ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁਸ਼ੱਰਫ਼ ਦੀ ਹਾਲਤ ਖ਼ਰਾਬ, ਦੁਬਈ ਦੇ ਹਸਪਤਾਲ ’ਚ ਦਾਖ਼ਲ

ਮੁਸ਼ੱਰਫ਼ ਦੀ ਹਾਲਤ ਖ਼ਰਾਬ, ਦੁਬਈ ਦੇ ਹਸਪਤਾਲ ’ਚ ਦਾਖ਼ਲ

ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ਼ ਨੂੰ ਦੁਬਈ ਦੇ ਇੱਕ ਹਸਪਤਾਲ ’ਚ ਗੰਭੀਰ ਸਿਹਤ ਸਮੱਸਿਆ ਕਾਰਨ ਦਾਖ਼ਲ ਕਰਵਾਇਆ ਗਿਆ ਹੈ। ਮੈਡੀਕਲ ਰਿਪੋਰਟ ਮੁਤਾਬਕ ਜਨਰਲ ਮੁਸ਼ੱਰਫ਼ ਨੂੰ ਦਿਲ ਦਾ ਰੋਗ ਤੇ ਉਹ ਬਲੱਡ ਪ੍ਰੈਸ਼ਰ ਦੀ ਸਮੱਸਿਆ ਨਾਲ ਵੀ ਜੂਝ ਰਹੇ ਹਨ।

 

 

ਸਾਲ 2016 ਤੋਂ ਜਨਰਲ ਪਰਵੇਜ਼ ਮੁਸ਼ੱਰਫ਼ ਆਪਣੀ ਮਰਜ਼ੀ ਨਾਲ ਹੀ ਪਾਕਿਸਤਾਨ ਤੋਂ ਬਾਹਰ ਰਹਿ ਰਹੇ ਹਨ। ਉਹ ਦੁਬਈ ’ਚ ਇਲਾਜ ਦੇ ਨਾਂਅ ਹੇਠ ਰਹਿ ਰਹੇ ਹਨ ਤੇ ਤਦ ਤੋਂ ਉਹ ਦੇਸ਼ ਵਾਪਸ ਨਹੀਂ ਗਏ। ਉਨ੍ਹਾਂ ਵਿਰੁੱਧ ਪਾਕਿਸਤਾਨ ’ਚ ਦੇਸ਼–ਧਰੋਹ ਦਾ ਮਾਮਲਾ ਚੱਲ ਰਿਹਾ ਹੈ ਅਤੇ ਏਜੰਸੀਆਂ ਉਨ੍ਹਾਂ ਦੇ ਵਤਨ ਪਰਤਣ ਦੀ ਉਡੀਕ ਵਿੱਚ ਹਨ।

 

 

ਪਿਛਲੇ ਮਹੀਨੇ ਇਸਲਾਮਾਬਾਦ ਹਾਈ ਕੋਰਟ ਨੇ ਵਿਸ਼ੇਸ਼ ਅਦਾਲਤ ਨੂੰ ਇਸ ਮਾਮਲੇ ’ਚ ਆਪਣਾ ਫ਼ੈਸਲਾ ਸੁਣਾਉਣ ਤੋਂ ਵਰਜ ਦਿੱਤਾ ਸੀ। ਵਿਸ਼ੇਸ਼ ਅਦਾਲਤ ਨੇ ਤਿੰਨ ਨਵੰਬਰ, 2007 ਨੂੰ ਐਮਰਜੈਂਸੀ ਐਲਾਨਣ ਦੇ ਮਾਮਲੇ ਵਿੱਚ ਜਨਰਲ ਮੁਸ਼ੱਰਫ਼ ਵਿਰੁੱਧ ਦਾਇਰ ਮਾਮਲੇ ਵਿੱਚ 19 ਨਵੰਬਰ ਨੂੰ ਸੁਣਵਾਈ ਮੁਕੰਮਲ ਕਰ ਲਈ ਸੀ। ਅਦਾਲਤ ਨੇ 28 ਨਵੰਬਰ ਨੂੰ ਇਸ ਮਾਮਲੇ ’ਚ ਆਪਣਾ ਫ਼ੈਸਲਾ ਦੇਣਾ ਸੀ।

 

 

ਜਨਰਲ ਮੁਸ਼ੱਰਫ਼ ਜੇ ਦੋਸ਼ੀ ਪਾਏ ਗਏ, ਤਾਂ ਉਨ੍ਹਾਂ ਨੂੰ ਮੌਤ ਜਾਂ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਪਾਕਿਸਤਾਨ ਦੇ ਅਖ਼ਬਾਰ ‘ਡਾੱਨ’ ਦੀ ਖ਼ਬਰ ਮੁਤਾਬਕ ਇਸਲਾਮਾਬਾਦ ਹਾਈ ਕੋਰਟ ਨੇ ਵਿਸ਼ੇਸ਼ ਅਦਾਲਤ ਨੂੰ ਮੁਸ਼ੱਰਫ਼ ਵਿਰੁੱਧ ਦਾਇਰ ਇਸ ਮਾਮਲੇ ਵਿੱਚ ਫ਼ੈਸਲਾ ਸੁਣਾਉਣ ਤੋਂ ਰੋਕ ਦਿੱਤਾ ਹੈ।

 

 

ਪਾਕਿਸਤਾਨੀ ਸਰਕਾਰ ਨੇ ਸੋਮਵਾਰ ਨੂੰ ਇੱਕ ਪਟੀਸ਼ਨ ਦਾਇਰ ਕੀਤੀ ਸੀ; ਜਿਸ ਵਿੱਚ ਵਿਸ਼ੇਸ਼ ਅਦਾਲਤ ਨੂੰ 28 ਨਵੰਬਰ ਨੂੰ ਫ਼ੈਸਲਾ ਸੁਣਾਉਣ ਤੋਂ ਰੋਕਣ ਦੀ ਅਪੀਲ ਕੀਤੀ ਗਈ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Musharraf unwell admitted in Dubai Hospital