ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ’ਚ ਕੋਰੋਨਾ–ਪਾਜ਼ਿਟਿਵ ਦੇ ਸਭ ਤੋਂ ਵੱਧ ਕੇਸ, ਚੀਨ ਤੇ ਇਟਲੀ ਨੂੰ ਪਛਾੜਿਆ

ਅਮਰੀਕਾ ’ਚ ਕੋਰੋਨਾ–ਪਾਜ਼ਿਟਿਵ ਦੇ ਸਭ ਤੋਂ ਵੱਧ ਕੇਸ, ਚੀਨ ਤੇ ਇਟਲੀ ਨੂੰ ਪਛਾੜਿਆ

ਪਿਛਲੇ ਸਾਲ ਦੇ ਅੰਤ ’ਚ ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਦੀ ਛੂਤ ਹੁਣ ਪੂਰੀ ਦੁਨੀਆ ’ਚ ਫੈਲ ਚੁੱਕੀ ਹੈ। ਕੋਰੋਨਾ ਦੇ ਸਭ ਤੋਂ ਵੱਧ ਪਾਜ਼ਿਟਿਵ ਮਾਮਲਿਆਂ ’ਚ ਅਮਰੀਕਾ ਹੁਣ ਪਹਿਲੇ ਸਥਾਨ ’ਤੇ ਪੁੱਜ ਗਿਆ ਹੈ। ‘ਨਿਊ ਯਾਰਕ ਟਾਈਮਜ਼’ ਦੀ ਰਿਪੋਰਟ ਅਨੁਸਾਰ ਅਮਰੀਕਾ ’ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ ਹੁਣ 81,321 ਹੋ ਗਈ ਹੈ।

 

 

ਲਗਭਗ 33 ਕਰੋੜ ਦੀ ਆਬਾਦੀ ਵਾਲੇ ਅਮਰੀਕਾ ਨੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੇ ਮਾਮਲੇ ’ਚ ਚੀਨ ਤੇ ਇਟਲੀ ਨੂੰ ਵੀ ਪਿਛਾਂਹ ਛੱਡ ਦਿੱਤਾ ਹੈ। ਇਟਲੀ ’ਚ ਹੁਣ ਤੱਕ 80,539 ਅਤੇ ਚੀਨ ’ਚ 81,285 ਕੋਰੋਨਾ–ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ।

 

 

ਅਮਰੀਕਾ ਦਾ ਮਹਾਂਨਗਰ ਨਿਊ ਯਾਰਕ ਇਸ ਬੀਮਾਰੀ ਦੇ ਮੁੱਖ ਕੇਂਦਰ ਵਜੋਂ ਉੱਭਰਿਆ ਹੈ। ਸ਼ਹਿਰ ਦੇ ਵਿਸ਼ਾਲ ਕਨਵੈਨਸ਼ਨ ਸੈਂਟਰ ਨੂੰ ਹੁਣ ਹਸਪਤਾਲ ’ਚ ਬਦਲਿਆ ਜਾ ਰਿਹਾ ਹੈ। ਨਿਊ ਯਾਰਕ ਸੂਬੇ ’ਚ ਸਭ ਤੋਂ ਵੱਧ 350 ਮੌਤਾਂ ਹੋ ਚੁੱਕੀਆਂ ਹਨ।

 

 

ਉੱਧਰ ਯੂਰੋਪ ’ਚ ਸਪੇਨ ਅਜਿਹਾ ਦੇਸ਼ ਹੈ, ਜਿੱਥੇ ਕੋਰੋਨਾ ਵਾਇਰਸ ਦਾ ਕਹਿਰ ਸਭ ਤੋਂ ਵੱਧ ਤੇਜ਼ੀ ਨਾਲ ਫੈਲ ਰਿਹਾ ਹੈ। ਦੁਨੀਆ ਭਰ ’ਚਾ ਕੋਰੋਨਾ ਵਾਇਰਸ ਦੀ ਲਾਗ ਤੋਂ ਗ੍ਰਸਤ ਪੀੜਤਾਂ ਦੀ ਗਿਣਤੀ ਪੰਜ ਲੰਖ ਨੂੰ ਪਾਰ ਕਰ ਚੁੱਕੀ ਹੈ।

 

 

ਇਸ ਦੌਰਾਨ 33 ਲੱਖ ਅਮਰੀਕਨਾਂ ਨੇ ਇੱਕ ਹਫ਼ਤੇ ਅੰਦਰ ਬੇਰੁਜ਼ਗਾਰੀ ਭੱਤੇ ਲਈ ਅਰਜ਼ੀਆਂ ਦਿੱਤੀਆਂ ਹਨ। ਇਸੇ ਗੱਲ ਤੋਂ ਦੁਨੀਆ ਦੀ ਸਭ ਤੋਂ ਵੱਡੀ ਅਰਥ–ਵਿਵਸਥਾ ਨੂੰ ਹੋਏ ਮਾਲੀ ਨੂਕਸਾਨ ਦਾ ਪਤਾ ਲੱਗਦਾ ਹੈ।

 

 

ਇਸ ਬੀਮਾਰੀ ਕਾਰਨ ਯੂਰੋਪ ਤੇ ਨਿਊ ਯਾਰਕ ਦੀਆਂ ਸਿਹਤ ਸੇਵਾਵਾਂ ਜਵਾਬ ਦਿੰਦੀਆਂ ਜਾ ਰਹੀਆਂ ਹਨ। ਅਮਰੀਕਾ ’ਚ ਕਾਰੋਬਾਰੀਆਂ, ਹਸਪਤਾਲਾਂ ਤੇ ਆਮ ਨਾਗਰਿਕਾਂ ਦੀ ਮਦਦ ਲਈ 2,200 ਅਰਬ ਡਾਲਰ ਦੇ ਆਰਥਿਕ ਪੈਕੇਜ ਦੀ ਮਨਜ਼ੂਰੀ ਦਿੱਤੀ ਗਈ ਹੈ।

 

 

ਪੂਰੀ ਦੁਨੀਆ ਦੇ ਲਗਭਗ 2.8 ਅਰਬ (280 ਕਰੋੜ) ਲੋਕ ਭਾਵ ਧਰਤੀ ਦੀ ਇੱਕ–ਤਿਹਾਈ ਤੋਂ ਵੱਧ ਦੀ ਆਬਾਦੀ ਉੱਤੇ ਲੌਕਡਾਊਨ ਕਾਰਨ ਯਾਤਰਾਵਾਂ ਕਰਨ ਉੱਤੇ ਰੋਕ ਲੱਗੀ ਹੋਈ ਹੈ।

 

 

ਵਿਸ਼ਵ ਸਿਹਤ ਸੰਗਠਨ (WHO) ਨੇ ਕੋਰੋਨਾ ਵਾਇਰਸ ਦੇ ਮਾਮਲੇ ’ਚ ਸਿਆਸਤ ਨਾ ਕਰਨ ਦੀ ਅਪੀਲ ਵੀ ਕੀਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Most of the Corona Positive Cases in US Excels China and Italy