ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਾਪਾਨ `ਚ 600 ਤੋਂ ਵੱਧ ਸੂਰਾਂ ਨੂੰ ਮਾਰਿਆ

ਜਾਪਾਨ `ਚ 600 ਤੋਂ ਵੱਧ ਸੂਰਾਂ ਨੂੰ ਮਾਰਿਆ

ਜਾਪਾਨ 25 ਸਾਲ ਤੋਂ ਜਿ਼ਆਦਾ ਸਮੇਂ ਬਾਅਦ ਪਹਿਲੀ ਵਾਰ ਸੂਰਾਂ `ਚ ਹੈਜਾ ਦੀ ਬਿਮਾਰੀ ਨਾਲ ਜੂਝ ਰਿਹਾ ਹੈ। ਉਥੇ 600 ਤੋਂ ਜਿ਼ਆਦਾ ਪਸ਼ੂਆਂ ਨੂੰ ਮਾਰ ਦਿੱਤਾ ਗਿਆ ਹੈ ਅਤੇ ਸੂਰ ਦੇ ਮਾਸ ਦਾ ਨਿਰਯਾਤ ਰੋਕ ਦਿੱਤਾ ਹੈ। ਖੇਤੀਬਾੜੀ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੱਧ ਜਾਪਾਨ ਦੇ ਇਕ ਫਾਰਮ `ਚ ਜਿਆਦਾਤਰ ਸੰਕ੍ਰਾਮਕ ਬਿਮਾਰੀ ਫੈਲਣ ਦੇ ਬਾਅਦ ਪਿਛਲੇ ਹਫਤੇ 80 ਸੂਰਾਂ ਦੀ ਮੌਤ ਹੋ ਗਈ। ਜਾਂਚ `ਚ ਇਸ ਬਿਮਾਰੀ ਲਈ ਨਕਾਰਾਤਮਕ ਨਤੀਜੇ ਦੇਖੇ ਗਏ।


ਇਸ ਤੋਂ ਬਾਅਦ ਕੀਤੀ ਗਈ ਜਾਂਚ `ਚ ਪਾਜੀਟਿਵ ਨਤੀਜੇ ਆਏ ਜਿਸ ਨਾਲ ਫਾਰਮ `ਚ 610 ਸੂਰਾਂ ਨੂੰ ਮਾਰਨਾ ਪਿਆ। ਉਨ੍ਹਾਂ ਕਿਹਾ ਕਿ ਅਸੀਂ ਉਥੇ ਪਸ਼ੂਆਂ ਦੀ ਜਾਂਚ ਕਰ ਰਹੇ ਹਨ ਅਤੇ ਫਾਰਮ `ਚ ਫੈਲਿਆ ਸੰਕਰਮਣ ਹਟਾ ਰਹੇ ਹੈ। ਖੇਤੀਬਾੜੀ ਮੰਤਰਾਲੇ ਨੇ ਬਿਆਨ `ਚ ਕਿਹਾ ਕਿ ਸਰਕਾਰ ਨੇ ਸੰਕ੍ਰਮਣ ਦੇ ਸੰਭਾਵਿਤ ਰਸਤਿਆਂ ਦਾ ਵਿਸ਼ਲੇਸ਼ਣ ਕਰਨ ਲਈ ਮਾਹਿਰਾਂ ਦਾ ਇਕ ਕਮੇਟੀ ਗਠਤ ਕੀਤੀ ਹੈ। ਜਾਪਾਨ ਨੇ ਇਸ ਬਿਮਾਰੀ ਦੇ ਫੈਲਣ ਦੀ ਪੁਸ਼ਟੀ ਹੋਣ ਬਾਅਦ ਸੂਰ ਦੇ ਮਾਸ ਦਾ ਨਿਰਯਾਤ ਰੋਕ ਦਿੱਤਾ ਹੈ। ਇਹ ਬਿਮਾਰੀ ਏਸ਼ੀਆ, ਯੂਰੋਪ ਅਤੇ ਲਾਤਿਨ ਅਮਰੀਕਾ ਦੇ ਕਈ ਹਿੱਸਿਆਂ `ਚ ਫੈਲ ਰਹੀ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:More than 600 hundred pigs killed in japan because of cholera disease