ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਤੰਕੀ ਹਾਫਿਜ਼ ਸਈਦ ਦਾ JuD, FIF ਪਾਬੰਦੀਸ਼ੁਦਾ ਸੰਗਠਨਾਂ ਦੀ ਸੂਚੀ 'ਚ ਨਹੀਂ

ਹਾਫ਼ੀਜ਼ ਸਈਦ

ਮੁੰਬਈ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਦੀ ਅਗਵਾਈ ਵਾਲੇ ਜਮਾਤ-ਉਦ-ਦਾਵਾ (ਜੂਡੀ) ਤੇ ਫਾਲਾਹ-ਇ-ਇੰਸਾਨੀਅਤ ਫਾਊਂਡੇਸ਼ਨ ਹੁਣ ਪਾਕਿਸਤਾਨ ਵਿੱਚ ਪਾਬੰਦੀਸ਼ੁਦਾ ਸੰਗਠਨਾਂ ਦੀ ਸੂਚੀ ਵਿੱਚ ਨਹੀਂ ਰਹਿਣਗੇ। ਇਨ੍ਹਾਂ ਸੰਗਠਨਾਂ ਨੂੰ ਗ਼ੈਰ-ਕਾਨੂੰਨੀ ਦੱਸਣ ਵਾਲੇ ਬਿੱਲ ਦੀ ਮਿਆਦ ਹੁਣ ਪੂਰੀ ਹੋ ਗਈ ਹੈ।

 

ਇਸ ਸਾਲ ਫਰਵਰੀ ਵਿੱਚ ਸਾਬਕਾ ਰਾਸ਼ਟਰਪਤੀ ਮਮਨੂਨ ਹੁਸੈਨ ਇਨੇਹਾਂ ਗਰੁੱਪਾਂ ਨੂੰ ਐਂਟੀ ਟੈਰੋਰਿਜ਼ਮ ਐਕਟ, 1997 ਵਿੱਚ ਸੋਧ ਕਰਕੇ ਗ਼ੈਰ-ਕਾਨੂੰਨੀ ਦੱਸਣ ਵਾਲਾ ਆਰਡੀਨੈਂਸ ਲਿਆਉਣ ਦਾ ਐਲਾਨ ਕੀਤਾ ਸੀ। ਹਾਫ਼ੀਜ਼ ਸਈਦ ਵੱਲੋਂ ਦਾਇਰ ਪਟੀਸ਼ਨ ਦੀ ਸੁਣਵਾਈ ਦੌਰਾਨ, ਉਨ੍ਹਾਂ ਦੇ ਵਕੀਲ ਨੇ ਇਸਲਾਮਾਬਾਦ ਹਾਈ ਕੋਰਟ (ਆਈਐਚਸੀ) ਨੂੰ ਦੱਸਿਆ ਕਿ ਰਾਸ਼ਟਰਪਤੀ ਦੇ੍ ਆਰਡੀਨੈਂਸ ਦੀ ਮਿਆਦ ਖ਼ਤਮ ਹੋ ਚੁੱਕੀ ਹੈ ਤੇ ਇਹ ਮਿਆਦ ਅੱਗੇ ਨਹੀਂ ਵਧਾਈ ਗਈ। 

 

ਸਈਦ ਨੇ ਪਟੀਸ਼ਨ ਵਿੱਚ ਦਲੀਲ ਦਿੱਤੀ ਕਿ ਉਸਨੇ 2002 ਵਿੱਚ ਜੂਡੀ ਦੀ ਸਥਾਪਨਾ ਕੀਤੀ ਸੀ ਤੇ ਪਾਬੰਦੀਸ਼ੁਦਾ ਲਸ਼ਕਰ-ਏ-ਤੋਇਬਾ ਦੇ ਨਾਲ ਆਪਣੇ ਸਾਰੇ ਸਬੰਧ ਖਤਮ ਕਰ ਦਿੱਤੇ ਸਨ, ਪਰ ਭਾਰਤ ਨੇ ਪਾਬੰਦੀਸ਼ੁਦਾ ਜਥੇਬੰਦੀ  ਲਸ਼ਕਰ ਨਾਲ ਪੁਰਾਣੇ ਸਹਿਯੋਗ ਕਾਰਨ ਜੂਡੀ ਨੂੰ ਬਦਨਾਮ ਕਰਨਾ ਜਾਰੀ ਰੱਖਿਆ। ਪਟੀਸ਼ਨਰ ਸਈਦ ਨੇ ਕਿਹਾ ਕਿ ਉਸ ਨੂੰ 2009 ਤੇ 2017 ਵਿਚ ਭਾਰਤ ਦੇ ਦਬਾਅ ਕਾਰਨ ਹਿਰਾਸਤ ਵਿਚ ਰੱਖਿਆ ਗਿਆ ਸੀ।

 

 ਨਵੰਬਰ 2008 ਮੁੰਬਈ ਹਮਲਿਆਂ ਦਾ ਮੁੱਖ ਦੇਸ਼ੀ ਹਾਫ਼ੀਜ਼ ਸਈਦ ਲਸ਼ਕਰ-ਏ-ਤੋਇਬਾ ਦਾ ਸਹਿ-ਸੰਸਥਾਪਕ ਹੈ, ਜੋ ਹਮਲੇ ਲਈ ਜ਼ਿੰਮੇਵਾਰ ਸੀ। ਇਸ ਹਮਲੇ ਵਿੱਚ 166 ਲੋਕ ਮਾਰੇ ਗਏ ਸਨ।

 

ਜਸਟਿਸ ਫਾਰੂਕ ਨੇ ਕਿਹਾ ਕਿ ਹੁਣ ਇਹ ਪਟੀਸ਼ਨ ਬੇਕਾਰ ਹੋ ਗਈ ਹੈ ਕਿਉਂਕਿ ਪਟੀਸ਼ਨਰ ਦੁਆਰਾ ਜਿਸ ਆਰਡੀਨੈਂਸ ਨੂੰ ਚੁਣੌਤੀ ਦਿੱਤੀ ਗਈ ਹੈ, ਉਹ ਪਹਿਲਾਂ ਹੀ ਖਤਮ ਕਰ ਦਿੱਤਾ ਗਿਆ ਹੈ। ਜੱਜ ਨੇ ਕਿਹਾ ਕਿ ਜੇ ਸਰਕਾਰ ਨੇ ਇਸ ਆਰਡੀਨੈਂਸ ਨੂੰ ਦੁਬਾਰਾ ਲਿਆਂਦਾ ਤਾਂ ਪਟੀਸ਼ਨਰ ਕੋਲ ਇੱਕ ਹੋਰ ਪਟੀਸ਼ਨ ਦਾਖ਼ਲ ਕਰਨ ਦੀ ਆਜ਼ਾਦੀ ਹੋਵੇਗੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mumbai attack mastermind Hafiz Saeed led groups are no longer on the list of banned outfits in Pakistan