ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਫ਼ਗ਼ਾਨਿਸਤਾਨ `ਚ ਅਵਤਾਰ ਸਿੰਘ ਖ਼ਾਲਸਾ ਦਾ ਪੁੱਤਰ ਲੜਨਾ ਚਾਹੁੰਦਾ ਹੈ ਚੋਣ

ਅਫ਼ਗ਼ਾਨਿਸਤਾਨ ਦੇ ਹਰਮਨਪਿਆਰੇ ਸਿੱਖ ਆਗੂ ਅਵਤਾਰ ਸਿੰਘ ਖ਼ਾਲਸਾ, ਜਿਹੜੇ ਬੀਤੀ 1 ਜੁਲਾਈ ਨੂੰ ਜਲਾਲਾਬਾਦ `ਚ ਇੱਕ ਦਹਿਸ਼ਤਗ

ਦਹਿਸ਼ਤਗਰਦਾਂ ਵੱਲੋਂ ਬੀਤੇ ਦਿਨੀਂ ਕਤਲ ਕੀਤੇ ਗਏ ਅਫ਼ਗ਼ਾਨਿਸਤਾਨ ਦੇ ਹਰਮਨਪਿਆਰੇ ਸਿੱਖ ਆਗੂ ਅਵਤਾਰ ਸਿੰਘ ਖ਼ਾਲਸਾ ਦਾ ਪੁੱਤਰ ਨਰਿੰਦਰ ਸਿੰਘ ਹੁਣ ਚੋਣ ਲੜਨਾ ਚਾਹੁੰਦਾ ਹੈ। ਇਸ ਦੇਸ਼ ਵਿੱਚ ਸੰਸਦੀ ਚੋਣਾਂ ਇਸੇ ਵਰ੍ਹੇ ਅਕਤੂਬਰ ਮਹੀਨੇ ਹੋਣੀਆਂ ਤੈਅ ਹਨ। ਹੁਣ ਜੇ ਨਰਿੰਦਰ ਸਿੰਘ ਚੋਣ ਲੜਨੀ ਵੀ ਚਾਹੁੰਦਾ ਹੈ, ਤਾਂ ਉਸ ਨੂੰ ਚੋਣ ਕਮਿਸ਼ਨ ਵੱਲੋਂ ਖ਼ਾਸ ਤੌਰ `ਤੇ ਫ਼ੈਸਲਾ ਲੈਣਾ ਹੋਵੇਗਾ ਕਿਉ਼ਕਿ ਇਨ੍ਹਾਂ ਚੋਣਾਂ ਲਈ ਨਾਮਜ਼ਦਗੀ ਦਸਤਾਵੇਜ਼ ਦਾਖ਼ਲ ਕਰਨ ਦੀ ਆਖ਼ਰੀ ਤਾਰੀਖ਼ 14 ਜੂਨ ਸੀ, ਜੋ ਹੁਣ ਨਿੱਕਲ ਚੁੱਕੀ ਹੈ।

ਇੱਥੇ ਵਰਨਣਯੋਗ ਹੈ ਕਿ ਮਰਹੂਮ ਅਵਤਾਰ ਸਿੰਘ ਖ਼ਾਲਸਾ ਘੱਟ-ਗਿਣਤੀਆਂ ਲਈ ਰਾਖਵੀਂ ਸੀਟ ਤੋਂ ਚੋਣ ਲੜ ਰਹੇ ਸਨ। ਅਜਿਹੇ ਕਿਸੇ ਵੀ ਉਮੀਦਵਾਰ ਨੇ ਜੇ ਚੋਣ ਲੜਨੀ ਹੋਵੇ, ਤਾਂ ਉਸ ਨੂੰ ਹਮਾਇਤ ਦੇਣ ਵਾਲੇ 1,000 ਲੋਕਾਂ ਦੇ ਸ਼ਨਾਖ਼ਤੀ ਕਾਰਡ ਪੇਸ਼ ਕਰਨੇ ਪੈਂਦੇ ਹਨ। ਅਵਤਾਰ ਸਿੰਘ ਹੁਰਾਂ ਨੇ ਅਜਿਹੇ 1,000 ਸ਼ਨਾਖ਼ਤੀ ਕਾਰਡ ਪੇਸ਼ ਕਰ ਕੇ ਹੀ ਚੋਣ ਨਿਸ਼ਾਨ ਹਾਸਲ ਕੀਤਾ ਸੀ। ਜੇ ਅਫ਼ਗ਼ਾਨਿਸਤਾਨ ਦੇ ਚੋਣ ਕਮਿਸ਼ਨ ਨੇ ਨਰਿੰਦਰ ਸਿੰਘ ਨੂੰ ਚੋਣ ਲੜਨ ਦੀ ਇਜਾਜ਼ਤ ਦੇ ਦਿੱਤੀ, ਤਾਂ ਉਸ ਨੂੰ ਆਪਣੀ ਨਾਮਜ਼ਦਗੀ ਲਈ ਵੱਖਰੇ ਤੌਰ `ਤੇ 1,000 ਸ਼ਨਾਖ਼ਤੀ ਕਾਰਡ ਪੇਸ਼ ਕਰਨੇ ਹੋਣਗੇ।

ਇਸ ਵੇਲੇ ਹਾਲਾਤ ਇਹ ਹਨ ਕਿ ਦੋ ਸੰਸਦ ਮੈਂਬਰਾਂ ਸਮੇਤ ਅਫ਼ਗ਼ਾਨਿਸਤਾਨ ਦੇ ਬਹੁਤ ਸਾਰੇ ਲੋਕ ਚਾਹੁੰਦੇ ਹਨ ਕਿ ਨਰਿੰਦਰ ਸਿੰਘ ਨੂੰ ਆਪਣੇ ਪਿਤਾ ਦੀ ਥਾਂ `ਤੇ ਚੋਣ ਲੜਨ ਦੀ ਇਜਾਜ਼ਤ ਦਿੱਤੀ ਜਾਵੇ। ਅਫ਼ਗ਼ਾਨ ਸਰਕਾਰ `ਤੇ ਵੀ ਇਸ ਮਾਮਲੇ ਨੂੰ ਲੈ ਕੇ ਦਬਾਅ ਹੈ ਪਰ ਹਾਲੇ ਤੱਕ ਇਸ ਸਬੰਧੀ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ।

ਮੀਡੀਆ ਨਾਲ ਗੱਲਬਾਤ ਦੌਰਾਨ ਨਰਿੰਦਰ ਸਿੰਘ ਨੇ ਕਿਹਾ ਕਿ ਹਰ ਕੋਈ ਉਸ ਨੂੰ ਚੋਣ ਲੜਨ ਲਈ ਆਖ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹੋਰ ਆਗੂਆਂ ਨੇ ਵੀ ਅਫ਼ਗ਼ਾਨ ਸਿੱਖਾਂ ਨਾਲ ਇੱਕਸੁਰਤਾ ਦਾ ਪ੍ਰਗਟਾਵਾ ਕੀਤਾ ਹੈ। ‘ਮੇਰੇ ਪਿਤਾ ਕੌਮ ਲਈ ਲੜਦਿਆਂ ਸ਼ਹੀਦ ਹੋਏ ਹਨ। ਇਸੇ ਲਈ ਮੈਂ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ।`   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Narinder Singh wants to contest elections