ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁਸ਼ੱਰਫ਼ ਐਤਵਾਰ ਨੂੰ ਪਰਤਣਗੇ ਪਾਕਿ, ਇਮਰਾਨ ਖ਼ਾਨ ਦੀਆਂ ਵਧਣਗੀਆਂ ਔਕੜਾਂ

ਮੁਸ਼ੱਰਫ਼ ਐਤਵਾਰ ਨੂੰ ਪਰਤਣਗੇ ਪਾਕਿ, ਇਮਰਾਨ ਖ਼ਾਨ ਦੀਆਂ ਵਧਣਗੀਆਂ ਔਕੜਾਂ

ਪਾਕਿਸਤਾਨ ਦੀ ਸਿਆਸਤ ਵਿੱਚ ਇਸ ਵੇਲੇ ਵੱਡੀ ਹਿੱਲ–ਜੁੱਲ ਦਾ ਦੌਰ ਚੱਲ ਰਿਹਾ ਹੈ। ਇੱਕ ਪਾਸੇ ਤਾਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਅਗਵਾਈ ਹੇਠਲੀ ਸਰਕਾਰ ਦਾ ਤਖ਼ਤਾ ਪਲਟਣ ਦੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਹਨ ਤੇ ਹੁਣ ਉੱਪਰੋਂ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਨੇ ਮੁਸ਼ਕਿਲਾਂ ਪੈਦਾ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।

 

 

ਫ਼ੌਜ ਮੁਖੀ ਕਮਰ ਜਾਵੇਦ ਬਾਜਵਾ ਨੇ ਪਾਕਿਸਤਾਨ ਦੇ ਚੋਟੀ ਦੇ ਵਪਾਰੀਆਂ ਨਾਲ ਇੱਕ ਗੁਪਤ ਮੀਟਿੰਗ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਮੀਟਿੰਗ ਵਿੱਚ ਕਾਰੋਬਾਰੀਆਂ ਨੇ ਇਮਰਾਨ ਖ਼ਾਨ ਸਰਕਾਰ ਦੀਆਂ ਨੀਤੀਆਂ ਦੀ ਰੱਜ ਕੇ ਤਿੱਖੀ ਆਲੋਚਨਾ ਕੀਤੀ।

 

 

ਹੁਣ ਤੱਕ ਪਾਕਿਸਤਾਨ ਦੀਆਂ ਜਮਹੂਰੀ ਸਰਕਾਰਾਂ ਦਾ ਤਖ਼ਤਾ ਪਲਟਦੇ ਰਹੇ 111 ਬ੍ਰਿਗੇਟ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਉੱਪਰੋਂ ਪਾਕਿਸਤਾਨ ਦੇ ਸਾਬਕਾ ਫ਼ੌਜੀ ਹਾਕਮ ਪਰਵੇਜ਼ ਮੁਸ਼ੱਰਫ਼ ਹੁਣ ਮੁੜ ਸਿਆਸਤ ਵਿੱਚ ਵਾਪਸੀ ਕਰਨ ਜਾ ਰਹੇ ਹਨ ਤੇ ਉਨ੍ਹਾਂ 6 ਅਕਤੂਬਰ ਨੂੰ ਪਾਕਿਸਤਾਨ ਪਰਤ ਆਉਣਾ ਹੈ।

 

 

ਚੇਤੇ ਰਹੇ ਕਿ 12 ਅਕਤੂਬਰ, 1999 ਨੂੰ ਉਦੋਂ ਜਨਰਲ ਪਰਵੇਜ਼ ਮੁਸ਼ੱਰਫ਼ ਹੀ ਫ਼ੌਜ ਮੁਖੀ ਹੁੰਦੇ ਸਨ ਤੇ ਉਨ੍ਹਾਂ ਉਦੋਂ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਸਰਕਾਰ ਦਾ ਤਖ਼ਤਾ ਪਲਟ ਦਿੱਤਾ ਸੀ ਤੇ ਦੇਸ਼ ਦੀ ਸੱਤਾ ਉੱਤੇ ਕਾਬਜ਼ ਹੋ ਗਏ ਸਨ। ਹੁਣ ਪਰਵੇਜ਼ ਮੁਸ਼ੱਰਫ਼ ਦੀ ਵਾਪਸੀ ਨਾਲ ਮੌਜੂਦਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀਆਂ ਔਕੜਾਂ ਵਧ ਸਕਦੀਆਂ ਹਨ।

 

 

ਪਰਵੇਜ਼ ਮੁਸ਼ੱਰਫ਼ ਦੇ ਨਜ਼ਦੀਕੀ ਸੂਤਰਾਂ ਨੇ ਪਾਕਿਸਤਾਨੀ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਉਹ 6 ਅਕਤੂਬਰ ਨੂੰ ਪਾਕਸਿਤਾਨ ਦੀ ਸਿਆਸਤ ਵਿੱਚ ਮੁੜ ਦਾਖ਼ਲ ਹੋਣਗੇ। ਉਹ ਮਾਰਚ 2016 ਤੋਂ ਦੁਬਈ ’ਚ ਰਹਿ ਰਹੇ ਹਨ।

 

 

ਸੰਵਿਧਾਨ ਨੂੰ ਮੁਲਤਵੀ ਕਰਨ ਦੇ ਮਾਮਲੇ ਨੂੰ ਲੈ ਕੇ ਜਨਰਲ ਮੁਸ਼ੱਰਫ਼ ਉੱਤੇ ਦੇਸ਼–ਧਰੋਹ ਦਾ ਮੁਕੱਦਮਾ ਚੱਲ ਰਿਹਾ ਹੈ। ਪਾਕਿਸਤਾਨ ਵਿੱਚ ਇਸ ਜੁਰਮ ਲਈ ਮੌਤ ਦੀ ਸਜ਼ਾ ਜਾਂ ਉਮਰ ਕੈਦ ਦੀ ਸਜ਼ਾ ਦਿੱਤੀ ਜਾ ਸਕਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Musharraf will return Pak on Sunday Difficulties will arise for Imran Khan