ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨ ਛੱਡ ਕੇ ਜਾ ਰਹੀਆਂ ਕੌਮਾਂਤਰੀ ਕੰਪਨੀਆਂ ਨੂੰ ਭਾਰਤ ਆਉਣ ਦਾ ਸੱਦਾ ਦੇਵਾਂਗੇ: ਨਿਰਮਲਾ ਸੀਤਾਰਮਣ

ਚੀਨ ਛੱਡ ਕੇ ਜਾ ਰਹੀਆਂ ਕੌਮਾਂਤਰੀ ਕੰਪਨੀਆਂ ਨੂੰ ਭਾਰਤ ਆਉਣ ਦਾ ਸੱਦਾ ਦੇਵਾਂਗੇ: ਨਿਰਮਲਾ ਸੀਤਾਰਮਣ

ਕੇਂਦਰੀ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਨੇ ਅੱਜ ਐਤਵਾਰ ਨੂੰ ਕਿਹਾ ਹੈ ਕਿ ਭਾਰਤ ਤੇ ਅਮਰੀਕਾ ਵਿਚਾਲੇ ਵਪਾਰ ਨੂੰ ਲੈ ਕੇ ਗੱਲਬਾਤ ਪੂਰੀ ਰਫ਼ਤਾਰ ਨਾਲ ਅੱਗੇ ਵਧ ਰਹੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਦਾ ਨਤੀਜਾ ਛੇਤੀ ਹੀ ਸਾਹਮਣੇ ਆ ਜਾਵੇਗਾ। ਕੌਮਾਂਤਰੀ ਮੁਦਰਾ ਕੋਸ਼ (IMF) ਹੈੱਡਕੁਆਰਟਰਜ਼ ’ਚ ਸ੍ਰੀਮਤੀ ਸੀਤਾਰਮਣ ਤੇ ਅਮਰੀਕੀ ਖ਼ਜ਼ਾਨਾ ਮੰਤਰੀ ਸਟੀਵਨ ਨੁਚਿਨ ਵਿਚਾਲੇ ਵਪਾਰਕ ਸੌਦੇ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ। ਸ੍ਰੀ ਨੁਚਿਨ ਅਗਲੇ ਮਹੀਨੇ ਭਾਰਤ ਦੀ ਯਾਤਰਾ ਲਈ ਆਉਣ ਵਾਲੇ ਹਨ।

 

 

ਸ੍ਰੀਮਤੀ ਸੀਤਾਰਮਨ ਨੇ ਕਿਹਾ ਕਿ – ‘ਮੈਂ ਅਮਰੀਕੀ ਮੰਤਰੀ ਨੁਚਿਨ ਨਾਲ ਮੋਟੇ ਤੌਰ ’ਤੇ ਵਪਾਰ ਦਾ ਜ਼ਿਕਰ ਕੀਤਾ ਹ। ਪਰ ਇਸ ਮਾਮਲੇ ਨੂੰ ਲੈ ਕੇ ਉਹ ਅਮਰੀਕੀ ਵਣਜ ਮੰਤਰੀ ਤੇ ਰਾਬਰ ਲਾਈਟਹਾਈਜ਼ਰ (ਅਮਰੀਕੀ ਵਪਾਰਕ ਪ੍ਰਤੀਨਿਧ) ਨਾਲ ਮਿਲ ਕੇ ਕੰਮ ਕਰ ਰਹੇ ਹਨ। ਮੇਰੇ ਵੱਲੋਂ ਗੱਲਬਾਤ ਪੂਰੀ ਰਫ਼ਤਾਰ ਨਾਲ ਚੱਲ ਰਹੀ ਹੈ ਅਤੇ ਇਸ ਦੀ ਪੂਰੀ ਸੰਭਾਵਨਾ ਹੈ ਕਿ ਦੋਵੇਂ ਧਿਰਾਂ ਵਿਚਾਲੇ ਛੇਤੀ ਹੀ ਸਹਿਮਤੀ ਹੋ ਜਾਵੇ।’

 

 

