ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਲ 2016 `ਚ ਸ਼ਰਾਬ ਪੀਣ ਨਾਲ 20 ਲੱਖ ਲੋਕਾਂ ਦੀ ਜਾਨ ਗਈ

ਸਾਲ 2016 `ਚ ਸ਼ਰਾਬ ਪੀਣ ਨਾਲ 20 ਲੱਖ ਲੋਕਾਂ ਦੀ ਜਾਨ ਗਈ

ਸਾਲ 2016 `ਚ ਬਹੁਤ ਜਿ਼ਆਦਾ ਸ਼ਰਾਬ ਪੀਣ ਕਾਰਨ 20 ਲੱਖ ਤੋਂ ਜਿ਼ਆਦਾ ਲੋਕਾਂ ਦੀ ਜਾਨ ਚਲੀ ਗਈ। ਇਨ੍ਹਾਂ ਮਰਨ ਵਾਲਿਆਂ ਲੋਕਾਂ `ਚ ਜਿ਼ਆਦਾਤਰ ਜਿ਼ਆਦਾਤਰ ਪੁਰਸ਼ ਸਨ। ਇਹ ਜਾਣਕਾਰੀ ਵਿਸ਼ਵ ਸਿਹਤ ਸੰਠਗਨ (ਡਬਲਿਊਐਚਓ) ਵੱਲੋਂ ਦਿੱਤੀ ਗਈ ਹੈ। 


ਸੰਯੁਕਤ ਰਾਸ਼ਟਰ ਦੀ ਇਸ ਸਿਹਤ ਏਜੰਸੀ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਮੌਜੂਦਾ ਨੀਤੀਆਂ `ਤੇ ਅਮਲ ਅਤੇ ਉਨ੍ਹਾਂ ਦੇ ਨਤੀਜੇ ਇਸ ਰੁਝਾਨ `ਚ ਵੱਡੇ ਦਬਲਾਅ ਲਈ ਨਾਕਾਫੀ ਹਨ। ਏਜੰਸੀ ਨੇ ਅਗਲੇ 10 ਸਾਲ `ਚ ਸ਼ਰਾਬ ਦੀ ਖਪਤ `ਚ ਵਾਧਾ ਦਾ ਪੂਰਵ ਅਨੁਮਾਨ ਲਗਾਇਆ ਹੈ।


ਸ਼ਨੀਵਾਰ ਨੂੰ ਜਾਰੀ ਇਕ ਨਵੀਂ ਰਿਪੋਰਟ `ਚ ਡਬਲਿਊਐਚਓ ਨੇ ਕਿਹਾ ਕਿ ਕਰੀਬ 23.7 ਕਰੋੜ ਪੁਰਸ਼ ਅਤੇ 4.6 ਕਰੋੜ ਮਹਿਲਾਵਾਂ ਅਲਕੋਹਲ ਨਾਲ ਜੁੜੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ `ਚ ਜਿ਼ਆਦਾਤਰ ਯੂਰੋਪ ਅਤੇ ਅਮਰੀਕਾ `ਚ ਰਹਿਣ ਵਾਲੇ ਹਨ।


ਯੂਰੋਪ `ਚ ਪ੍ਰਤੀ ਵਿਅਕਤੀ ਸ਼ਰਾਬ ਦੀ ਖਪਤ ਪੂਰੀ ਦੁਨੀਆਂ ਵਿਚੋਂ ਸਭ ਤੋਂ ਜਿ਼ਆਦਾ ਹੈ, ਜਦੋਂਕਿ ਉਥੇ 2010 ਦੇ ਮੁਕਾਬਲੇ ਹੁਣ ਸ਼ਰਾਬ ਦੀ ਖਪਤ `ਚ 10 ਫੀਸਦੀ ਤੱਕ ਦੀ ਕਮੀ ਆਈ ਹੈ।


ਸ਼ਰਾਬ ਨਾਲ ਜੁੜੀਆਂ ਮੌਤਾਂ ਨਾਲ ਇਕ ਤਿਹਾਈ ਮੌਤਾਂ ਕਾਰ ਹਾਦਸਿਆਂ ਜਾਂ ਖੁਦ ਨੂੰ ਨੁਕਸਾਨ ਪਹੁੰਚਾਉਣ ਨਾਲ ਜਖਮੀ ਹੋਣ ਵਰਗੀਆਂ ਵਾਰਦਾਤਾਂ ਨਾਲ ਹੁੰਦੀ ਹੈ। ਜਦੋਂਕਿ ਕਰੀਬ 20 ਫੀਸਦੀ ਮੌਤਾਂ ਪਾਚਨ ਤੰਤਰ `ਚ ਗੜਬੜੀ ਜਾਂ ਦਿਲ ਸਬੰਧੀ ਬਿਮਾਰੀਆਂ ਨਾਲ ਹੁੰਦੀ ਹੈ। ਕੈਂਸਰ, ਸੰਕ੍ਰਾਮਕ ਰੋਗਾਂ, ਮਾਨਸਿਕ ਵਿਕਾਰਾਂ ਅਤੇ ਸਿਹਤ ਨਾਲ ਜੁੜੀਆਂ ਹੋਰ ਸਮੱਸਿਆਵਾਂ ਦੇ ਕਾਰਨ ਵੀ ਇਹ ਮੌਤਾਂ ਹੁੰਦੀਆਂ ਹਨ।


ਡਬਲਿਊਐਓਓ ਦੇ ਮਹਾਨਿਦੇਸ਼ਕ ਟੇਡ੍ਰੋਸ ਐਡਹਾਨੋਮ ਨੇ ਕਿਹਾ ਕਿ ਕਈ ਲੋਕ, ਉਨ੍ਹਾਂ ਦੇ ਪਰਿਵਾਰ ਮੈਂਬਰ ਅਤੇ ਉਨ੍ਹਾਂ ਭਾਈਚਾਰੇ ਹਿੰਸਾ, ਜ਼ਖਮੀ, ਮਾਨਸਿਕ ਸਿਹਤ ਸਮੱਸਿਆਵਾਂ ਅਤੇ ਕੈਂਸਰ ਤੇ ਸਟ੍ਰੋਕ ਵਰਗੇ ਰੋਗਾਂ ਰਾਹੀਂ ਅਲਕੋਹਲ ਦੇ ਨੁਕਸਾਨਦੇਹ ਵਰਤੋਂ ਦੇ ਨਤੀਜੇ ਭੁਗਤੇ ਹਨ। 


ਉਨ੍ਹਾਂ ਕਿਹਾ ਕਿ ਸਿਹਤਮੰਦ ਸਮਾਜ ਦੇ ਨਿਰਮਾਣ ਰਾਹ `ਚ ਇਸ ਸਭ ਤੋਂ ਵੱਡੇ ਖਤਰੇ ਨੂੰ ਰੋਕਣ ਖਾਤਰ ਪ੍ਰਭਾਵੀ ਕਾਰਵਾਈ ਕਰਨ ਦਾ ਸਮਾਂ ਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:More than 3 million people lost their lives by drinking alcohol in 2016 says WHO