾ ਸੀ ਕਿ ਮੰਗਲਵਾਰ ਨੂੰ ਹੋਈ ਹਿੰਸਾ `ਚ 12 ਲੋਕ ਮਾਰੇ ਗਏ। ਇਹ ਖੇਤਰ ਨਾਈਜਰ ਸੀਮਾ ਦੇ ਨਜ਼ਦੀਕ ਸਥਿਤ ਹੈ ਜਿੱਥੇ ਸਥਾਨਕ ਕਬੀਲਿਆਂ ਅਤੇ ਜਿਹਾਦੀ ਅੱਤਵਾਦੀਆਂ ਦੇ ਵਿਚ ਲੰਬੇ ਸਮੇਂ ਤੋਂ ਲੜਾਈ ਦੀ ਸਥਿਤੀ ਬਣੀ ਹੋਈ ਹੈ।
ਮੰਤਰਾਲੇ ਨੇ ਵੀਰਵਾਰ ਨੂੰ ਜਾਰੀ ਇਕ ਬਿਆਨ `ਚ ਦੱਸਿਆ ਕਿ ਤੁਆਰੇਗ ਕਬੀਲੇ ਦੇ ਇਕ ਵਰਗ ਇਡੋਉਰਫਨੇ ਦੇ ਮੈਂਬਰਾਂ ਦੇ ਵਿਚ ਲੜਾਈ ਹੋਈ। ਇਹ ਲੜਾਈ ਇਨੇਕਾਰ ਇਲਾਕੇ `ਚ ਹੋਈ ਜੋ ਮੇਨਾਕਾ ਸ਼ਹਿਰ ਤੋਂ 45 ਕਿਲੋਮੀਟਰ (28 ਮੀਲ) ਦੀ ਦੂਰੀ `ਤੇ ਸਥਿਤ ਹੈ।
ਬਿਆਨ `ਚ ਦੱਸਿਆ ਗਿਆ ਕਿ ਇਹ ਮੰਦਭਾਗੀ ਘਟਨਾ ਹੈ ਜਿਸ `ਚ 27 ਲੋਕਾਂ ਦੀ ਜਾਨ ਚਲੀ ਗਈ ਅਤੇ ਇਕ ਵਿਅਕਤੀ ਜ਼ਖਮੀ ਹੋ ਗਿਆ। ਪੁਲਿਸ ਦੀ ਮਦਦ ਨਾਲ ਸੈਨਾ ਖੇਤਰ `ਚ ਹਾਲਤ ਨੂੰ ਸੰਭਾਲਣ ਅਤੇ ਕਬੀਲੇ ਵਿਚ ਹੋਹੀ ਅਜਿਹੀ ਹਿੰਸਕ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਦਾ ਯਤਨ ਕਰ ਰਹੇ ਹਨ।