ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਦੇ ਸਾਬਕਾ ਰਾਸ਼ਟਰਪਤੀ ਫ਼ਰਜ਼ੀ ਬੈਂਕ ਅਕਾਊਂਟ ਮਾਮਲੇ 'ਚ ਗ੍ਰਿਫ਼ਤਾਰ

ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੂੰ ਫ਼ਰਜ਼ੀ ਬੈਂਕ ਅਕਾਊਂਟ ਮਾਮਲੇ ਵਿੱਚ ਕੌਮੀ ਜਵਾਬਦੇਹੀ ਬਿਊਰੋ (NBA) ਨੇ ਗ੍ਰਿਫਤਾਰ ਕੀਤਾ ਹੈ। ਜ਼ਰਦਾਰੀ ਨੂੰ ਉਨ੍ਹਾਂ ਦੇ ਇਸਲਾਮਾਬਾਦ ਵਾਲੇ ਘਰੋਂ ਗ੍ਰਿਫ਼ਤਾਰ ਕੀਤਾ ਗਿਆ। ਇਸ ਮਾਮਲੇ ਵਿੱਚ ਹਾਈ ਕੋਰਟ ਨੇ ਜ਼ਰਦਾਰੀ ਦੀ ਜ਼ਮਾਨਤ ਨੂੰ ਵੀ ਰੱਦ ਦਿੱਤਾ ਸੀ।

 

ਦੱਸਣਯੋਗ ਹੈ ਕਿ ਇਹ ਮਾਮਲਾ ਸਾਢੇ ਚਾਰ ਬਿਲੀਅਨ ਪਾਕਿਸਤਾਨੀ ਰੁਪਿਆ ਦਾ ਹੈ। ਇਸ ਮਾਮਲੇ ਵਿੱਚ ਜ਼ਰਦਾਰੀ ਨੂੰ ਮੰਗਲਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

 

ਜ਼ਿਕਰਯੋਗ ਹੈ ਕਿ ਬੀਤੇ ਮਈ ਮਹੀਨੇ ਵਿੱਚ ਆਸਿਫ ਅਲੀ ਜ਼ਰਦਾਰੀ ਨੂੰ ਭ੍ਰਿਸ਼ਟਾਚਾਰ ਦੇ 6 ਕੇਸਾਂ ਵਿੱਚ ਇਸਲਾਮਾਬਾਦ ਹਾਈ ਕੋਰਟ ਤੋਂ ਅੰਤਰਿਮ ਜ਼ਮਾਨਤ ਮਿਲੀ ਸੀ। ਪਾਕਿਸਤਾਨ ਦੀ ਭ੍ਰਿਸ਼ਟਾਚਾਰ ਨਿਗਰਾਨ ਸੰਸਥਾ ਇਨ੍ਹਾਂ ਮਾਮਲਿਆਂ ਦੀ ਜਾਂਚ ਕਰ ਰਹੀ ਹੈ।

 

ਪਾਕਿਸਤਾਨ ਦੀ ਕੌਮੀ ਜਵਾਬਦੇਹੀ ਬਿਊਰੋ (NBA) ਵੱਲੋਂ ਮੰਗਲਵਾਰ ਨੂੰ ਅਦਾਲਤ ਵਿੱਚ ਪੇਸ਼ 11 ਪੰਨਿਆਂ ਦੀ ਰਿਪੋਰਟ ਅਨੁਸਾਰ 36 ਜਾਂਚ ਮਾਮਲਿਆਂ ਵਿੱਚ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ 63 ਸਾਲਾ ਸਹਿ ਚੇਅਰਮੈਨ ਦਾ ਨਾਮ ਹੈ ਅਤੇ ਐਨਏਬੀ ਦਾ ਦਾਅਵਾ ਹੈ ਕਿ ਘੱਟੋ-ਘੱਟ ਅੱਠ ਮਾਮਲਿਆਂ ਵਿੱਚ ਜ਼ਰਦਾਰੀ ਦੀ ਭੂਮਿਕਾ ਸਾਬਤ ਹੋਈ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:NAB has arrested former Pakistan President Asif Ali Zardari in fake bank accounts case