ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੈਸਟਰ `ਚ ਭਾਰਤੀ ਵਪਾਰੀ ਦੇ ਤਿੰਨ ਕਾਤਲਾਂ ਨੂੰ ਅਦਾਲਤ ਨੇ ਸੁਣਾਈ ਸਜ਼ਾ

ਲੈਸਟਰ `ਚ ਭਾਰਤੀ ਵਪਾਰੀ ਦੇ ਤਿੰਨ ਕਾਤਲਾਂ ਨੂੰ ਅਦਾਲਤ ਨੇ ਸੁਣਾਈ ਸਜ਼ਾ

ਇੰਗਲੈਂਡ ਦੇ ਸ਼ਹਿਰ ਲੈਸਟਰ `ਚ ਭਾਰਤੀ ਮੂਲ ਦੇ 74 ਸਾਲਾ ਵਪਾਰੀ ਰਮਣੀਕ ਲਾਲ ਜੋਗੀਆ ਨੂੰ ਅਗ਼ਵਾ ਕਰ ਕੇ ਉਨ੍ਹਾਂ ਦਾ ਬੇਰਹਿਮੀ ਨਾਲ ਕਤਲ ਕਰਨ ਦੇ ਮਾਮਲੇ `ਚ ਅਦਾਲਤ ਨੇ ਅੱਜ ਤਿੰਨ ਦੋਸ਼ੀਆਂ ਨੂੰ ਸਜ਼ਾ ਸੁਣਾ ਦਿੱਤੀ। ਇਸੇ ਵਰ੍ਹੇ ਜਨਵਰੀ `ਚ ਸੋਨੇ ਦੇ ਲਗਭਗ ਦੋ ਲੱਖ ਪੌਂਡ ਮੁੱਲ ਦੇ ਸੋਨੇ ਦੇ ਗਹਿਣੇ ਚੋਰੀ ਕਰਨ ਲਈ ਇਹ ਸਾਰੀ ਸਾਜਿ਼ਸ਼ ਰਚੀ ਸੀ।


ਅਦਾਲਤ ਨੇ ਥਾਮਸ ਜਰਵਿਸ (24) ਅਤੇ ਚਾਰਲਸ ਮੈਕਾਲੇ (20) ਨੂੰ ਇਸ ਕਤਲ ਲਈ ਦੋਸ਼ੀ ਕਰਾਰ ਦਿੰਦਿਆ ਉਨ੍ਹਾਂ ਨੁੰ ਕ੍ਰਮਵਾਰ 33 ਸਾਲ ਤੇ 30 ਸਾਲ ਕੈਦ ਦੀ ਸਜ਼ਾ ਸੁਣਾਈ। ਕੈਲੇਨ ਰੀਵ (20) ਨੂੰ ਅਦਾਲਤ ਨੇ 16 ਸਾਲਾਂ ਲਈ ਜੇਲ੍ਹ ਭੇਜਿਆ ਹੈ।


ਬਰਮਿੰਘਮ ਦੀ ਕ੍ਰਾਊਨ ਅਦਾਲਤ `ਚ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਜਿਊਲਰ ਸ੍ਰੀ ਰਮਣੀਕ ਲਾਲ ਜੋਗੀਆ ਨੂੰ ਇਸੇ ਵਰ੍ਹੇ 24 ਜਨਵਰੀ ਨੂੰ ਉਸ ਵੇਲੇ ਇੱਕ ਵੈਨ `ਚ ਅਗ਼ਵਾ ਕਰ ਕੇ ਲਿਜਾਂਦਾ ਗਿਆ, ਜਦੋਂ ਉਹ ਆਪਣੀ ਦੁਕਾਨ ਨੂੰ ਜਿੰਦਰਾ ਲਾ ਕੇ ਘਰ ਜਾ ਰਹੇ ਸਨ। ਪਰ ਉਨ੍ਹਾਂ ਦੀ ਦੁਕਾਨ ਲੁੱਟਣ ਦੀ ਸਾਜਿ਼ਸ਼ ਧਰੀ-ਧਰਾਈ ਰਹਿ ਗਈ ਕਿਉਂਕਿ ਜਦ ਨੂੰ ਉਹ ਦੁਕਾਨ `ਤੇ ਵਾਪਸ ਪੁੱਜੇ, ਤਦ ਤੱਕ ਦੁਕਾਨਾਂ ਬੰਦ ਕਰਨ ਦਾ ਨਿਰਧਾਰਤ ਸਰਕਾਰੀ ਸਮਾਂ ਖ਼ਤਮ ਹੋ ਚੁੱਕਾ ਸੀ ਤੇ ਦੁਕਾਨ ਅਗਲੇ 12 ਘੰਟੇ ਤੱਕ ਖੁੱਲ੍ਹ ਨਹੀਂ ਸਕਦੀ ਸੀ।


ਅਗ਼ਵਾਕਾਰਾਂ ਨੇ ਜਦੋਂ ਜੋਗੀਆ ਨੂੰ ਲੈਸਟਰ ਦੇ ਹਵਾਈ ਅੱਡੇ ਨੇੜੇ ਇੱਕ ਸੁੰਨਸਾਨ ਥਾਂ `ਤੇ ਸੁੱਟਿਆ, ਤਦ ਵੀ ਸ਼ਾਇਦ ਉਹ ਜਿਊਂਦੇ ਹੀ ਸਨ। ਜਿਊਰੀ ਨੂੰ ਸੁਣਵਾਈ ਦੌਰਾਨ ਇਹ ਸਾਰਾ ਵਾਕਿਆ ਦੱਸਿਆ ਗਿਆ। ਅਗ਼ਵਾਕਾਰਾਂ ਨੇ ਬੀਬੀ ਗੰਨ ਨਾਲ ਪਹਿਲਾਂ ਸ੍ਰੀ ਜੋਗੀਆ ਦੇ ਗੋਲ਼ੀ ਮਾਰੀ, ਫਿਰ ਤੇਜ਼ਧਾਰ ਹਥਿਆਰ ਨਾਲ ਉਨ੍ਹਾਂ ਨੂੰ ਵੱਢਿਆ ਗਿਆ। ਉਨ੍ਹਾਂ ਦੇ ਹੱਥਾਂ `ਤੇ ਉਂਗਲਾਂ `ਤੇ ਵੀ ਬਹੁਤ ਜਿ਼ਆਦਾ ਜ਼ਖ਼ਮ ਸਨ। ਰੱਸੀਆਂ ਨਾਲ ਉਨ੍ਹਾਂ ਨੂੰ ਬਹੁਤ ਕੱਸ ਕੇ ਬੰਨ੍ਹਿਆ ਗਿਆ ਸੀ। ਸ੍ਰੀ ਜੋਗੀਆ ਕਿਸੇ ਨੂੰ ਕਾਲ ਕਰ ਕੇ ਸੱਦ ਵੀ ਨਹੀਂ ਸਕੇ ਕਿਉਂਕਿ ਅਗ਼ਵਾਕਾਰ ਗਿਰੋਹ ਨੇ ਉਨ੍ਹਾਂ ਦਾ ਫ਼ੋਨ ਵੀ ਕਿਤੇ ਸੁੱਟ ਦਿੱਤਾ ਸੀ। ਅਦਾਲਤ ਨੇ ਇਹ ਸਭ ਜ਼ਾਲਮਾਨਾ ਕਰਾਰ ਦਿੱਤਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:murderers of Indian trader in UK sentenced