ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁਲਰ ਅਮਰੀਕੀ ਚੋਣਾਂ ’ਚ ਰੂਸੀ ਦਖ਼ਲਅੰਦਾਜੀ ’ਤੇ 17 ਜੁਲਾਈ ਨੂੰ ਦੇਣਗੇ ਗਵਾਹੀ

ਅਮਰੀਕਾ ਦੇ ਵਿਸ਼ੇਸ਼ ਵਕੀਲ ਰਾਬਰਟ ਮੁਲਰ ਸਾਲ 2016 ਦੀਆਂ ਰਾਸ਼ਟਰਪਤੀ ਚੋਣਾਂ ਚ ਰੂਸ ਦੀ ਦਖਲਅੰਦਾਜੀ ਦੇ ਮਾਮਲੇ ਚ ਆਪਣੀ ਰਿਪੋਰਟ ’ਤੇ ਕਾਂਗਰਸ ਦੀ ਪ੍ਰਤੀਨਿਧੀ ਸਭਾ ਦੀ ਨਿਆਇਕ ਤੇ ਖੂਫ਼ੀਆ ਕਮੇਟੀ ਚ 17 ਜੁਲਾਈ ਨੂੰ ਗਵਾਹੀ ਦੇਣਗੀ।

 

ਨਿਆਇਕ ਕਮੇਟੀ ਦੇ ਪ੍ਰਧਾਨ ਜੇਰਾਡ ਨਾਡਲਰ ਅਤੇ ਖੂਫੀਆ ਕਮੇਟੀ ਦੇ ਪ੍ਰਧਾਨ ਐਡਮ ਸ਼ਿਫ ਨੇ ਮੰਗਲਵਾਰ ਨੂੰ ਸੰਯੁਕਤ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ।

 

ਬਿਆਨ ਚ ਕਿਹਾ ਗਿਆ ਕਿ ਸਮਨ ਜਾਰੀ ਹੋਣ ਮਗਰੋਂ ਮੁਲਰ ਕਾਂਗਰਸ ਦੇ ਸਾਹਮਣੇ ਗਵਾਹੀ ਦੇਣ ਨੂੰ ਤਿਆਰ ਹੋ ਗਏ ਹਨ। ਉਨ੍ਹਾਂ ਕਿਹਾ, ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਜਿਤਾਉਣ ਲਈ ਰੂਸ ਨੇ ਸਾਡੇ ਲੋਕਤੰਤਰ ਤੇ ਹਮਲਾ ਕੀਤਾ।

 

74 ਸਾਲਾ ਮੁਲਰ ਨੇ 448 ਪੰਨਿਆਂ ਦੀ ਆਪਣੀ ਜਾਂਚ ਰਿਪੋਰਟ ਚ ਕਿਹਾ ਸੀ ਕਿ ਰੂਸੀ ਫ਼ੌਜ ਦੇ ਅਫ਼ਸਰਾਂ ਨੇ ਡੈਮੋਕ੍ਰੇਟਿਕ ਉਮੀਦਵਾਰ ਹਿਲੇਰੀ ਕਲਿੰਟਨ ਦੇ ਚੋਣ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਸੀ।

 

ਇਸ ਸਾਲ 18 ਅਪ੍ਰੈਲ ਨੂੰ ਇਸ ਰਿਪੋਰਟ ਕਾਨੂੰਨ ਮੰਤਰਾਲਾ ਨੂੰ ਸੌਂਪ ਦਿੱਤੀ ਗਈ ਸੀ। ਮੁਲਰ ਨੇ ਹਾਲਾਂਕਿ ਰਿਪੋਰਟ ਦੇ ਆਖਰ ਚ ਲਿਖਿਆ ਸੀ ਕਿ ਰੂਸੀ ਦਖ਼ਲਅੰਦਾਜੀ ਦੇ ਮਾਮਲੇ ਚ ਉਨ੍ਹਾਂ ਨੂੰ ਲੋੜੀਂਦੇ ਸਬੂਤ ਨਹੀਂ ਮਿਲ ਸਕੇ ਹਨ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:muller-will-give-testimony-on-russian-intervention-in-us-elections-on-july-17