ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਾਪਾਨ `ਚ 69 ਹਜ਼ਾਰ ਤੋਂ ਜਿ਼ਆਦਾ ਲੋਕਾਂ ਦੀ ਉਮਰ 100 ਸਾਲ ਤੋਂ ਵੱਧ

ਜਾਪਾਨ `ਚ 69 ਹਜ਼ਾਰ ਤੋਂ ਜਿ਼ਆਦਾ ਲੋਕਾਂ ਦੀ ਉਮਰ 100 ਸਾਲ ਤੋਂ ਵੱਧ

ਜਾਪਾਨ `ਚ 100 ਸਾਲ ਤੋਂ ਜਿ਼ਆਦਾ ਉਮਰ ਦੇ ਲੋਕਾਂ ਦੀ ਆਬਾਦੀ ਇਸ ਮਹੀਨੇ ਰਿਕਾਰਡ 69,785 ਹੋ ਗਈ, ਜਿਸ `ਚ 88.1 ਫੀਸਦੀ ਮਹਿਲਾ ਹਨ। ਸਰਕਾਰ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਇਸ ਦਾ ਕਾਰਨ ਸਿਹਤ ਸੇਵਾਵਾਂ `ਚ ਹੋਈ ਉਨਤੀ ਅਤੇ ਲੋਕਾਂ ਵਿਚ ਸਿਹਤ ਨੂੰ ਲੈ ਕੇ ਵਧੀ ਜਾਗਰੂਕਤਾਂ ਹੈ।


ਇਕ ਰਿਪੋਰਟ `ਚ ਦੱਸਿਆ ਗਿਆ ਕਿ ਅੰਕੜਾ ਪਿਛਲੇ ਸਾਲ ਤੋਂ 2014  ਜਿ਼ਆਦਾ ਹੈ ਅਤੇ ਦੋ ਦਹਾਕੇ ਪਹਿਲਾਂ ਦੇ ਮੁਕਾਬਲੇ ਸੱਤ ਗੁਣਾ ਜਿ਼ਆਦਾ ਹੈ। ਜਾਪਾਨ `ਚ 100 ਤੋਂ ਜਿ਼ਆਦਾ ਉਮਰ ਵਾਲੇ ਲੋਕਾਂ `ਚ 61,454 ਮਹਿਲਾਵਾਂ ਹਨ, ਜਦੋਂ ਕਿ 8331 ਪੁਰਸ਼ ਹਨ। ਜਿਸ `ਚ ਸਾਬਕਾ ਪ੍ਰਧਾਨ ਮੰਤਰੀ ਯਾਸੁਹਿਰੀ ਨਾਕਾਸੋਨੇ ਵੀ ਸ਼ਾਮਲ ਹੈ, ਜੋ ਮਈ `ਚ 100 ਸਾਲ ਦੇ ਹੋਏ ਹਨ।


ਜਾਪਾਨ `ਚ 100 ਸਾਲ ਤੋਂ ਜਿ਼ਆਦਾ ਉਮਰ ਵਾਲੇ ਲੋਕਾਂ ਦੀ ਗਿਣਤੀ `ਚ 1971 ਤੋਂ ਵਾਧਾ ਹੋ ਰਿਹਾ ਹੈ ਅਤੇ ਸਰਕਾਰ ਨੂੰ ਉਮੀਦ ਹੈ ਕਿ ਇਹ ਚਲਣ ਜਾਰੀ ਰਹੇਗਾ।  ਨੈਸ਼ਨਲ ਇੰਸਟੀਚਿਊਟ ਆਫ ਪਾਪੂਲੇਸ਼ਨ ਐਂਡ ਸੋਸ਼ਲ ਸਿਕਊਰਿਟੀ ਰਿਸਰਚ ਦੇ ਅਨੁਮਾਨਾਂ ਮੁਤਾਬਕ, ਅਗਲੇ ਪੰਜ ਸਾਲ `ਚ ਉਥੇ 100 ਤੋਂ ਜਿ਼ਆਦਾ ਉਮਰ ਵਾਲੇ ਲੋਕਾਂ ਦੀ ਗਿਣਤੀ ਇਕ ਲੱਖ ਲੱਖ ਨੂੰ ਪਾਰ ਕਰ ਜਾਵੇਗੀ ਅਤੇ ਅਗਲੇ 100 ਸਾਲ `ਚ ਵਧਕੇ ਇਹ 1,70,000 ਹੋ ਜਾਵੇਗੀ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:More than 65 thousand people in japan are aged 100 years and more