ਮੋਟਰ ਮਕੈਨਿਕ ਦੇ ਮੁੰਡੇ ਨੇ ਮਿਸਾਲ ਪੇਸ਼ ਕਰਦਿਆਂ ਅਮਰੀਕੀ ਸਰਕਾਰ ਦੀ 20 ਲੱਖ ਰੁਪਏ ਦੀ ਸਕਾਲਰਸ਼ਿੱਪ ਪ੍ਰਾਪਤ ਕੀਤੀ ਹੈ। 6 ਗੇੜਾਂ ਚ ਹੋਈ ਇਸ ਪ੍ਰੀਖਿਆ ਨੂੰ ਪਾਰ ਕਰਨ ਵਾਲੇ ਸ਼ਾਦਾਬ ਜੁਲਾਈ ਤੋਂ ਕੈਲੀਫ਼ੋਰਨੀਆ ਚ ਪੜ੍ਹਾਈ ਲਈ ਇੱਥੋ ਰਵਾਨਾ ਹੋਣਗੇ।
ਇਹ ਕਾਮਯਾਬੀ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਨਿਵਾਸੀ ਸੈਅਦਨਾ ਤਾਹਿ ਸੈਫ਼ੂਦੀਨ ਮਿੰਟੋ ਸਕੂਲ ਦੇ 10ਵੀਂ ਦੇ ਵਿਦਿਆਰਥੀ ਸ਼ਾਦਾਬ ਨੇ ਹਾਸਲ ਕੀਤੀ ਹੈ। ਸ਼ਾਦਾਬ ਦਾ ਕੈਨੇਡੀ ਲੁਗਰ ਯੂਥ ਐਕਸਚੇਂਡਜ ਐਂਡ ਸਟੱਡੀ ਮਤਲਬ ਯਸ ਸਕਾਲਰਸ਼ਿੱਪ ਲਈ ਚੋਣ ਹੋਈ ਹੈ।
ਦੱਸਣਯੋਗ ਹੈ ਕਿ ਸ਼ਾਦਾਬ ਬੇਹਦ ਗ਼ਰੀਬ ਪਰਿਵਾਰ ਨਾਲ ਹਨ। ਉਨ੍ਹਾਂ ਦੇ ਪਿਤਾ ਅਲੀਗੜ੍ਹ ਦੇ ਸੂਤ ਮਿੱਲ ਚੌਕ ਨੇੜੇ ਮੋਟਰ ਮਕੈਨਿਕ ਦਾ ਕੰਮ ਕਰਦੇ ਹਨ। ਸ਼ਾਦਾਬ ਨੇ ਆਪਣੀ ਪ੍ਰਾਪਤੀ ਦਾ ਸਿਹਰਾ ਆਪਣੇ ਮਾਪਿਆਂ ਅਤੇ ਗੁਰੂਆਂ ਨੂੰ ਦਿੱਤਾ ਹੈ।
6 ਗੇੜਾਂ ਵਾਲੀ ਇਸ ਪ੍ਰੀਖਿਆ ਚ ਸਮੂਹ ਚਰਚਾ, ਅੰਗ੍ਰੇਜ਼ੀ, ਗਣਿਤ, ਵਿਗਿਆਨ ਦੇ ਸਵਾਲਾਂ ਦੇ ਜਵਾਬ ਦੇਣੇ ਹੁੰਦੇ ਹਨ। ਅਮਰੀਕੀ ਮਾਹਰਾਂ ਸਾਹਮਣੇ ਇਸ ਨੂੰ ਅਮਲੀ ਤੌਰ ਤੇ ਲਿਆਂਦਾ ਜਾਂਦਾ ਹੈ ਜਿਹੜਾ ਕਿ ਉਮੀਦਵਾਰ ਦੇ ਘਰ ਦੀ ਸਥਿਤੀ ਬਾਰੇ ਲੋਚਦਾ ਹੈ। ਸ਼ਾਦਾਬ ਦਾ ਸੁਫ਼ਨਾ ਆਈਏਐਸ ਅਫ਼ਸਰ ਬਣ ਕੇ ਦੇਸ਼ ਸੇਵਾ ਕਰਨ ਦਾ ਹੈ।
.