ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਹਿਲੀ ਵਾਰ ਰਿਕਾਰਡ ਹੋਈ ਮੰਗਲ ਗ੍ਰਹਿ `ਤੇ ਹਵਾ ਦੀ ਆਵਾਜ਼

ਪਹਿਲੀ ਵਾਰ ਰਿਕਾਰਡ ਹੋਈ ਮੰਗਲ ਗ੍ਰਹਿ `ਤੇ ਹਵਾ ਦੀ ਆਵਾਜ਼

ਅਮਰੀਕੀ ਪਲਾੜ ਏਜੰਸੀ ਨਾਸਾ ਦੇ ਇਨਸਾਈਟ ਲੈਂਡਰ ਨੇ ਮੰਗਲ ਗ੍ਰਹਿ `ਚ ਹਵਾ ਦੀ ਹਲਕੀ ਗੜਗੜਾਹਟ ਨੂੰ ਦਰਜ ਕੀਤਾ ਹੈ ਜਿਸਦੇ ਬਾਅਦ ਧਰਤੀ `ਤੇ ਰਹਿਣ ਵਾਲੇ ਲੋਕ ਪਹਿਲੀ ਵਾਰ ਮੰਗਲ ਗ੍ਰਹਿ `ਚ ਹਵਾ ਦੀ ਆਵਾਜ਼ ਨੂੰ ਸੁਣ ਸਕਣਗੇ। ਨਿਊਜ਼ ਏਜੰਸੀ ਏਐਫਪੀ ਮੁਤਾਬਕ ਨਾਸਾ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।


ਨਾਸਾ ਦੇ ਇਨਸਾਈਟ ਲੈਂਡਰ ਨੇ ਮੰਗਲ ਗ੍ਰਹਿ `ਤੇ 10 ਤੋਂ 15 ਮੀਲ ਪ੍ਰਤੀ ਘੰਟੇ (ਪੰਜ ਤੋਂ ਸੱਤ ਮੀਟਰ ਪ੍ਰਤੀ ਸੈਕਿੰਡ) ਦੇ ਹਿਸਾਬ ਨਾਲ ਚਲ ਰਹੀ ਹਵਾ ਨੂੰ ਦਰਜ ਕੀਤਾ। ਨਾਸਾ ਨੇ ਇਹ ਲੈਂਡਰ 26 ਨਵੰਬਰ ਨੂੰ ਮੰਗਲ ਗ੍ਰਹਿ `ਤੇ ਭੇਜਿਆ ਸੀ। ਇੰਪੀਰੀਅਲ ਕਾਲਜ ਲੰਡਨ ਦੇ ਪ੍ਰਮੁੱਖ ਖੋਜ਼ ਕਰਤਾ ਨੇ ਇਕ ਪ੍ਰੈਸ ਕਾਨਫਰੰਸ `ਚ ਕਿਹਾ ਕਿ ਸਿਸਮੋਮੀਟਰ ਤੋਂ ਮਿਲਿਆ ਇਹ ਸ਼ੁਰੂਆਤੀ 15 ਮਿੰਟ ਦਾ ਪਹਿਲਾ ਡਾਟਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਕਿਸੇ ਝੰਡੇ ਦੇ ਲਹਿਰਾਉਣ ਦੌਰਾਨ ਨਿਕਲਣ ਵਾਲੀ ਆਵਾਜ ਦੀ ਤਰ੍ਹਾਂ ਹੈ।


ਇਹ ਆਵਾਜ਼ ਵਾਸਤਵ `ਚ ਪਾਰਲੌਕਿਕ ਹੈ। ਇਨਸਾਈਟ ਲੈਂਡਰ ਨੂੰ ਮੰਗਲ ਗ੍ਰਹਿ ਦੀ ਅੰਦਰੂਨੀ ਜਾਣਕਾਰੀ ਦਾ ਅਧਿਐਨ ਕਰਨ ਲਈ ਤਿਆਰ ਕੀਤਾ ਗਿਆ ਹੈ, ਜਿਸ `ਚ ਭੂਚਾਲ ਦਾ ਪਤਾ ਲਗਾਉਣ ਲਈ ਅਤੇ ਗ੍ਰਹਿ ਦੀ ਉਪਰੀ ਸਤਹ ਤੋਂ ਨਿਕਲਣ ਵਾਲੀ ਗਰਮੀ ਦਾ ਅਧਿਐਨ ਸ਼ਾਮਲ ਹੈ। ਨਾਸਾ ਦੇ ਵਾਈਕਿੰਗ 1 ਅਤੇ 2 ਲੈਂਡਰਸ 1976 `ਚ ਉਥੇ ਪਹੁੰਚੇ ਸਨ ਅਤੇ ਉਨ੍ਹਾਂ ਵੀ ਮੰਗਲ ਗ੍ਰਹਿ `ਤੇ ਹਵਾ ਦੀ ਮੌਜੂਦਗੀ ਦੇ ਸੰਕੇਤ ਦਿੱਤੇ ਸਨ। ਇਸ ਆਵਾਜ਼ ਨੂੰ  www.nasa.gov/insightmarswind `ਤੇ ਸੁਣਿਆ ਜਾ ਸਕਦਾ ਹੈ।  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:nasa insight lander record air sound on mars listen here