ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੱਤਰਕਾਰ ਖਸ਼ੋਗੀ ਹੱਤਿਆ ਕਾਂਡ : ਅਮਰੀਕਾ ਨੇ ਫੈਸਲੇ ਦਾ ਸਵਾਗਤ ਕੀਤਾ

ਅਮਰੀਕਾ ਨੇ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਦੇ ਮਾਮਲੇ 'ਚ 5 ਲੋਕਾਂ ਨੂੰ ਸਾਊਦੀ ਅਰਬ ਵੱਲੋਂ ਸੋਮਵਾਰ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਦਾ ਸਵਾਗਤ ਕੀਤਾ ਹੈ। ਵਿਦੇਸ਼ ਵਿਭਾਗ ਦੇ ਇੱਕ ਅਧਿਕਾਰੀ ਨੇ ਫੈਸਲੇ ਤੋਂ ਬਾਅਦ ਕਿਹਾ ਕਿ ਸਾਊਦੀ ਅਦਾਲਤ ਦਾ ਫੈਸਲਾ ਇਸ ਭਿਆਨਕ ਅਪਰਾਧ ਲਈ ਜਿੰਮੇਵਾਰ ਲੋਕਾਂ ਨੂੰ ਦੋਸ਼ੀ ਠਹਿਰਾਉਣਾ ਇੱਕ ਮਹੱਤਵਪੂਰਨ ਕਦਮ ਸੀ। 
 

ਖਸ਼ੋਗੀ ਦੀ ਪਿਛਲੇ ਸਾਲ ਤੁਰਕੀ ਦੀ ਰਾਜਧਾਨੀ ਇਸਤਾਂਬੁਲ ਸਥਿਤ ਸਾਊਦੀ ਦੂਤਾਵਾਸ ਵਿਚ ਹੱਤਿਆ ਕਰ ਦਿੱਤੀ ਗਈ ਸੀ। ਅਮਰੀਕੀ ਅਧਿਕਾਰੀ ਨੇ ਕਿਹਾ, "ਇਸ ਭਿਆਨਕ ਅਪਰਾਧ ਦੇ ਲਈ ਜ਼ਿੰਮੇਵਾਰ ਲੋਕਾਂ ਨੂੰ ਫੜਨ ਲਈ ਅੱਜ ਦਾ ਫੈਸਲਾ ਇਕ ਮਹੱਤਵਪੂਰਨ ਕਦਮ ਹੈ ਅਤੇ ਅਸੀਂ ਅਜਿਹਾ ਕਰਨਾ ਜਾਰੀ ਰੱਖਾਂਗੇ।" ਸਾਊਦੀ ਅਰਬ ਦੇ ਸਰਕਾਰੀ ਟੀਵੀ ਚੈਨਲ ਅਲ ਅਖਬਾਰੀਆ ਨੇ ਦੱਸਿਆ ਕਿ ਇਸ ਮਾਮਲੇ ਵਿਚ 3 ਹੋਰ ਲੋਕਾਂ ਨੂੰ 24-24 ਸਾਲ ਦੀ ਸਜ਼ਾ ਸੁਣਾਈ ਗਈ ਹੈ। ਸਾਰੇ ਦੋਸ਼ੀ ਇਸ ਫੈਸਲੇ ਦੇ ਵਿਰੁੱਧ ਉੱਪਰੀ ਅਦਾਲਤ ਵਿਚ ਅਪੀਲ ਕਰ ਸਕਦੇ ਹਨ। 
 

ਇਨ੍ਹਾਂ ਰਿਪੋਰਟਾਂ ਵਿਚ ਦੱਸਿਆ ਗਿਆ ਹੈ ਕਿ ਸਾਊਦੀ ਅਟਾਰਨੀ ਜਨਰਲ ਦੀ ਜਾਂਚ ਵਿਚ ਪਤਾ ਚੱਲਿਆ ਹੈ ਕਿ ਸ਼ਹਿਜਾਦੇ ਦੇ ਸੀਨੀਅਰ ਸਲਾਹਕਾਰ ਸਊਦ ਅਲ ਕਾਹਤਾਨੀ ਦੇ ਵਿਰੁੱਧ ਹੱਤਿਆ ਦਾ ਕੋਈ ਪੱਕਾ ਸਬੂਤ ਨਹੀਂ ਮਿਲ ਸਕਿਆ ਹੈ ਪਰ ਇਸ ਪੂਰੀ ਮੁਹਿੰਮ ਵਿਚ ਉਨ੍ਹਾਂ ਦੀ ਭੂਮਿਕਾ ਨੂੰ ਲੈ ਕੇ ਅਮਰੀਕਾ ਨੇ ਉਨ੍ਹਾਂ 'ਤੇ ਪਾਬੰਦੀ ਲਗਾਈ ਹੋਈ ਹੈ।
 

ਵਾਸ਼ਿੰਗਟਨ ਪੋਸਟ ਦੇ ਕਾਲਮਨਿਸਟ ਅਤੇ ਸਾਊਦੀ ਕ੍ਰਾਊਨ ਪ੍ਰਿੰਸ ਦੇ ਆਲੋਚਕ ਖਸ਼ੋਗੀ ਦਾ ਅਕਤੂਬਰ 2018 ਵਿੱਚ ਇਸਤਾਂਬੁਲ ਵਿੱਚ ਕਥਿਤ ਰੂਪ ਨਾਲ ਸਾਊਦੀ ਅਰਬ ਦੇ ਵਪਾਰਕ ਦੂਤਾਵਾਸ ਵਿੱਚ ਰਿਆਦ ਨਾਲ ਭੇਜੇ ਗਏ 15 ਏਜੰਟਾਂ ਦੀ ਟੀਮ ਵੱਲੋਂ ਕਤਲ ਕਰ ਦਿੱਤਾ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Murder of Jamal Khashoggi: US welcomes Saudi death sentences