ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਨਕਾਣਾ ਸਾਹਿਬ ’ਚ ਗੋਪਾਲ ਸਿੰਘ ਚਾਵਲਾ ਦੇ ਨਾਂਅ 'ਤੇ ਹੈ ਇੱਕ ਸਟ੍ਰੀਟ

ਨਨਕਾਣਾ ਸਾਹਿਬ ’ਚ ਹੈ ਗੋਪਾਲ ਸਿੰਘ ਚਾਵਲਾ ਦੇ ਨਾਂਅ 'ਤੇ ਇੱਕ ਸਟ੍ਰੀਟ

ਖ਼ਾਲਿਸਤਾਨੀ ਹਮਾਇਤੀ ਤੇ ਅੱਤਵਾਦੀਆਂ ਦੀ ਸਰੇਆਮ ਪੁਸ਼ਤ–ਪਨਾਹੀ ਕਰਨ ਵਾਲੇ ਹਾਫ਼ਿਜ਼ ਸਈਦ ਦੇ ਨੇੜੇ ਸਮਝਿਆ ਜਾਂਦਾ ਗੋਪਾਲ ਸਿੰਘ ਚਾਵਲਾ ਭਾਰਤ ਵਿੱਚ ਭਾਵੇਂ ਬਦਨਾਮ ਹੈ ਪਰ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਉਸ ਦੀ ਬਹੁਤ ਇੱਜ਼ਤ ਹੈ। ਪਾਕਿਸਤਾਨ ਦੇ ਪਵਿੱਤਰ ਸ਼ਹਿਰ ਨਨਕਾਣਾ ਸਾਹਿਬ ਵਿਖੇ ਗੋਪਾਲ ਸਿੰਘ ਚਾਵਲਾ ਦੇ ਨਾਂਅ 'ਤੇ ਬਾਕਾਇਦਾ ਇੱਕ ਛੋਟੀ ਸੜਕ ਦਾ ਨਾਂਅ ਰੱਖਿਆ ਗਿਆ ਹੈ।

 

 

ਇਸੇ ਸੜਕ ਉੱਤੇ ਗੋਪਾਲ ਸਿੰਘ ਚਾਵਲਾ ਦਾ ਆਪਣਾ ਇੱਕ ਸ਼ਾਨਦਾਰ ਮਕਾਨ ਵੀ ਹੈ ਤੇ ਸਰਕਾਰ ਨੇ ਉਸ ਨੂੰ ਗੁਰਦੁਆਰਾ ਜਨਮ–ਅਸਥਾਨ ਕੈਂਪਸ ਦੇ ਅੰਦਰ ਇੱਕ ਦਫ਼ਤਰ ਵੀ ਬੈਠਣ ਲਈ ਦਿੱਤਾ ਹੋਇਆ ਹੈ।

 

 

ਗੋਪਾਲ ਸਿੰਘ ਚਾਵਲਾ ਦੇ ਤਾਏ ਤੇ ਚਾਚਿਆਂ ਦੇ ਪੁੱਤਰ ਇਸ ਵੇਲੇ ਲੁਧਿਆਣਾ ’ਚ ਰਹਿੰਦੇ ਹਨ ਪਰ ਜਦੋਂ ‘ਹਿੰਦੁਸਤਾਨ ਟਾਈਮਜ਼’ ਨੇ ਉਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਨੇ ਗੋਪਾਲ ਸਿੰਘ ਚਾਵਲਾ ਬਾਰੇ ਕੋਈ ਗੱਲ ਕਰਨ ਤੋਂ ਟਾਲ਼ਾ ਹੀ ਵੱਟ ਕੇ ਰੱਖਿਆ। ਉਂਝ ਗੱਲਬਾਤ ਦੌਰਾਨ ਇੰਨਾ ਕੁ ਜ਼ਰੂਰ ਪਤਾ ਲੱਗਿਆ ਕਿ ਪਰਿਵਾਰ ਵਿੱਚ ਗੋਪਾਲ ਸਿੰਘ ਨੂੰ ਗੋਪੀ ਦੇ ਨਾਂਅ ਨਾਲ ਵੱਧ ਜਾਣਿਆ ਜਾਂਦਾ ਰਿਹਾ ਹੈ।

 

 

ਗੋਪਾਲ ਸਿੰਘ ਚਾਵਲਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (PSGPC) ਦਾ ਸਕੱਤਰ ਵੀ ਰਿਹਾ ਹੈ ਤੇ ਪਾਕਿਸਤਾਨ ਦਾ ਅਹਿਮ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ (ETPB) ਹਾਲੇ ਵੀ ਸਿੱਖ ਮਾਮਲਿਆਂ ਬਾਰੇ ਉਸੇ ਤੋਂ ਸਲਾਹ ਲੈਂਦਾ ਹੈ।

 

 

ਬੀਤੇ ਦਿਨੀਂ ਜਦੋਂ ਭਾਰਤੀ ਤੀਰਥ–ਯਾਤਰੀਆਂ ਦਾ ਜੱਥਾ ਨਨਕਾਣਾ ਸਾਹਿਬ ਗੁਰੂਘਰ ਪੁੱਜਾ ਸੀ, ਤਾਂ ਗੋਪਾਲ ਸਿੰਘ ਚਾਵਲਾ ਉੱਥੇ ਬਾਕਾਇਦਾ ਕੁਝ ਵਿਅਕਤੀਆਂ ਨੂੰ ਮਿਲਿਆ ਵੀ ਸੀ ਤੇ ਕੁਝ ਕੁ ਵਿਅਕਤੀਆਂ ਨੇ ਤਾਂ ਉਸ ਨਾਲ ਮੀਟਿੰਗਾਂ ਵੀ ਕੀਤੀਆਂ ਸਨ।

 

 

ਇੱਥੇ ਇਹ ਵੀ ਵਰਨਣਯੋਗ ਹੈ ਕਿ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਬਾਰੇ ਪਾਕਿਸਤਾਨ ਨਾਲ ਚੱਲਣ ਵਾਲੀ ਦੁਵੱਲੀ ਗੱਲਬਾਤ ਭਾਰਤ ਸਰਕਾਰ ਨੇ ਪਿੱਛੇ ਜਿਹੇ ਸਿਰਫ਼ ਗੋਪਾਲ ਸਿੰਘ ਚਾਵਲਾ ਦੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਮੌਜੂਦਗੀ ਕਾਰਨ ਹੀ ਮੁਲਤਵੀ ਕੀਤੀ ਸੀ। ਉਸ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਗੋਪਾਲ ਸਿੰਘ ਚਾਵਲਾ ਨੂੰ PSGPC ਵਿੱਚੋਂ ਕੱਢ ਦਿੱਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nankana Sahib has a Gopal Singh Chawla Street