ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਨਾਲ ਜੰਗ ਹਾਰ ਰਿਹੈ ਅਮਰੀਕਾ! ਇੱਕ ਦਿਨ 'ਚ 10 ਹਜ਼ਾਰ ਮਾਮਲਾ ਸਾਹਮਣੇ ਆਏ

ਅਮਰੀਕਾ 'ਚ ਇੱਕੋ ਦਿਨ 'ਚ ਕਰੋਨਾ ਵਾਇਰਸ ਦੇ 10,000 ਤੋਂ ਵੱਧ ਪਾਜੀਟਿਵ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਦੇਸ਼ 'ਚ ਅਜਿਹੇ ਮਾਮਲਿਆਂ ਦੀ ਗਿਣਤੀ ਵੱਧ ਕੇ 43,734 ਹੋ ਗਈ ਹੈ। ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਹੱਤਵਪੂਰਨ ਡਾਕਟਰੀ ਸਪਲਾਈ ਅਤੇ ਨਿੱਜੀ ਸੁਰੱਖਿਆ ਉਪਕਰਣਾਂ ਦੀ ਜਮਾਂਖੋਰੀ ਰੋਕਣ ਲਈ ਇੱਕ ਕਾਰਜਕਾਰੀ ਆਦੇਸ਼ 'ਤੇ ਦਸਤਖਤ ਕੀਤੇ ਹਨ।
 

ਅਮਰੀਕਾ 'ਚ ਪਹਿਲੀ ਵਾਰ ਕੋਰੋਨਾ ਵਾਇਰਸ ਨਾਲ ਇੱਕ ਦਿਨ 'ਚ 130 ਤੋਂ ਵੱਧ ਮੌਤਾਂ ਹੋਈਆਂ, ਜਿਸ ਕਾਰਨ ਸੋਮਵਾਰ ਰਾਤ ਤਕ ਇਸ ਜਾਨਲੇਵਾ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 550 ਹੋ ਗਈ ਹੈ। ਦੁਨੀਆ ਭਰ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਦਾ ਪਤਾ ਲਗਾਉਣ ਲਈ ਵੈਬਸਾਈਟ 'ਵਰਲਡੋਮੀਟਰ' ਮੁਤਾਬਿਕ ਸੋਮਵਾਰ ਤਕ ਅਮਰੀਕਾ 'ਚ ਕੋਰੋਨਾ ਵਾਇਰਸ ਦੇ 43,734 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ 'ਚ 10,000 ਤੋਂ ਵੱਧ ਮਾਮਲੇ ਇੱਕ ਦਿਨ 'ਚ ਸਾਹਮਣੇ ਆਏ।
 

ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ 'ਚ ਅਸਮਰੱਥ ਲੱਗ ਰਹੇ ਟਰੰਪ ਨੇ ਸੋਮਵਾਰ ਨੂੰ ਮਹੱਤਵਪੂਰਨ ਸਿਹਤ ਸਪਲਾਈ ਦੀ ਜਮਾਂਖੋਰੀ ਨੂੰ ਰੋਕਣ ਦੇ ਉਦੇਸ਼ ਨਾਲ ਇੱਕ ਕਾਰਜਕਾਰੀ ਆਦੇਸ਼ 'ਤੇ ਹਸਤਾਖਰ ਕੀਤੇ ਹਨ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਉਨ੍ਹਾਂ ਦੀ ਸਰਕਾਰ ਮਹੱਤਵਪੂਰਨ ਸਿਹਤ ਤੇ ਵਿਅਕਤੀਗਤ ਸੁਰੱਖਿਅਤ ਉਪਕਰਣਾਂ ਦੀ ਜਮਾਂਖੋਰੀ ਅਤੇ ਵੱਧ ਕੀਮਤਾਂ ਵਸੂਲਣ ਵਾਲਿਆਂ 'ਤੇ ਕਾਰਵਾਈ ਕਰੇਗੀ।
 

ਉਨ੍ਹਾਂ ਚਿਤਾਵਨੀ ਦਿੱਤੀ ਕਿ ਨਿਆਂ ਵਿਭਾਗ ਦੁਨੀਆ ਭਰ 'ਚ 15 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਲੈਣ ਵਾਲੀ ਇਸ ਮਹਾਂਮਾਰੀ ਨਾਲ ਸਬੰਧਤ ਧੋਖਾਧੜੀ ਦੀਆਂ ਯੋਜਨਾਵਾਂ ਦੇ ਦੋਸ਼ੀਆਂ ਵਿਰੁੱਧ ਮੁਕੱਦਮਾ ਚਲਾਏਗੀ। 
 

ਸੋਮਵਾਰ ਨੂੰ ਇਕੱਲੇ ਨਿਊਯਾਰਕ 'ਚ 5,085 ਨਵੇਂ ਕੇਸ ਸਾਹਮਣੇ ਆਏ, ਜਿਸ ਨਾਲ ਇੱਥੇ ਕੁੱਲ ਕੇਸਾਂ ਦੀ ਗਿਣਤੀ ਵੱਧ ਕੇ 20,875 ਹੋ ਗਈ ਹੈ। ਹੁਣ ਤੱਕ ਨਿਊਯਾਰਕ 'ਚ 157 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ 'ਚੋਂ 43 ਮੌਤਾਂ ਸਿਰਫ਼ ਸੋਮਵਾਰ ਨੂੰ ਹੀ ਹੋਈਆਂ। ਸਿਹਤ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਨਿਊਯਾਰਕ ਵਿੱਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਣ ਦੀ ਉਮੀਦ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:More than 42000 people in the United States have been infected with coronavirus