ਇੱਕ ਸੁਆਲ ਦਾ ਜੁਆਬ ਦਿੰਦਿਆਂ ਮੰਤਰੀ ਨੇ ਕਿਹਾ ਕਿ ਅਮਰੀਕਾ ਨਾਲ ਗੱਲਬਾਤ ਹੋਣੀ ਹੀ ਸੀ। ਸ੍ਰੀਮਤੀ ਸੀਤਾਰਮਣ ਨੇ ਅੱਗੇ ਕਿਹਾ ਕਿ ਜੋ ਕੌਮਾਂਤਰੀ ਕੰਪਨੀਆਂ ਆਪਣੇ ਮਨਪਸੰਦ ਨਿਵੇਸ਼ ਵਾਲੇ ਦੇਸ਼ ਦੇ ਤੌਰ ’ਤੇ ਭਾਰਤ ਆਉਣਗੀਆਂ, ਉਨ੍ਹਾਂ ਲਈ ਬਲੂ–ਪ੍ਰਿੰਟ ਤਿਆਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਦਯੋਗ ਜਗਤ ਦੇ ਮੋਹਰੀ ਆਪਣੇ ਕਾਰੋਬਾਰ ਚੀਨ ਤੋਂ ਬਾਹਰ ਲਿਆਉਣ ਬਾਰੇ ਵਿਚਾਰ ਕਰ ਰਹੇ ਹਨ ਤੇ ਭਾਰਤ ਇਸ ਨੂੰ ਆਪਣੇ ਲਈ ਵਾਜਬ ਮੰਨ ਰਿਹਾ ਹੈ।

 

 

ਸ੍ਰੀਮਤੀ ਸੀਤਾਰਮਣ ਨੇ ਕਿਹਾ ਕਿ ਇਸ ਲਈ ਇਹ ਜ਼ਰੂਰੀ ਹੈ ਕਿ ਸਰਕਾਰ ਬਹੁਤ ਸਾਰੇ ਉਦਯੋਗਪਤੀਆਂ ਨਾਲ ਮੁਲਾਕਾਤ ਕਰੇ ਤੇ ਉਨ੍ਹਾਂ ਨੂੰ ਭਾਰਤ ਆਉਣ ਦਾ ਸੱਦਾ ਦੇਵੇ। ਉਨ੍ਹਾਂ ਕਿਹਾ ਕਿ – ‘ਮੈਂ ਭਾਰਤ ਵਾਪਸ ਜਾ ਕੇ ਉਨ੍ਹਾਂ ਬਹੁ–ਕੌਮੀ ਕੰਪਨੀਆਂ ਦੀ ਸ਼ਨਾਖ਼ਤ ਕਰਾਂਗੀ ਤੇ ਅਮਰੀਕੀ, ਯੂਰੋਪੀਅਨ ਜਾਂ ਬ੍ਰਿਟਿਸ਼ ਮੂਲ ਦੇ ਉਦਯੋਗਪਤੀ ਜੋ ਚੀਨ ਤੋਂ ਬਾਹਰ ਜਾਣਾ ਚਾਹੁੰਦੇ ਹਨ, ਉਨ੍ਹਾਂ ਲਈ ਡਿਜ਼ਾਇਨ ਬਣਾਵਾਂਗੀ। ਮੈਂ ਉਨ੍ਹਾਂ ਲਈ ਇੱਕ ਬਲੂ–ਪ੍ਰਿੰਟ ਤਿਆਰ ਕਰਾਗੀ ਤੇ ਫਿਰ ਉਨ੍ਹਾਂ ਨੂੰ ਭਾਰਤ ਵਿੱਚ ਆਪਣਾ ਸਰਮਾਇਆ ਲਾਉਣ ਦਾ ਸੱਦਾ ਦੇਵਾਂਗੀ। ਉਨ੍ਹਾਂ ਨੂੰ ਦੱਸਾਂਗੀ ਕਿ ਆਖ਼ਰ ਭਾਰਤ ਉਨ੍ਹਾਂ ਲਈ ਵਾਜਬ ਸਥਾਨ ਕਿਉਂ ਹੈ।’

 

 

ਇੱਥੇ ਵਰਨਣਯੋਗ ਹੈ ਕਿ ਹੁਣ ਭਾਰਤ ਵਿੱਚ ਨਿਜੀਕਰਨ ’ਤੇ ਵਧੇਰੇ ਜ਼ੋਰ ਦਿੱਤਾ ਜਾ ਰਿਹਾ ਹੈ। ਹੁਣ ਭਾਰਤੀ ਰੇਲਵੇ ਤੇ ਫ਼ੌਜੀ ਸਾਜ਼ੋ–ਸਾਮਾਨ ਸਪਲਾਈ ਕਰਨ ਦਾ ਵੀ ਨਿਜੀਕਰਨ ਕੀਤਾ ਜਾ ਰਿਹਾ ਹੈ  – ਆਜ਼ਾਦ ਭਾਰਤ ’ਚ ਇਸ ਤੋਂ ਪਹਿਲਾਂ ਅਜਿਹਾ ਕਦੇ ਨਹੀਂ ਹੋਇਆ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Multinational Companies to be invited those are leaving China says Nirmala Sitharaman