ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ੍ਰੀਲੰਕਾ 'ਚ ਚਰਚ ਤੇ ਹੋਟਲਾਂ 'ਚ ਲੜੀਵਾਰ ਬੰਬ ਧਮਾਕੇ, 156 ਦੀ ਮੌਤ, 400 ਜ਼ਖਮੀ

ਸ੍ਰੀਲੰਕਾ ਦੀ ਰਾਜਧਾਨੀ ਤੇ ਹੋਰ ਹਿੱਸਿਆਂ ’ਚ ਕਈ ਧਮਾਕੇ

ਸ੍ਰੀਲੰਕਾ ਵਿਚ ਈਸਟਰ ਮੌਕੇ ਇਕ ਦੇ ਬਾਅਦ ਇਕ ਤੇ ਥਾਵਾਂ ਉਤੇ ਸਿਲਸਿਲੇਵਾਰ ਬੰਬ ਧਮਾਕੇ ਹੋਏ। ਪੁਲਿਸ ਨੇ ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕੇ ਤਿੰਨ ਚਰਚ ਅਤੇ ਤਿੰਨ ਹੋਟਲਾਂ ਵਿਚ ਹੋਏ ਹਨ। ਪੁਲਿਸ ਨੇ ਦੱਸਿਆ ਕਿ ਧਮਾਕੇ ਰਾਜਧਾਨੀ ਦੇ ਕਈ ਆਲੀਸ਼ਾਨ ਹੋਟਲਾਂ ਅਤੇ ਇਕ ਚਰਚ ਵਿਚ ਹੋਇਆ ਹੈ, ਜਦੋਂ ਕਿ ਦੋ ਹੋਰ ਧਮਾਕੇ ਕੋਲੰਬੋ ਦੇ ਬਾਹਰ ਚਰਚ ਵਿਚ ਹੋਏ ਹਨ।

 

ਕੋਲੰਬੋ ਵਿਚ ਹੋਏ ਧਮਾਕੇ ਵਿਚੋਂ 156 ਤੋਂ ਵੱਧ ਲੋਕਾਂ ਦੀ ਮੌਤ ਹੋਣ ਦੀ ਖਬਰ ਆ ਰਹੀ ਹੈ, ਜਦੋਂ ਕਿ  400 ਦੇ ਕਰੀਬ ਜ਼ਖਮੀ ਹੋ ਗਏ।

 

ਪੁਲਿਸ ਬੁਲਾਰੇ ਰੂਵਨ ਗੁਨਾਸੇਕੇਰਾ ਨੇ ਦੱਸਿਆ ਕਿ ਇਹ ਧਮਾਕੇ ਸਥਾਨਕ ਸਮੇਂ ਅਨੁਸਾਰ ਅੱਠ ਵਜਕੇ 45 ਮਿੰਟ ਉਤੇ ਈਸਟਰ ਪ੍ਰਾਰਥਨਾ ਸਭਾ ਦੌਰਾਨ ਐਤਵਾਰ ਨੂੰ ਹੋਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚੋਂ ਇਕ ਧਮਾਕਾ ਕੋਲੰਬੋ ਦੇ ਕੋਚਚੀਕਾੜੇ ਦੇ ਸੈਟ ਐਥਨੀ ਗਿਰਜਾਘਰ ਵਿਚ ਹੋਇਆ। ਜ਼ਖਮੀਆਂ ਨੂੰ ਹਸਪਾਤਲ ਵਿਚ ਭਰਤੀ ਕਰਵਾਇਆ ਗਿਆ ਹੈ। ਅਜੇ ਤੱਕ ਇਸ ਧਮਾਕੇ ਵਿਚ ਕਿਸੇ ਦੇ ਮਾਰੇ ਜਾਣ ਦੀ ਖਬਰ ਨਹੀਂ ਹੈ।

 

ਕਟੁਵਾਪੀਤੀਊਤਆ ਦੇ ਸੈਟ ਸੇਬਾਸੀਟਅਨ ਚਰਚ ਤੋਂ ਕੀਤੇ ਗਏ ਇਕ ਫੇਸਬੁੱਕ ਪੋਸਟ ਵਿਚ ਲਿਖਿਆ ਗਿਆ, ‘ਸਡਾ ਗਿਰਜਾਘਰ ਉਤੇ ਬੰਬ ਹਮਲਾ, ਕ੍ਰਿਪਾ ਕਰਕੇ ਆਓ ਅਤੇ ਮਦਦ ਕਰੋ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Multiple explosions in Colombo and other parts of Sri Lanka