ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਸੰਕਟ: ਭੁੱਖ ਲੱਗੀ ਤਾਂ ਪੱਥਰ ਉਬਾਲਣ ਲੱਗੀ ਮਾਂ, ਖਾਣੇ ਦੀ ਉਮੀਦ 'ਚ ਖਾਲੀ ਢਿੱਡ ਸੌਂ ਗਏ ਬੱਚੇ

ਕੀਨੀਆ ਦੁਨੀਆ ਦੇ ਸਭ ਤੋਂ ਗਰੀਬ ਦੇਸ਼ਾਂ ਵਿੱਚੋਂ ਇੱਕ ਹੈ। ਕੋਰੋਨਾ ਵਾਇਰਸ ਕਾਰਨ ਲਗਾਏ ਲੌਕਡਾਊਨ ਕਰਕੇ ਉੱਥੇ ਲੱਖਾਂ ਲੋਕਾਂ ਦਾ ਰੁਜ਼ਗਾਰ ਖੁੰਝ ਗਿਆ ਹੈ ਅਤੇ ਗਰੀਬਾਂ ਦੇ ਸਾਹਮਣੇ ਭੁੱਖਮਰੀ ਦੀ ਨੌਬਤ ਆ ਗਈ ਹੈ। ਕੀਨੀਆ 'ਚ ਕੋਰੋਨਾ ਨਾਲ ਭੁੱਖਮਰੀ ਦੀ ਉਹ ਤਸਵੀਰ ਸਾਹਮਣੇ ਆਈ ਹੈ, ਜਿਸ ਨੂੰ ਵੇਖਣ ਤੋਂ ਬਾਅਦ ਕਿਸੇ ਦੀ ਵੀ ਅੱਖਾਂ 'ਚ ਹੰਝੂ ਆ ਜਾਣਗੇ। ਦਰਅਸਲ, ਇੱਥੇ ਇੱਕ ਪਰਿਵਾਰ ਕੋਲ ਖਾਣ ਲਈ ਜਦੋਂ ਕੁਝ ਵੀ ਨਾ ਬਚਿਆ ਤਾਂ ਮਾਂ ਬੱਚਿਆਂ ਨੇ ਬੱਚਿਆਂ ਨੂੰ ਵਰਗਲਾਉਣ ਲਈ ਪੱਥਰ ਪਕਾਉਣ ਦਾ ਨਾਟਕ ਕੀਤਾ। ਬੱਚੇ ਇਹੀ ਸੋਚਦੇ ਰਹੇ ਕਿ ਖਾਣਾ ਬਣ ਰਿਹਾ ਹੈ ਅਤੇ ਉਹ ਖਾਣੇ ਦਾ ਇੰਤਜਾਰ ਕਰਦੇ-ਕਰਦੇ ਸੌਂ ਗਏ।

 


 

ਕੀਨੀਆ ਦੀ ਇੱਕ ਔਰਤ, ਜਿਸ ਦਾ ਨਾਂਅ ਪੇਨਿਨਾ ਬਹਾਨੀ ਕਿਤਸਾਓ ਹੈ, ਉਹ ਆਪਣੇ 8 ਬੱਚਿਆਂ ਨਾਲ ਇੱਥੇ ਰਹਿੰਦੀ ਹੈ। ਪੇਨਿਨਾ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਅਨਪੜ੍ਹ ਹੈ। ਪੇਨਿਨਾ ਲੋਕਾਂ ਦੇ ਕੱਪੜੇ ਧੋ ਕੇ ਆਪਣੇ ਬੱਚਿਆਂ ਨੂੰ ਪਾਲਦੀ ਹੈ, ਪਰ ਕੋਰੋਨਾ ਨੇ ਉਸ ਦੇ ਇਸ ਕੰਮ ਨੂੰ ਖੋਹ ਲਿਆ ਹੈ। ਕੋਰੋਨਾ ਦੇ ਇਸ ਸੰਕਟ ਦੌਰਾਨ ਪੇਨਿਨਾ ਕੋਲ ਆਪਣੇ ਬੱਚਿਆਂ ਨੂੰ ਖਾਣਾ ਖੁਆਉਣ ਲਈ ਕੁਝ ਨਹੀਂ ਬਚਿਆ ਸੀ। ਇਸ ਲਈ ਉਸ ਨੇ ਬੱਚਿਆਂ ਨੂੰ ਝੂਠੀ ਦਿਲਾਸਾ ਦਿਵਾਉਣ ਲਈ ਚੁੱਲ੍ਹੇ ਉੱਪਰ ਭਾਂਡਾ ਰੱਖ ਕੇ ਪੱਥਰ ਉਬਾਲਣੇ ਸ਼ੁਰੂ ਕਰ ਦਿੱਤੇ। ਬੱਚੇ ਇਹ ਵੇਖ ਕੇ ਖੁਸ਼ ਸਨ ਕਿ ਭੋਜਨ ਬਣ ਰਿਹਾ ਹੈ। ਬੱਚੇ ਖਾਣੇ ਦੀ ਉਡੀਕ ਕਰਦੇ-ਕਰਦੇ ਸੌਂ ਗਏ।
 

ਦੱਸ ਦਈਏ ਕਿ ਪੇਨਿਨਾ ਦੀ ਗੁਆਂਢੀ ਪ੍ਰਿਸਕਾ ਮੋਮਾਨੀ ਨੇ ਇਸ ਸਾਰੀ ਘਟਨਾ ਦੀ ਵੀਡੀਓ ਬਣਾਈ ਅਤੇ ਮੀਡੀਆ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਦਰਅਸਲ, ਜਦੋਂ ਬੱਚੇ ਰੋ ਰਹੇ ਸਨ, ਉਨ੍ਹਾਂ ਦੀ ਆਵਾਜ਼ ਸੁਣ ਕੇ ਪ੍ਰਿਸਕਾ ਬਾਹਰ ਆਈ। ਜਦੋਂ ਉਸ ਨੇ ਪੱਥਰਾਂ ਨੂੰ ਉਬਲਦੇ ਵੇਖਿਆ ਤਾਂ ਉਹ ਆਪਣੇ ਹੰਝੂ ਨਾ ਰੋਕ ਸਕੀ। ਪੇਨਿਨਾ ਦੀ ਇਹ ਕਹਾਣੀ ਸੁਣ ਕੇ ਉੱਥੋਂ ਦੇ ਲੋਕਾਂ ਨੇ ਪੈਸੇ ਇਕੱਠੇ ਕੀਤੇ ਅਤੇ ਉਸ ਨੂੰ ਰਾਸ਼ਨ ਦਿੱਤਾ। ਪੇਨਿਨਾ ਨੂੰ ਹੁਣ ਬਹੁਤ ਸਾਰੇ ਲੋਕਾਂ ਵੱਲੋਂ ਮਦਦ ਲਈ ਫ਼ੋਨ ਆਉਣ ਲੱਗੇ ਹਨ। ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਲੋਕਾਂ ਨੇ ਉਸ ਨੂੰ ਮੋਬਾਈਲ ਐਪ ਰਾਹੀਂ ਪੈਸੇ ਭੇਜੇ ਹਨ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:mother boiling stones to convince her children sleep who suffering from hunger